3 ਜੂਨ ਨੂੰ ਲਾਪਤਾ ਹੋਏ AN-32 ਜਹਾਜ਼ ‘ਚ ਸਵਾਰ 6 ਲੋਕਾਂ ਦੇ ਮ੍ਰਿਤਕ ਸਰੀਰ ਲੱਭੇ

by mediateam

ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਅਰੁਣਾਚਲ ਪ੍ਰਦੇਸ਼ 'ਚ ਦੁਰਘਟਨਾ ਸ਼ਿਕਾਰ ਹੋਏ ਹਵਾਈ ਫ਼ੌਜ ਦੇ ਜਹਾਜ਼ AN-32 'ਚ ਸਵਾਰ 13 ਲੋਕਾਂ ਚੋਂ 6 ਲੋਕਾਂ ਦੇ ਸਰੀਰ ਮਿਲ ਗਏ ਹਨ। ਉੱਥੇ ਹੀ ਬਾਕੀ ਬਚੇ 7 ਲੋਕਾਂ ਦੇ ਸਰੀਰ ਦੇ ਅਵਸ਼ੇਸ਼ ਮਿਲੇ ਹਨ। ਹੁਣ ਮ੍ਰਿਤਕ ਦੇਹਾਂ ਅਤੇ ਅਵਸ਼ੇਸ਼ਾਂ ਨੂੰ ਜੋਰਹਾਟ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇਕਰ ਅੱਜ ਮੌਸਮ ਠੀਕ ਰਿਹਾ ਤਾਂ ਇਹ ਮ੍ਰਿਤਕ ਸਰੀਰ ਜੋਰਹਾਟ ਲਿਆਏ ਜਾ ਸਕਣਗੇ। 

ਦੱਸਣਯੋਗ ਹੈ ਕਿ 3 ਜੂਨ ਨੂੰ 12:25 ਮਿਨਟ 'ਤੇ ਅਸਾਮ ਦੇ ਜੋਰਹਾਟ ਤੋਂ ਮੇਂਚੁਕਾ ਐਡਵਾਂਸ ਲੈਂਡਿੰਗ ਗਰਾਊਂਡ ਲਈ ਉਡਾਣ ਭਰੀ ਪਰ ਕੁਝ ਮਿਨਟਾਂ ਬਾਅਦ 1 ਵਜੇ ਜਹਾਜ਼ ਦਾ ਸੰਪਰਕ ਟੁੱਟ ਗਿਆ। ਜਿਸ ਦੇ ਬਾਅਦ ਜਹਾਜ਼ ਦਾ ਕੁਝ ਵੀ ਪਤਾ ਨਹੀਂ ਚੱਲ ਪਾਇਆ ਸੀ। ਇਸ ਜਹਾਜ਼ 'ਚ ਪਾਇਲਟ ਸਮੇਤ 13 ਲੋਕ ਸਵਾਰ ਸਨ।