ਕੈਨੇਡਾ ਦੇ ਛੇ ਸੂਬਿਆਂ ਦੇ ਭੋਜਨ ਵਿੱਚ ਮਿਲਿਆ ਸੈਲਮੋਨੇਲਾ ਬੈਕਟੀਰੀਆ – ਸਿਹਤ ਵਿਭਾਗ ਦੇ ਉਡੇ ਹੋਸ਼ – ਜਾਂਚ ਜਾਰੀ

by

ਓਟਾਵਾ , 06 ਅਪ੍ਰੈਲ ( NRI MEDIA )

ਕੈਨੇਡਾ ਦੇ ਵਿੱਚ ਸੈਲਮੋਨੇਲਾ ਬੈਕਟੀਰੀਆ ਦੇ ਨਾਲ ਪੀੜਤ ਕਈ ਲੋਕਾਂ ਦੇ ਮਾਮਲੇ ਸਾਹਮਣੇ ਆਏ ਹਨ, ਕੈਨੇਡਾ ਦੇ ਛੇ ਸੂਬਿਆਂ ਵਿੱਚ ਭੋਜਨ ਦੇ ਵਿੱਚ 63 ਤੋਂ ਜ਼ਿਆਦਾ ਸੈਲਮੋਨੇਲਾ ਬੈਕਟੀਰੀਆ ਦੇ ਸੈਂਪਲ ਪਾਏ ਗਏ ਹਨ ਜਿਸ ਤੋਂ ਬਾਅਦ ਸਿਹਤ ਵਿਭਾਗ ਹੈਰਾਨ ਹੈ , ਹਾਲੇ ਤੱਕ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਸੈਲਮੋਨੇਲਾ ਬੈਕਟੀਰੀਆ ਇਨ੍ਹਾਂ ਭੋਜਨ  ਪਦਾਰਥਾਂ ਦੇ ਵਿੱਚ ਕਿਵੇਂ ਪਹੁੰਚਿਆ , ਇਨ੍ਹਾਂ ਮਾਮਲਿਆਂ ਵਿੱਚ ਸਭ ਤੋਂ ਜ਼ਿਆਦਾ ਮਾਮਲੇ ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਵਿੱਚ ਪਾਏ ਗਏ ਹਨ ਫਿਲਹਾਲ ਸਿਹਤ ਵਿਭਾਗ ਵੱਲੋਂ ਇਨ੍ਹਾਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ |


ਨਵੰਬਰ 2018 ਅਤੇ ਇਸ ਸਾਲ ਮਾਰਚ ਦੇ ਵਿਚਾਲੇ ਲੋਕ ਇਸ ਬੈਕਟੀਰੀਆ ਨਾਲ ਪ੍ਰਭਾਵਤ ਹੋਏ ਹਨ, ਏਜੰਸੀ ਨੇ ਅੱਗੇ ਕਿਹਾ ਕਿ ਇਸ ਬੈਕਟੀਰੀਆ ਦੇ ਫੈਲਣ ਕਾਰਣ 18 ਲੋਕਾਂ ਨੂੰ ਹਸਪਤਾਲ ਵਿੱਚ ਭੇਜਿਆ ਹੈ ਜਿਸ ਵਿੱਚੋ ਦੋ ਲੋਕਾਂ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਹੈ , ਉਨ੍ਹਾਂ ਕਿਹਾ ਕਿ ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਦੋ ਲੋਕਾਂ ਦੀ ਮੌਤ ਸੇਲਮੋਨੇਲਾ ਕਾਰਨ ਹੋਈ ਸੀ ਜਾਂ ਨਹੀਂ |

