ਸੋਪੋਰ ਸਰਕਾਰੀ ਡਿਗਰੀ ਕਾਲਜ ਦੇ ਬਾਹਰ ਵਿਦਿਆਰਥੀਆਂ ਨੇ ਕੀਤਾ ਟਰੈਫਿਕ ਜਾਮ

by vikramsehajpal

ਸੋਪੋਰ (ਆਫਤਾਬ ਅਹਿਮਦ)- ਸੋਪੋਰ ਸਰਕਾਰੀ ਡਿਗਰੀ ਕਾਲਜ ਵਿਚ ਦਾਖਲਾ ਲੈਣ ਆਏ ਵਿਦਿਆਰਥੀਆਂ ਵਲੋਂ ਦਾਖਲੇ ਨੂੰ ਲੈਕੇ ਕਾਲਜ ਦੇ ਬਾਹਰ ਟਰੈਫਿਕ ਜਾਮ ਕੀਤਾ ਗਿਆ।

ਦਾਖਲਾ ਲੈਣ ਆਏ ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਸਾਨੂੰ ਸਰਕਾਰੀ ਡਿਗਰੀ ਕਾਲਜ ਦਾਖਲਾ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਅਤੇ ਇਸੇ ਲਈ ਅਸੀਂ ਕਾਲਜ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਾਂ। ਓਧਰ ਹੀ ਆਵਾਜਾਈ ਨੂੰ ਕਈ ਘੰਟਿਆਂ ਲਈ ਰੋਕਣ ਦੀਆਂ ਚਲਦੀਆਂ ਸੋਪੋਰਪੁਲਿਸ ਸਟੇਸ਼ਨ ਦੇ ਐਸਐਚਓ ਅਜ਼ੀਮ ਇਕਬਾਲ ਮੌਕੇ ਤੇ ਪਹੁੰਚੇ ਅਤੇ ਕੈਂਪਸ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਨੂੰ ਹਰ ਸੰਭਵ ਸਹਾਇਤਾ ਦਿੱਤੇ ਜਾਣ ਦਾ ਭਰੋਸਾ ਦਿੱਤਾ।

ਹਾਲਾਂਕਿ ਇਸ ਪਹਿਲੂ ਵਿਚ ਸੋਪੋਰ ਗਵਰਨਮੈਂਟ ਡਿਗਰੀ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋਫੈਸਰ ਤਾਰਿਕ ਅਹਮਾਦ ਨੇ ਕਿਹਾ ਕਿ ਸਰਕਾਰ ਦੁਆਰਾ ਕੀਤੀ ਗਈ ਵਿਵਸਥਾ ਤਹਿਤਅਸੀਂ 800 ਵਿਦਿਆਰਥੀਆਂ ਤੋਂ ਵੱਧ ਦਾਖਲਾ ਨਹੀਂ ਲੈ ਸਕਦੇ। ਉਨ੍ਹਾਂ ਕਿਹਾ ਕਿ ਬੋਮਈ ਜ਼ਿੰਗਰ, ਡਾਂਗੀਵਾਚਾ ਰਫੀਆਬਾਦ ਅਤੇ ਕਰੀਰੀ 'ਚ ਵੀ ਕਾਲਜ ਹੈ ਵਿਦਿਆਰਥੀਆਂ ਨੂੰ ਦਾਖਲੇ ਲਈ ਉਥੇ ਜਾਣਾ ਚਾਹੀਦਾ ਹੈ। ਅਸੀਂ ਸਾਰੇ ਵਿਦਿਆਰਥੀਆਂ ਨੂੰ ਬੋਰਡ ਤੇ ਨਹੀਂ ਲੈ ਸਕਦੇ ਅਤੇ ਸਾਨੂੰ ਇਸ ਵਿਵਸਥਾ ਦੀ ਪਾਲਣਾ ਕਰਨੀ ਚਾਹੀਦੀ ਹੈ ।