US ਨੇਵੀ ‘ਤੇ ਰੂਸ ਨੇ ਲਾਇਆ ਘੁਸਪੈਠ ਦਾ ਦੋਸ਼, ਹੁਣ ਦੇ ਦਿਤੀ ਅਮਰੀਕਾ ਨੂੰ ਧਮਕੀ

by vikramsehajpal

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) - ਅਮਰੀਕੀ ਨੇਵੀ ਤੇ ਰੂਸ ਨੇ ਦੋਸ਼ ਲਗਾਇਆ ਹੈ ਕਿ ਉਹ ਲਗਾਤਾਰ ਉਸ ਦੇ ਸਮੁੰਦਰੀ ਇਲਾਕੇ 'ਚ ਘੁਸਪੈਠ ਦੀ ਕੋਸ਼ਿਸ਼ ਕਰ ਰਹੀ ਹੈ। ਰੂਸ ਨੇ ਕਿਹਾ ਕਿ ਉਸ ਦੇ ਸਮੁੰਦਰੀ ਇਲਾਕੇ 'ਚ ਦਾਖਲ ਹੋਣ ਵਾਲੇ ਅਮਰੀਕੀ ਜਹਾਜ਼ ਨੂੰ ਉਹ ਤਬਾਹ ਕਰ ਦੇਵੇਗਾ। ਦੱਸ ਦਈਏ ਕਿ ਰੂਸ ਨੇ ਦਾਅਵਾ ਕੀਤਾ ਕਿ ਉਸ ਦੇ ਜੰਗੀਬੇੜਿਆਂ ਨੇ ਜਾਪਾਨ ਸਾਗਰ ਦੇ ਉਸ ਦੇ ਇਲਾਕੇ 'ਚ ਦਾਖਲ ਹੋਈ ਅਮਰੀਕੀ ਨੇਵੀ ਜਹਾਜ਼ ਦਾ ਪਿੱਛਾ ਕੀਤਾ।

ਅਮਰੀਕੀ ਨੇਵੀ ਦੇ ਇਸ ਜਹਾਜ਼ ਦਾ ਨਾਂ 'ਯੂ.ਐੱਸ.ਐੱਸ.ਜਾਨ ਐੱਸ. ਮੈਕੇਨ' ਹੈ। ਆਰ.ਟੀ. ਦੀ ਇਕ ਰਿਪੋਰਟ ਮੁਤਾਬਕ ਰੂਸ ਨੇ ਦੋਸ਼ ਲਗਾਇਆ ਹੈ ਕਿ 'ਯੂ.ਐੱਸ.ਐੱਸ.ਜਾਨ ਐੱਸ. ਮੈਕੇਨ' ਉਸ ਦੀ ਸਮੁੰਦਰੀ ਸਰਹੱਦ ਦੇ 'ਪੀਟਰ ਦਿ ਗ੍ਰੇਟ ਗਲਫ' ਦੇ ਖੇਤਰ 'ਚ ਦੋ ਕਿਲੋਮੀਟਰ ਅੰਦਰ ਤੱਕ ਚੱਲਾ ਗਿਆ ਸੀ। ਰੂਸ ਦਾ ਕਹਿਣਾ ਹੈ ਕਿ ਉਸ ਨੇ ਇਸ ਜਹਾਜ਼ ਨੂੰ ਤਬਾਹ ਕਰਨ ਦੀ ਚਿਤਾਵਨੀ ਦਿੱਤੀ ਸੀ ਜਿਸ ਤੋਂ ਬਾਅਦ ਇਹ ਜਹਾਜ਼ ਉਸ ਦੇ ਇਲਾਕੇ ਤੋਂ ਚੱਲਾ ਗਿਆ।