ਟਿਕਟ ਮਿਲਣ ਤੋਂ ਬਾਅਦ ਪਹੁੰਚੇ ਚੌਧਰੀ ਸੰਤੋਖ ਸਿੰਘ ਦਾ ਕਾਂਗਰਸ ਵਰਕਰਾਂ ਨੇ ਕੀਤਾ ਢੋਲ ਨਾਲ ਸਵਾਗਤ

by

ਜਲੰਧਰ : ਜਲੰਧਰ ਤੋਂ ਕਾਂਗਰਸ ਦੀ ਟਿਕਟ ਮਿਲਣ ਤੋਂ ਬਾਅਦ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਵੀਰਵਾਰ ਨੂੰ ਸ਼ਹਿਰ ਪਹੁੰਚੇ। ਸਿਟੀ ਰੇਲਵੇ ਸਟੇਸ਼ਨ 'ਤੇ ਕਾਂਗਰਸ ਵਰਕਰਾਂ ਨੇ ਢੋਲ ਨਾਲ ਚੌਧਰੀ ਦਾ ਸਵਾਗਤ ਕੀਤਾ। ਵਿਧਾਇਕ ਬਾਵਾ ਹੈਨਰੀ, ਵਿਧਾਇਕ ਸੁਰੇਂਦਰ ਚੌਧਰੀ, ਵਿਧਾਇਕ ਲਾਡੀ ਸ਼ੇਰੋਵਾਲੀਆ, ਜ਼ਿਲ੍ਹਾ ਕਾਂਗਰਸ ਪ੍ਰਧਾਨ ਬਲਦੇਵ ਸਿੰਘ ਦੇਵ ਸਮੇਤ ਸੀਨੀਅਰ ਆਗੂ ਕੌਂਸਲਰ ਸਵਾਗਤ 'ਚ ਮੌਜੂਦ ਰਹੇ। 

ਹਾਲਾਂਕਿ ਟਿਕਟ ਦੀ ਮੰਗ ਕਰ ਰਹੇ ਵਿਧਾਇਕ ਸੁਸ਼ੀਲ ਰਿੰਕੂ, ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਨੇ ਚੌਧਰੀ ਦੇ ਸਵਾਗਤ ਸਮਾਰੋਹ ਤੋਂ ਦੂਰੀ ਬਣਾਈ ਰੱਖੀ।ਵਿਧਾਇਕ ਪਰਗਟ ਸਿੰਘ ਵੀ ਸਵਾਗਤ ਲਈ ਨਹੀਂ ਪਹੁੰਚੇ। ਸੰਸਦ ਮੈਂਬਰ ਚੌਧਰੀ ਦੇ ਸਵਾਗਤ ਲਈ ਥਾਂ-ਥਾਂ 'ਤੇ ਵਰਕਰ ਖੜ੍ਹੇ ਸਨ। । ਉਨ੍ਹਾਂ ਲਈ ਨਰਾਜ਼ ਆਗੂਆਂ ਨੂੰ ਮਨਾਉਣਾ ਚੁਣੋਤੀ ਹੈ।