ਜਪਾਨ ਦੇ ਪ੍ਰਸਿੱਧ ਸਟੂਡੀਓ ਵਿੱਚ ਭਿਆਨਕ ਅੱਗ – 24 ਲੋਕਾਂ ਦੀ ਮੌਤ , 35 ਜ਼ਖਮੀ

by

ਕਿਓਟੋ , 18 ਜੁਲਾਈ ( NRI MEDIA )

ਜਪਾਨ ਦੇ ਕਿਓਟੋ ਵਿਚ ਮਸ਼ਹੂਰ ਐਨੀਮੇਸ਼ਨ ਸਟੂਡੀਓ ਵਿਚ ਲੱਗੀ ਅੱਗ ਦੇ ਕਾਰਨ ਮਰਨ ਵਾਲਿਆਂ ਦੇ ਅੰਕੜੇ ਲਗਾਤਾਰ ਵਧ ਰਹੇ ਹਨ , ਅੱਗ ਦੀ ਝਪੇਟ ਵਿੱਚ ਆਉਣ ਨਾਲ ਹੁਣ ਤੱਕ 24 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 35 ਤੋਂ ਵੱਧ ਲੋਕ ਜ਼ਖ਼ਮੀ ਦੱਸ ਰਹੇ ਹਨ, ਸਾਹਮਣੇ ਆ ਰਿਹਾ ਜਾਣਕਾਰੀ ਦੇ ਅਨੁਸਾਰ ਹਾਦਸਾ ਉਦੋਂ ਹੋਇਆ ਜਦੋਂ ਅਚਾਨਕ ਇੱਕ ਵਿਅਕਤੀ ਸਟੂਡੀਓ ਦੇ ਅੰਦਰ ਵੜ ਗਿਆ ਅਤੇ ਉਸ ਨੇ ਚਾਰੋ ਪਾਸੇ ਗੈਸਲਿਨ ਛਿੜਕ ਕੇ ਅੱਗ ਲਾ ਦਿੱਤੀ ,ਪੁਲਿਸ ਨੇ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ , ਮੀਡੀਆ ਰਿਪੋਰਟਾਂ ਮੁਤਾਬਕ ਅੱਗ ਲਗਭਗ 10.30 ਵਜੇ ਲਾਈ ਗਈ ਸੀ |


ਦ ਜਪਾਨ ਟਾਈਮਜ਼ ਅਨੁਸਾਰ, ਪੁਲਿਸ ਨੇ ਬਿਆਨ ਦਿੱਤਾ ਹੈ ਕਿ ਇਸ ਘਟਨਾ ਵਿੱਚ ਕਈ ਲੋਕਾਂ ਦੀ ਹਾਲਤ ਕਾਫੀ ਗੰਭੀਰ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ , ਇਹ ਘਟਨਾ ਜਪਾਨੀ ਸਮੇਂ ਅਨੁਸਾਰ  ਸਵੇਰੇ 10.30 ਵਜੇ ਵਾਪਰੀ ਹੈ , ਜਿਸ ਵਿਅਕਤੀ ਨੇ ਸਟੂਡੀਓ ਵਿੱਚ ਅੱਗ ਲਾਈ ਉਹ ਵੀ ਘਟਨਾ ਵਿੱਚ ਜ਼ਖ਼ਮੀ ਹੋ ਗਿਆ ਅਤੇ ਉਸਨੂੰ ਵੀ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ ,ਚਸ਼ਮਦੀਦਾਂ ਦੇ ਅਨੁਸਾਰ ਉਸ ਬਿਲਡਿੰਗ ਦੇ ਅੰਦਰੋਂ ਲਗਾਤਾਰ ਧਮਾਕਿਆਂ ਦੀ ਆਵਾਜ਼ਾਂ ਆ ਰਹੀਆਂ ਸਨ ,ਬਿਲਡਿੰਗ ਵਿੱਚੋ ਲਗਾਤਾਰ ਕਾਲਾ ਧੁਆਂ ਬਾਹਰ ਨਿਕਲ ਰਿਹਾ ਹੈ ਅਤੇ ਕੰਬਲ ਵਿੱਚ ਢੱਕ ਕੇ ਲੋਕਾਂ ਨੂੰ ਬਾਹਰ ਲਿਆਉਣਾ ਦਾ ਕੰਮ ਜਾਰੀ ਸੀ |

ਜਿਕਰਯੋਗ ਹੈ ਕਿ ਕਿਓਟੋ ਐਨੀਮੇਸ਼ਨ ਦੀ ਜਿਸ ਬਿਲਨਡਿੰਗ ਵਿੱਚ ਇਹ ਅੱਗ ਲੱਗੀ ਹੈ ਉਹ ਤਿੰਨ ਮੰਜ਼ਿਲਾ ਹੈ , ਜਾਪਾਨ ਦੇ ਫੇਮਸ ਐਨੀਮੇਸ਼ਨ ਸਿਰੀਜ਼ ਕੇ-ਆਨ, ਸੁਜੁਮਿਆ ਹਰੋਹੀ, ਏ ਸਿਲੀਨਟ ਵੋਏਸ ਸਮੇਤ ਕਈ ਵੱਡੇ ਐਨੀਮੇਸ਼ਨ ਫਿਲਮਾਂ ਅਤੇ ਸੀਰੀਜ ਬਣਾਉਣ ਦਾ ਕੰਮ ਇਸ ਸਟੂਡੀਓ ਦੁਆਰਾ ਕੀਤਾ ਗਿਆ ਹੈ |