‘ਬੋਲੇ ਸੋ ਨਿਹਾਲ ਹਾਲ’ ਦੇ ਜੈਕਾਰੇ ਸੁਨ, ਰੱਖਿਆ ਮੰਤਰੀ ਨੂੰ ਵੀ ਆਇਆ ਜੋਸ਼

by

ਜੰਮੂ-ਕਸ਼ਮੀਰ (ਐਨ.ਆਰ.ਆਈ. ਮੀਡਿਆ) : ਲੇਹ ਵਿੱਚ ਭਾਰਤੀ ਫ਼ੌਜ ਦਾ ਜੰਗੀ ਅਭਿਆਸ ਵੇਖਣ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਨ ਨੂੰ ਸਾਫ਼ ਸੁਨੇਹਾ ਦਿੱਤਾ ਸੀ ਕਿ ਉਹ ਆਪਣੀ ਜ਼ਮੀਨ ਦਾ ਇੱਕ ਇੰਚ ਵੀ ਨਹੀਂ ਦੇਣਗੇ। ਲੇਹ ਵਿੱਚ ਮੌਜੂਦ ਹਰ ਇੱਕ ਫ਼ੌਜੀ ਜਵਾਨ ਨੂੰ ਰਾਜਨਾਥ ਸਿੰਘ ਆਪ ਮਿਲੇ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ। 


ਇਸ ਦੌਰਾਨ ਉਨ੍ਹਾਂ ਨੇ ਸਿੱਖ ਫ਼ੌਜੀਆਂ ਨਾਲ ਜਦੋਂ ਮੁਲਾਕਾਤ ਕੀਤੀ ਤਾਂ ਫ਼ੌਜੀਆਂ ਵੱਲੋਂ ਛੱਡੇ 'ਬੋਲੇ ਸੋ ਨਿਹਾਲ ਹਾਲ' ਦੇ ਜੈਕਾਰਿਆਂ ਦੀ ਗੂੰਜ ਨੇ ਉਨ੍ਹਾਂ ਨੂੰ ਯਕੀਨ ਦਵਾ ਦਿੱਤਾ ਕਿ ਭਾਵੇਂ ਚੀਨ ਹੋਵੇ ਜਾਂ ਫਿਰ ਪਾਕਿਸਤਾਨ ਜੇਕਰ ਅੱਖ ਚੁੱਕ ਕੇ ਵੇਖੀ ਤਾਂ ਪੰਜਾਬੀ ਦੇਸ਼ ਲਈ ਦੁਸ਼ਮਣਾਂ ਦੀ ਜਾਣ ਲੈਣੀ ਵੀ ਜਾਣ ਦੇ ਨੇ ਅਤੇ ਦੇਣੀ ਵੀ। ਸਰਹੱਦ 'ਤੇ ਤੈਨਾਤ ਸਿੱਖ ਫ਼ੌਜੀਆਂ ਦੀ ਜੈਕਾਰੇ ਦੀ ਗੂੰਜ ਇੰਨੀ ਜੋਸ਼ ਨਾਲ ਭਰੀ ਹੋਈ ਸੀ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਆਪਣੇ ਆਪ ਨੂੰ ਨਹੀਂ ਰੋਕ ਸਕੇ। ਉਹ  ਵੀ ਉਸੇ ਜੋਸ਼ ਨਾਲ ਫ਼ੌਜੀ ਜਵਾਨਾਂ ਦੇ  ਜੈਕਾਰਿਆਂ ਵਿੱਚ ਸ਼ਾਮਲ ਹੋ ਗਏ। ਯਕੀਨਨ  'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਦੀ ਆਵਾਜ਼ ਦੁਸ਼ਮਣ ਦੇ ਕੰਨਾਂ ਤੱਕ ਵੀ ਜ਼ਰੂਰ ਪਹੁੰਚੀ ਗਈ ਹੋਵੇਗੀ ਅਤੇ ਪੈਰ ਵੀ ਕੰਬ ਗਏ ਹੋਣਗੇ