ਪੈਸਿਆਂ ਕਰਕੇ ਪੁੱਤ ਨੇ ਆਪਣੀ ਮਾਂ ਦਾ ਡੰਡੀਆਂ ਨਾਲ ਕੁੱਟ – ਕੁੱਟ ਕੀਤਾ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਰਦਾਸਪੁਰ ਦੇ ਪਿੰਡ ਸਾਮਰਾਏ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਇੱਕ ਨੌਜਵਾਨ ਨੇ ਆਪਣੀ ਮਾਂ ਦਾ ਡੰਡੀਆਂ ਨਾਲ ਕੁੱਟ- ਕੁੱਟ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਿਸ ਅਧਿਕਾਰੀ ਬਲਜੀਤ ਕੌਰ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤ ਰਛਪਾਲ ਸਿੰਘ ਨੇ ਆਪਣੇ ਬਿਆਨਾਂ 'ਚ ਕਿਹਾ ਕਿ ਮੇਰੀ ਮਾਤਾ ਜਸਬੀਤ ਕੌਰ ਮੇਰੇ ਭਰਾ ਸਤਪਾਲ ਨਾਲ ਰਹਿ ਰਹੀ ਸੀ । ਬੀਤੀ ਦਿਨੀਂ ਸਤਪਾਲ ਨੇ ਮਾਤਾ ਕੋਲੋਂ ਪੈਸੇ ਦੀ ਮੰਗ ਕੀਤੀ ਪਰ ਮਾਤਾ ਨੇ ਪੈਸੇ ਨਹੀ ਦਿੱਤੇ। ਜਿਸ ਤੋਂ ਬਾਅਦ ਸਤਪਾਲ ਨੇ ਮਾਤਾ ਜਸਬੀਰ ਕੌਰ ਦਾ ਡੰਡੀਆਂ ਨਾਲ ਕੁੱਟ -ਕੁੱਟ ਬੇਰਹਿਮੀ ਨਾਲ ਕਤਲ ਕਰ ਦਿੱਤਾ। ਫਿਲਹਾਲ ਪੁਲਿਸ ਨੇ ਰਸ਼ਪਾਲ ਸਿੰਘ ਦੇ ਬਿਆਨਾਂ 'ਤੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਦੋਸ਼ੀ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।