ਵਿਰੋਧੀ ਧਿਰ ਦਾ ਪ੍ਰਧਾਨਮੰਤਰੀ ਟਰੂਡੋ ਤੇ ਨਿਸ਼ਾਨਾ – ਦੇਸ਼ ਦੀ ਕੌਮੀ ਏਕਤਾ ਨੂੰ ਘਟਾ ਰਹੇ ਹਨ ਟਰੂਡੋ

by mediateam

ਐਡਮੈਂਟਨ , 05 ਜੂਨ ( NRI MEDIA )

ਕੈਨੇਡਾ ਵਿੱਚ ਫੈਡਰਲ ਚੋਣਾਂ ਨੇੜੇ ਆਉਂਦੇ ਹੀ ਰਾਜਨੀਤਿਕ ਪਾਰਟੀਆਂ ਨੇ ਇਕ ਦੂਜੇ ਉੱਤੇ ਹਮਲੇ ਤੇਜ਼ ਕਰ ਦਿੱਤੇ ਹਨ , ਕਨਜ਼ਰਵੇਟਿਵ ਲੀਡਰ ਐਂਡਰਿਊ ਸ਼ੀਅਰ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਪੱਛਮੀ ਕੈਨੇਡਾ ਦੀ ਅਣਦੇਖੀ ਕਰਨ ਅਤੇ ਆਪਣੀ ਪਿੱਠ ਮੋੜਨ ਦਾ ਦੋਸ਼ ਲਗਾਇਆ ਹੈ , ਉਨ੍ਹਾਂ ਕਿਹਾ ਕਿ ਸ਼ੀਅਰ ਸਰਕਾਰ ਇੱਕ ਕੌਮੀ ਊਰਜਾ ਕੋਰੀਡੋਰ ਬਣਾ ਕੇ ਦੇਸ਼ ਨੂੰ ਇਕਜੁੱਟ ਕਰੇਗੀ, ਪ੍ਰਾਂਤੀ ਵਪਾਰ ਨੂੰ ਆਜ਼ਾਦ ਕਰੇਗੀ ਅਤੇ ਸਥਾਨਕ ਸਰਕਾਰਾਂ ਨੂੰ ਮਜ਼ਬੂਤ ਕਰੇਗੀ ,ਸ਼ੀਅਰ ਨੇ ਐਡਮੈਂਟਨ ਦੇ ਰਾਇਲ ਗਲੇਨੋਰਾ ਕਲੱਬ ਵਿੱਚ ਇਹ ਟਿੱਪਣੀ ਕੀਤੀ ਹੈ , ਐਂਡਰਿਊ ਸ਼ੀਅਰ ਨੇ ਪੀਐਮ ਟਰੂਡੋ ਉੱਤੇ ਚੋਣ ਭਾਸ਼ਣਾਂ ਵਿੱਚ ਦੇਸ਼ ਦੀ ਕੌਮੀ ਏਕਤਾ ਨੂੰ ਘਟਾਉਣ ਦਾ ਵੱਡਾ ਦੋਸ਼ ਲਾਇਆ ਹੈ |


ਸ਼ੀਅਰ ਨੇ ਕਿਹਾਇਹ ਸਪੱਸ਼ਟ ਹੈ ਕਿ ਹਰ ਵਾਰ ਜਦੋਂ ਪ੍ਰਧਾਨ ਮੰਤਰੀ ਦਫ਼ਤਰ ਵਿਚ ਟਰੂਡੋ ਹੁੰਦੇ ਹਨ ਤਾਂ ਸਾਡਾ ਯੁਨਿਅਨ ਟੁੱਟਣ ਦੀ ਕਗਾਰ ਤੇ ਪਹੁੰਚ ਜਾਂਦਾ ਹੈ , "ਅਸੀਂ ਇਸ ਨੂੰ ਪੱਛਮ ਵਿਚ, ਸਸਕੈਚਵਨ ਦੇ ਆਪਣੇ ਘਰ ਪ੍ਰਾਂਤ ਅਤੇ ਅਲਬਰਟਾ ਵਿਚ ਵੀ ਸੁਣ ਰਹੇ ਹਾਂ ਅਤੇ ਮੈਂ ਤੁਹਾਨੂੰ ਇੱਥੇ ਇਹ ਦੱਸਣ ਲਈ ਆਇਆ ਹਾਂ ਕਿ ਕੈਨੇਡਾ ਨੇ ਪੱਛਮ ਤੋਂ ਆਪਣਾ ਪਾਸਾ ਨਹੀਂ ਵਟਿਆ |ਸ਼ੀਅਰ ਨੇ ਟਰੂਡੋ ਸਰਕਾਰ ਤੇ ਹਮਲਾ ਬੋਲਦੇ ਹੋਏ ਕਿਹਾ ਕਿ ਫੈਡਰਲ ਸਰਕਾਰ ਦੀ ਕਾਰਬਨ ਪ੍ਰਿੰਸੀਟਿੰਗ ਸਕੀਮ ਕੈਨੇਡਾ ਨੂੰ ਵੰਡਣ ਵਾਲੀ ਹੈ , ਜੋ ਸੂਬਿਆਂ ਉੱਤੇ ਇੱਕ ਕਾਰਬਨ ਟੈਕਸ ਲਗਾਉਂਦੀ ਹੈ ਪਰ ਖੁਦ ਕਾਰਬਨ ਦੀ ਯੋਜਨਾ ਨਹੀਂ ਬਣਾਉਂਦੀ , ਹੁਣ ਸੂਬੇ ਇਸਦੇ ਖਿਲਾਫ ਖੜੇ ਹਨ , ਇਸ ਯੋਜਨਾ ਨੇ ਕੇਂਦਰ ਅਤੇ ਸੂਬਿਆਂ ਵਿੱਚ ਦਰਾਰ ਪਾਉਣ ਦਾ ਕੰਮ ਕੀਤਾ ਹੈ , ਟਰੂਡੋ ਦਾ ਕਾਰਬਨ ਟੈਕਸ ਕਨਫੈਡਰੇਸ਼ਨ ਦੇ ਸ਼ੁਰੂਆਤੀ ਵਾਅਦੇ ਨਾਲ ਵਿਸ਼ਵਾਸਘਾਤ ਹੈ |

ਕਨਜ਼ਰਵੇਟਿਵ ਲੀਡਰ ਐਂਡਰਿਊ ਸ਼ੀਅਰ ਨੇ ਅਜੇ ਵੀ ਆਪਣੀ ਪਾਰਟੀ ਦੀ ਜਲਵਾਯੂ ਤਬਦੀਲੀ ਨਾਲ ਨਜਿੱਠਣ ਦੀ ਯੋਜਨਾ ਦਾ ਖੁਲਾਸਾ ਨਹੀਂ ਕੀਤਾ ਹੈ, ਉਨ੍ਹਾਂ ਨੇ ਕਿਹਾ ਕਿ ਉਹ "ਇਸ ਮਹੀਨੇ ਦੇ ਅਖੀਰ ਵਿੱਚ ਇਸ 'ਵਿਸ਼ੇ' ਤੇ ਹੋਰ ਕਹਿਣਾ ਚਾਹੁੰਦੇ ਹਨ |