Sawan 2019 : ਅੱਜ ਹੈ ਸਾਉਣ ਦਾ ਪਹਿਲਾ ਮੰਗਲਾ ਗੌਰੀ ਵਰਤ, ਜਾਣੋ ਪੂਜਾ ਵਿਧੀ ਤੇ ਮਹੱਤਵ

by mediateam

ਮੀਡੀਆ ਡੈਸਕ (Sawan 2019): ਸਾਉਣ ਮਹੀਨੇ ਜਿਸ ਤਰ੍ਹਾਂ ਨਾਲ ਸੋਮਵਾਰ ਦੇ ਵਰਤਾਂ ਦਾ ਮਹੱਤਵ ਹੈ, ਉਵੇਂ ਹੀ ਮੰਗਲਾ ਗੌਰੀ ਵਰਤ ਦਾ ਵੀ ਖਾਸ ਮਹੱਤਵ ਹੈ। ਸਾਉਣ ਮਹੀਨੇ ਦੇ ਮੰਗਲਵਾਰ ਨੂੰ ਮੰਗਲਾ ਗੌਰੀ ਵਰਤ ਹੁੰਦਾ ਹੈ, ਇਸ ਦਿਨ ਸ਼ਿਵ ਪ੍ਰਿਯ ਮਾਤਾ ਪਾਰਬਤੀ ਦਾ ਵਿਧੀ ਪੂਰਵਕ ਪੂਜਨ ਹੁੰਦਾ ਹੈ। ਸਾਉਣ ਮਹੀਨੇ ਦਾ ਪਹਿਲਾ ਮੰਗਲਾ ਗੌਰੀ ਵਰਤ 23 ਜੁਲਾਈ ਨੂੰ ਹੈ। ਇਸ ਦਿਨ ਮਾਤਾ ਮੰਗਲਾ ਗੌਰੀ ਦੀ ਪੂਜਾ ਕਰਨ ਨਾਲ ਸੁੱਖ ਅਤੇ ਖ਼ੁਸ਼ਹਾਲੀ ਦੀ ਪ੍ਰਾਪਤੀ ਹੁੰਦੀ ਹੈ।

ਮੰਗਲਾ ਗੌਰੀ ਵਰਤ ਦਾ ਮਹੱਤਵ

ਮਾਤਾ ਮੰਗਲਾ ਗੌਰੀ ਦੀ ਪੂਜਾ ਕਰਨ ਨਾਲ ਔਰਤਾਂ ਨੂੰ 'ਅਖੰਡ ਸੌਭਾਗਯ' ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ। ਪਤੀ ਨੂੰ ਲੰਬੀ ਉਮਰ ਮਿਲਦੀ ਹੈ ਅਤੇ ਔਲਾਦ ਨੂੰ ਸੁਖੀ ਜੀਵਨ ਦਾ ਫਲ਼ ਮਿਲਦਾ ਹੈ। ਜਿਨ੍ਹਾਂ ਲੋਕਾਂ ਦੇ ਵਿਆਹੁਤਾ ਜੀਵਨ 'ਚ ਕੋਈ ਸਮੱਸਿਆ ਆ ਰਹੀ ਹੈ, ਉਨ੍ਹਾਂ ਨੂੰ ਸੋਮਵਾਰ ਦੇ ਵਰਤ ਕਰਨ ਦੇ ਨਾਲ ਹੀ ਮੰਗਲਾ ਗੌਰੀ ਵਰਤ ਵੀ ਕਰਨਾ ਚਾਹੀਦਾ ਹੈ।

ਮੰਗਲਾ ਗੌਰੀ ਵਰਤ ਦੀਆਂ ਤਰੀਕਾਂ

ਇਸ ਵਾਰੀ ਸਾਉਣ ਮਹੀਨੇ ਚਾਰ ਸੋਮਵਾਰਾਂ ਦੇ ਨਾਲ ਚਾਰ ਮੰਗਲਵਾਰ ਵੀ ਆ ਰਹੇ ਹਨ। ਇਸ ਲਈ ਇਸ ਵਾਰੀ ਸਾਉਣ 'ਚ ਚਾਰ ਮੰਗਲਾ ਗੌਰੀ ਵਰਤ ਹਨ। ਚਾਰ ਸੋਮਵਾਰ ਅਤੇ ਚਾਰ ਮੰਗਲਵਾਰ ਹੋਣਾ ਸ਼ੁੱਬ ਮੰਨਿਆ ਜਾਂਦਾ ਹੈ। ਇਸ ਵਾਰੀ 30 ਜੁਲਾਈ ਨੂੰ ਸਾਉਣ ਦੀ ਸ਼ਿਵਰਾਤਰੀ ਵੀ ਹੈ।

23 ਜੁਲਾਈ : ਸਾਉਣ ਦਾ ਪਹਿਲਾ ਮੰਗਲਵਾਰ

30 ਜੁਲਾਈ : ਸਾਉਣ ਦਾ ਦੂਸਰਾ ਮੰਗਲਵਾਰ

06 ਅਗਸਤ : ਸਾਉਣ ਦਾ ਤੀਸਰਾ ਮੰਗਲਵਾਰ

13 ਅਗਸਤ : ਸਾਉਣ ਦਾ ਚੌਥਾ ਮੰਗਲਵਾਰ

ਮੰਗਲਾ ਗੌਰੀ ਵਰਤ ਅਤੇ ਪੂਜਨ ਵਿਧੀ

ਵਰਤ ਵਾਲੇ ਦਿਨ ਔਰਤਾਂ ਨੂੰ ਸੂਰਜ ਚੜ੍ਹਨ ਤੋਂ ਪਹਿਲਾਂ ਉੱਠ ਕੇ ਨਿੱਤ ਕਰਮਾਂ ਤੋਂ ਮੁਕਤ ਹੋਣਾ ਚਾਹੀਦੈ। ਇਸ ਉਪਰੰਤ ਇਸ਼ਨਾਨ ਕਰ ਕੇ ਸਾਫ ਕੱਪੜੇ ਪਾਉਣੇ ਚਾਹੀਦੇ ਹਨ। ਪੂਜਾ ਘਰ 'ਚ ਮਾਤਾ ਮੰਗਲਾ ਗੌਰੀ ਯਾਨੀ ਪਾਰਬਤੀ ਦੀ ਤਸਵੀਰ ਨੂੰ ਚੌਂਕੀ 'ਤੇ ਲਾਲ ਰੰਗ ਦਾ ਕੱਪੜਾ ਵਿਛਾ ਕੇ ਸਥਾਪਿਤ ਕਰਨਾ ਚਾਹੀਦੈ। ਫਿਰ ਵਰਤ ਦਾ ਸੰਕਲਪ ਕਰਦੇ ਹੋਏ ਆਟੇ ਦਾ ਦੀਵਾ ਜਗਾਓ ਅਤੇ ਮਾਤਾ ਦਾ ਪੂਜਾ ਕਰੋ। ਪੂਜਾ 'ਚ ਮਾਤਾ ਨੂੰ ਸੁਹਾਗ ਦੀ ਸਮੱਗਰੀ 16 ਦੀ ਗਿਣਤੀ 'ਚ ਚੜ੍ਹਾਓ। ਫਲ਼, ਫੁੱਲ, ਮਾਲਾ, ਮਠਿਆਈ ਆਦਿ ਵੀ 16 ਦੀ ਗਿਣਤੀ 'ਚ ਹੋਣੀ ਚਾਹੀਦੀ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।