ਸਰਕਾਰੀ ਰੀਲੀਜ਼ ਵਿਚ ਕਿਹਾ ਗਿਆ ਹੈ ਕਿ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਭੋਜਨ ਸੁਰੱਖਿਆ ਦੀ ਜਾਂਚ ਕਰ ਰਹੀ ਹੈ ,ਉਨ੍ਹਾਂ ਕਿਹਾ ਕਿ ਜੇ ਬੈਕਟੀਰੀਆ ਵਾਲੇ ਖਾਣੇ ਦੇ ਉਤਪਾਦਾਂ ਦੀ ਪਛਾਣ ਕੀਤੀ ਜਾਂਦੀ ਹੈ ਤਾਂ ਉਹ ਜਨਤਾ ਦੀ ਸੁਰੱਖਿਆ ਲਈ ਲੋੜੀਂਦੇ ਕਦਮ ਚੁੱਕਣਗੇ, ਜਿਸ ਵਿਚ ਲੋੜੀਂਦੇ ਭੋਜਨ ਉਤਪਾਦਾਂ ਦੀ ਵਾਪਸੀ ਵੀ ਸ਼ਾਮਲ ਹੈ ,ਇਸ ਵੇਲੇ ਇਸ ਬੈਕਟੀਰੀਆ ਵਾਲੇ ਭੋਜਨ ਸਬੰਧੀ ਕੋਈ ਵੀ ਚੇਤਾਵਨੀ ਨਹੀਂ ਜਾਰੀ ਕੀਤੀ ਗਈ ਹੈ |

ਸਾਲਮੋਨੇਲਾ ਇਕ ਆਮ ਬੈਕਟੀਰੀਆ ਹੈ ਜੋ ਦਿਲ ਦੀਆਂ ਬੀਮਾਰੀਆਂ ਦਾ ਕਾਰਨ ਬਣਦਾ ਹੈ , ਇਸਦੇ ਲੱਛਣਾਂ ਵਿੱਚ ਠੰਢ, ਦਸਤ, ਪੇਟ ਦੀ ਬਿਮਾਰੀ, ਬੁਖਾਰ, ਮਤਲੀ ਅਤੇ ਉਲਟੀਆਂ.ਸ਼ਾਮਲ ਹਨ , ਇਹ ਆਮ ਤੌਰ ਤੇ ਦੂਸ਼ਤ ਖਾਣਾ ਖਾਣ ਨਾਲ ਫੈਲਦਾ ਹੈ ਜਾਂ ਉਸ ਭੋਜਨ ਨਾਲ ਜੋ ਸਹੀ ਢੰਗ ਨਾਲ ਨਹੀਂ ਪਕਾਇਆ ਜਾਂਦਾ ਪਰ ਇਹ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਵੀ ਫੈਲ ਸਕਦਾ ਹੈ , ਏਜੰਸੀ ਨੇ ਕਿਹਾ ਕਿ ਕੋਈ ਵੀ ਸੈਲਮੋਨੇਲਾ ਨਾਲ ਬਿਮਾਰ ਹੋ ਸਕਦਾ ਹੈ ਪਰ ਨਿਆਣਿਆਂ, ਬੱਚਿਆਂ, ਬਜ਼ੁਰਗਾਂ ਅਤੇ ਕਮਜ਼ੋਰ ਇਮਯੂਨ ਪ੍ਰਣਾਲੀਆਂ ਵਾਲੇ ਵਿਅਕਤੀਆਂ ਵਿੱਚ ਗੰਭੀਰ ਬਿਮਾਰੀਆਂ ਦਾ ਵੱਧ ਖ਼ਤਰਾ ਹੁੰਦਾ ਹੈ |


ਸੈਲਮੋਨੇਲਾ ਦੇ ਕਿੱਥੇ ਕਿੰਨੇ ਕੇਸ - 


ਬ੍ਰਿਟਿਸ਼ ਕੋਲੰਬੀਆ - 23

ਅਲਬਰਟਾ - 10

ਸਸਕੈਚਵਨ - 8

ਮੈਨੀਟੋਬਾ - 10

ਉਨਟਾਰੀਓ - 10

ਕਿਊਬੈਕ - 2