ਮਿਲਟਰੀ ਸਟੇਸ਼ਨ ਗੋਲੀਬਾਰੀ ਮਾਮਲੇ ਨੂੰ ਲੈ ਕੇ SP (D) ਦਾ ਵੱਡਾ ਬਿਆਨ, ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੱਜ ਸਵੇਰੇ ਬਠਿੰਡਾ ਮਿਲਟਰੀ ਸਟੇਸ਼ਨ 'ਚ 4 ਵਜੇ ਗੋਲੀਬਾਰੀ ਹੋਈ। ਇਸ ਗੋਲੀਬਾਰੀ ਦੌਰਾਨ 4 ਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। SP (D) ਅਜੇ ਗਾਂਧੀ ਨੇ ਕਿਹਾ ਕਿ ਇਸ ਘਟਨਾ ਵਿੱਚ 19 ਖਾਲੀ ਸੈਲਸ ਮਿਲੇ ਹਨ । ਗੋਲੀਬਾਰੀ ਦੀ ਇਹ ਘਟਨਾ ਮੈਸ ਦੇ ਪਿੱਛੇ ਬਣੀ ਬੈਰਕ ਵਿੱਚ ਵਾਪਰੀ ਹੈ। ਉਨ੍ਹਾਂ ਨੇ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਨੂੰ 2 ਵਿਅਕਤੀਆਂ ਵਲੋਂ ਅੰਜਾਮ ਦਿੱਤਾ ਗਿਆ। ਜਦੋ ਜਵਾਨਾਂ 'ਤੇ ਗੋਲੀਬਾਰੀ ਕੀਤੀ ਗਈ, ਉਸ ਸਮੇ ਉਹ ਸੌਂ ਰਹੇ ਸਨ। SP ਅਜੇ ਨੇ ਕਿਹਾ ਚਸ਼ਮਦੀਦ ਜਵਾਨਾਂ ਨੇ ਦੱਸਿਆ ਕਿ 2 ਲੋਕ ਜਿਨ੍ਹਾਂ ਨੇ ਸਾਦੇ ਕੱਪੜੇ ਪਹਿਨੇ ਹੋਏ ਸਨ, ਉਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ । ਫਿਲਹਾਲ ਹਾਲੇ ਵੀ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ । ਉਨ੍ਹਾਂ ਨੇ ਕਿਹਾ ਆਰਮੀ ਜਵਾਨਾਂ ਦੇ ਬਿਆਨਾਂ 'ਤੇ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਇਸ ਹਮਲੇ 'ਚ ਸਾਗਰ, ਕਮਲੇਸ਼ ,ਯੋਗੇਸ਼ ਤੇ ਸੰਤੋਸ਼ ਦੀ ਮੌਤ ਹੋ ਗਈ ।