ਇਸ ਸਾਲ ਦੇ ਆਖਰੀ ਮੁਕਾਬਲੇ ‘ਚ ਰੋਹਿਤ ਤੋੜ ਸਕਦਾ ਹੈ ਜੈਸੂਰੀਆ ਦਾ 22 ਸਾਲ ਪੁਰਾਣਾ ਰਿਕਾਰਡ

by mediateam

ਸਪੋਰਟਸ ਡੈਸਕ — ਭਾਰਤ ਅਤੇ ਵਿੰਡੀਜ਼ ਵਿਚਾਲੇ ਵਨ-ਡੇ ਸੀਰੀਜ਼ ਦਾ ਆਖਰੀ ਅਤੇ ਫਾਈਨਲ ਮੁਕਾਬਲਾ 22 ਦਸੰਬਰ ਨੂੰ ਕਟਕ 'ਚ ਖੇਡਿਆ ਜਾਵੇਗਾ। ਇਹ ਹੁਣ ਤੱਕ ਇਕ ਉੱਚ ਸਕੋਰਿੰਗ ਸੀਰੀਜ਼ ਰਹੀ ਹੈ ਅਤੇ ਵਿਸ਼ਾਖਾਪਟਨਮ 'ਚ ਜਿੱਤ ਦੇ ਨਾਲ ਟੀਮ ਇੰਡੀਆ ਸੀਰੀਜ਼ ਨੂੰ ਜਿੱਤਣ ਲਈ ‍ਆਤਮਵਿਸ਼ਵਾਸ ਨਾਲ ਭਰੀ ਹੈ। ਰੋਹਿਤ ਸ਼ਰਮਾ 2019 'ਚ ਫ਼ਾਰਮ 'ਚ ਹਨ ਅਤੇ ਇਸ ਸਾਲ ਦੇ ਆਪਣੇ ਆਖਰੀ ਮੁਕਾਬਲੇ 'ਚ ਰੋਹਿਤ ਕੋਲ ਸ਼੍ਰੀਲੰਕਾ ਦੇ ਸਾਬਕਾ ਦਿੱਗਜ ਸਨਥ ਜੈਸੂਰੀਆ ਦੇ 22 ਸਾਲ ਪੁਰਾਣੇ ਰਿਕਾਰਡ ਨੂੰ ਤੋੜਨ ਦਾ ਇਕ ਵੱਡਾ ਮੌਕਾ ਹੈ। 


9 ਦੌੜਾਂ ਬਣਾਉਂਦੇ ਹੀ ਤੋੜ ਦੇਵੇਗਾ ਜੈਸੂਰੀਆ ਦਾ ਰਿਕਾਰਡ

ਇਸ ਸਾਲ ਕ੍ਰਿਕਟ ਦੇ ਤਿੰਨੋਂ ਫਾਰਮੈਟ 'ਚ ਰੋਹਿਤ ਸ਼ਰਮਾ ਨੇ ਕਮਾਲ ਦੀ ਬੱਲੇਬਾਜ਼ੀ ਕੀਤੀ ਹੈ। ਜੇਕਰ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਦਾ ਬੱਲਾ ਕਟਕ ਵਨ-ਡੇ 'ਚ 9 ਦੌੜਾਂ ਬਣਾ ਲੈਂਦਾ ਹੈ ਤਾਂ ਉਹ ਸ਼੍ਰੀਲੰਕਾ  ਦੇ ਸਾਬਕਾ ਬੱਲੇਬਾਜ਼ ਸਨਤ ਜੈਸੂਰੀਆ ਦਾ 22 ਸਾਲ ਪੁਰਾਣਾ ਰਿਕਾਰਡ ਤੋੜ ਦੇਵੇਗਾ। ਰੋਹਿਤ ਸ਼ਰਮਾ ਸ਼੍ਰੀਲੰਕਾਈ ਦਿੱਗਜ ਜੈਸੂਰੀਆ ਨੂੰ ਇਸ ਮਾਮਲੇ 'ਚ ਪਿੱਛੇ ਛੱਡ ਇਕ ਸਾਲ 'ਚ ਤਿੰਨੋਂ ਫਾਰਮੈਟ 'ਚ ਬਤੌਰ ਸਲਾਮੀ ਬੱਲੇਬਾਜ਼ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਜਾਵੇਗਾ। ਵਿੰਡੀਜ਼ ਖਿਲਾਫ ਆਖਰੀ ਵਨ-ਡੇ ਮੈਚ 'ਚ 8 ਦੌੜਾਂ ਬਣਾਉਣ ਦੇ ਨਾਲ ਹੀ ਰੋਹਿਤ ਸ਼੍ਰੀਲੰਕਾਈ ਕ੍ਰਿਕਟਰ ਜੈਸੂਰੀਆ ਦੇ ਰਿਕਾਰਡ ਦੀ ਬਰਾਬਰੀ ਕਰ ਲਵੇਗਾ ਅਤੇ 9ਵੀਂ ਦੌੜ ਬਣਾਉਣ ਦੇ ਨਾਲ ਹੀ ਉਹ ਇਸ ਰਿਕਾਰਡ ਨੂੰ ਆਪਣੇ ਨਾਂ ਕਰ ਲਵੇਗਾ।


ਸਨਤ ਜੈਸੂਰੀਆ ਨੇ 1997 'ਚ ਕ੍ਰਿਕਟ ਦੇ ਸਾਰੇ ਫ਼ਾਰਮੈਟ 'ਚ ਮਿਲਾ ਕੇ ਇਕ ਸਾਲ 'ਚ ਕੁਲ 2387 ਦੌੜਾਂ ਬਣਾਈਆਂ ਸਨ ਜਦ ਕਿ ਇਸ ਸਾਲ 'ਚ ਰੋਹਿਤ ਸ਼ਰਮਾ ਨੇ ਹੁਣ ਤੱਕ 2379 ਦੌੜਾਂ ਬਣਾ ਲਈਆਂ ਹਨ। ਇਸ ਸਾਲ ਰੋਹਿਤ ਨੇ ਵਨ- ਡੇ 'ਚ ਹੁਣ ਤਕ 1427 ਦੌੜਾਂ, ਟੀ-20 'ਚ 396 ਜਦ ਕਿ ਟੈਸਟ 'ਚ 556 ਦੌੜਾਂ ਬਣਾਈਆਂ ਹਨ।​​​​​​​

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।