ਪੰਚਾਇਤ ਵਲੋ ਵਿਕਾਸ ਕਾਰਜ ਜਾਰੀ, ਲਗਵਾਈਆਂ ਜਾ ਰਹੀਆਂ ਹਨ ਸਟਰੀਟ ਲਾਈਟਾਂ

by

ਕਪੂਰਥਲਾ : ਕਪੂਰਥਲਾ ਦੇ ਪਿੰਡ ਭੁਲਾਣਾ ਵਿਖੇ ਪਿੰਡ ਦੀ ਨਵੀ ਬਣੀ ਪੰਚਾਇਤ ਵਲੋ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਪਿੰਡ ਦੇ ਸਰਪੰਚ ਰਾਜਦਵਿੰਦਰ ਸਿੰਘ ਨੇ ਦੱਸਿਆ ਕਿ ਵਿਕਾਸ ਕਾਰਜਾਂ ਨੂੰ ਲੈ ਕੇ ਪੰਚਾਇਤ ਮੈਂਬਰਾਂ ਅਤੇ ਪਿੰਡ ਦੇ ਮੋਹਤਵਰ ਵਿਅਕਤੀਆਂ ਦੀ ਇਕ ਮੀਟਿੰਗ ਹੋਈ, ਮੀਟਿੰਗ ਵਿਚ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਸਰਪੰਚ ਨੇ ਦੱਸਿਆ ਕਿ ਪੰਚਾਇਤ ਵਲੋ ਪਿੰਡ ਸਟਰੀਟ ਲਾਈਟਾਂ, ਇੰਟਰਲਾਕ ਟਾਈਲਾਂ ਲਗਾਈਆਂ ਜਾ ਰਹੀਆਂ ਅਤੇ ਪਿੰਡ ਦੇ ਲੋਕਾਂ ਵਾਸਤੇ ਫਰੀ ਸੇਵਾ ਐਬੂਲੈਂਸ ਦੀ ਸਹੂਲਤ ਦਿੱਤੀ ਗਈ ਹੈ। 

ਇਸ ਮੌਕੇ 'ਤੇ ਸਰਪੰਚ ਰਾਜਦਵਿੰਦਰ ਸਿੰਘ, ਜਰਨੈਲ ਸਿੰਘ ਭੁਲਾਣਾ, ਬੂਟਾ ਰਾਮ ਗਿੱਲ ਸਾਬਕਾ ਬਲਾਕ ਸੰਮਤੀ ਮੈਂਬਰ, ਅਮਰਜੀਤ ਸਿੰਘ ਬਾਜਵਾ, ਨਿਰਮਲ ਸਿੰਘ, ਪਰਮਜੀਤ ਕੌਰ ਰਾਏ, ਰੀਟਾ, ਪਰਮਜੀਤ ਕੌਰ, ਹਰਜਿੰਦਰ ਕੌਰ, ਜਸਵਿੰਦਰ ਸਿੰਘ,ਗੁਰਜੀਤ ਸਿੰਘ, ਦੁਰਗਾ ਦਾਸ, ਰੁਲਦੂ ਰਾਮ, ਨਰਿੰਦਰਪਾਲ, ਅਮਰਜੀਤ ਨਾਹਰ, ਰਵਿੰਦਰ ਸਿੰਘ ਸਾਬਕਾ ਸਰਪੰਚ, ਸ਼ੰਕਰ ਰਾਮ, ਗੁਰਬਖਸ਼ੀਸ਼ ਸਿੰਘ, ਪਰਮਜੀਤ ਸਿੰਘ, ਜਗਦੇਵ ਸਿੰਘ, ਅਸ਼ਵਨੀ ਕੁਮਾਰ, ਸੁੱਖਾ ਭੁਲਾਣਾ ਆਦਿ ਹਾਜ਼ਰ ਸਨ।