ਅਜਨਾਲਾ ਘਟਨਾ ਨੂੰ ਲੈ ਕੇ SSP ਨੇ ਕੀਤੇ ਵੱਡੇ ਖ਼ੁਲਾਸੇ, ਕਿਹਾ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਜਨਾਲਾ ਘਟਨਾ ਨੂੰ ਲੈ ਕੇ SSP ਸਤਿੰਦਰ ਸਿੰਘ ਨੇ ਕਈ ਵੱਡੇ ਖ਼ੁਲਾਸੇ ਕੀਤੇ ਹਨ। SSP ਸਤਿੰਦਰ ਨੇ ਕਿਹਾ ਕਿ ਅਜਨਾਲਾ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਨੇ ਮਿਲ ਕੇ ਇਸ ਮਾਮਲੇ ਦੀ ਜਾਂਚ ਕੀਤੀ ਹੈ ਤੇ ਜਾਂਚ ਵਿੱਚ ਸਾਹਮਣੇ ਆਇਆ ਕਿ ਅੰਮ੍ਰਿਤਪਾਲ ਦੇ ਸਾਥੀ ਜੋ ਤਸਵੀਰਾਂ 'ਚ ਹਥਿਆਰਾਂ ਨਾਲ ਨਜ਼ਰ ਆ ਰਹੇ ਸਨ ।ਉਨ੍ਹਾਂ ਨੇ ਲਾਇਸੈਂਸੀ ਹਥਿਆਰ ਹੋਰ ਵਿਅਕਤੀਆਂ ਕੋਲੋਂ ਧੱਕੇ ਨਾਲ ਲਏ ਸਨ। ਜਦੋ ਕੋਈ ਵਿਅਕਤੀ ਆਪਣੇ ਹਥਿਆਰ ਵਾਪਸ ਮੰਗਦਾ ਸੀ ਤਾਂ ਉਸ ਨੂੰ ਧਮਕਾਉਂਦੇ ਸਨ ਤਾਂ ਕਿ ਉਹ ਆਪਣੇ ਹਥਿਆਰ ਵਾਪਸ ਨਾ ਮੰਗੇ।

SSP ਨੇ ਕਿਹਾ ਹੁਣ ਤੱਕ 10 ਲੋਕਾਂ ਤੇ NSA ਲਾਇਆ ਗਿਆ ਹੈ। ਇਸ ਦੇ ਨਾਲ ਹੀ ਅੰਮ੍ਰਿਤਪਾਲ ਦਾ ਸਾਥ ਦੇਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਨੇ ਕਿਹਾ ਇਸ ਮਾਮਲੇ 'ਚ ਹੁਣ ਤੱਕ 360 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ,ਜਦਕਿ 348 ਸਿੱਖ ਨੌਜਵਾਨਾਂ ਨੂੰ ਰਿਹਾਅ ਕਰ ਦਿੱਤਾ ਗਿਆ ।ਜ਼ਿਕਰਯੋਗ ਹੈ ਕਿ ਅਜਨਾਲਾ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਖ਼ਿਲਾਫ਼ 18 ਮਾਰਚ ਨੂੰ ਵੱਡੀ ਕਾਰਵਾਈ ਸ਼ੁਰੂ ਕੀਤੀ ਸੀ। ਇਸ ਦੌਰਾਨ ਪੁਲਿਸ ਨੇ ਕਾਫਲੇ ਨੂੰ ਘੇਰ ਕੇ ਉਸ ਦੇ ਕਈ ਸਾਥੀਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ ।