ਅਫ਼ਰੀਕੀ ਦੇਸ਼ ਸੂਡਾਨ ਵਿੱਚ 30 ਸਾਲ ਬਾਅਦ ਹੋਇਆ ਤਖਤਾਪਲਟ – ਦੇਸ਼ ਦੀ ਸੈਨਾ ਨੇ ਰਾਸ਼ਟਰਪਤੀ ਬਸ਼ੀਰ ਨੂੰ ਕੀਤਾ ਗਿਰਫ਼ਤਾਰ

by mediateam

ਖਰਟੂਮ , 12 ਅਪ੍ਰੈਲ ( NRI MEDIA )

ਅਫ਼ਰੀਕੀ ਦੇਸ਼ ਸੁਡਾਨ ਵਿੱਚ 30 ਸਾਲ ਬਾਅਦ ਰਾਸ਼ਟਰਪਤੀ ਓਮਰ ਅਲ ਬਸ਼ੀਰ ਦਾ ਤਖਤਾਪਲਟ ਕਰ ਦਿੱਤਾ ਗਈ ਹੈ , ਰਾਸ਼ਟਰਪਤੀ ਬਸ਼ੀਰ ਨੂੰ ਫੌਜ ਨੇ ਅਹੁਦੇ ਤੋਂ ਹਟਾ ਦਿੱਤਾ ਹੈ ਅਤੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ , ਰੱਖਿਆ ਮੰਤਰੀ ਅਵੈਡ ਇਬਨੇ ਔਫ ਨੇ ਇਹ ਜਾਣਕਾਰੀ ਅਧਿਕਾਰਕ ਟੀ.ਵੀ. ਤੇ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਦਿੱਤੀ ਹੈ , ਇਬਨੇ ਔਫ ਨੇ ਕਿਹਾ, ਮੈਂ ਸਰਕਾਰ ਦੇ ਰੱਖਿਆ ਮੰਤਰੀ ਦੇ ਰੂਪ 'ਚ ਸਰਕਾਰ ਦੇ ਡਿੱਗਣ ਦਾ ਐਲਾਨ ਕਰਦਾ ਹਾਂ , ਸਰਕਾਰ ਦਾ ਮੁਖੀ ਇਕ ਸੁਰੱਖਿਅਤ ਜਗ੍ਹਾ 'ਤੇ ਨਜ਼ਰਬੰਦ ਹੈ , ਉਨ੍ਹਾਂ ਨੇ ਕਿਹਾ ਕਿ ਦੋ ਸਾਲਾਂ ਬਾਅਦ ਚੋਣਾਂ ਕਰਵਾਈਆਂ ਜਾਣਗੀਆਂ |


ਜਿਵੇਂ ਹੀ ਇਹ ਖ਼ਬਰ ਆਈ ਕਈ ਦਿਨਾਂ ਤੋਂ ਰਾਜਧਾਨੀ ਖਤਰਮੁਰ ਵਿੱਚ ਫੌਜ ਦੇ ਹੈੱਡਕੁਆਰਟਰ ਦੇ ਸਾਹਮਣੇ ਪ੍ਰਦਰਸ਼ਨ ਕਰਦੀ ਭੀੜ ਵਿੱਚ ਇੱਕ ਖ਼ੁਸ਼ੀ ਦੀ ਲਹਿਰ ਫੇਲ ਗਈ , ਲੋਕਾਂ ਨੇ ਫੌਜੀਆਂ ਨੂੰ ਆਪਣੇ ਗਲੇ ਨਾਲ ਲਗਾ ਲਿਆ ਅਤੇ ਬਖਤਰਬੰਦ ਗੱਡੀਆਂ 'ਤੇ ਚੜ੍ਹ ਗਏ , ਅਧਿਕਾਰਕ ਖਬਰ ਏਜੰਸੀ ਸੁੂਨਈ ਦੇ ਅਨੁਸਾਰ, ਸੂਡਾਨੀ ਖੁਫ਼ੀਆ ਏਜੰਸੀ ਨੇ ਕਿਹਾ ਹੈ ਕਿ ਉਹ ਸਾਰੇ ਸਿਆਸੀ ਕੈਦੀਆਂ ਨੂੰ ਰਿਹਾਅ ਕਰ ਦੇਣਗੇ , ਇਸ ਤੋਂ ਪਹਿਲਾ ਇੰਟਰਨੈਸ਼ਨਲ ਕ੍ਰਿਮਿਨਲ ਕੋਰਟ (ਆਈ ਸੀ ਸੀ) ਨੇ ਬਸ਼ੀਰ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ , ਉਨ੍ਹਾਂ ਉੱਤੇ ਯੁੱਧ ਅਪਰਾਧ ਅਤੇ ਮਨੁੱਖੀ ਹੱਕਾਂ ਦੀ ਉਲੰਘਣਾਂ ਦਾ ਆਯੋਜਨ ਕਰਨ ਦਾ ਦੋਸ਼ ਹੈ |

ਇਬਨ ਅਉਫ ਨੇ ਕਿਹਾ ਕਿ ਫੌਜੀ ਕੌਂਸਲ ਨੇ ਦੇਸ਼ ਵਿੱਚ ਜੰਗਬੰਦੀ ਦੀ ਘੋਸ਼ਣਾ ਕੀਤੀ ਹੈ, ਜੋ ਜੰਗ ਨਾਲ ਜੂੰਝ ਰਹੇ ਦਾਰਫੁਰ, ਬਲੂ ਨਾਈਲ ਅਤੇ ਦੱਖਣੀ ਕਰਦਫਾਨ ਵਿੱਚ ਵੀ ਲਾਗੂ ਹੋਵੇਗੀ , ਇੱਥੇ ਬਸ਼ੀਰ ਸਰਕਾਰ ਲੰਮੇ ਸਮੇਂ ਤੋਂ ਨਸਲੀ ਬਾਗ਼ੀਆਂ ਨਾਲ ਲੜ ਰਹੀ ਹੈ , ਬਸ਼ੀਰ 1989 ਵਿਚ ਰਾਜ ਪਲਟੇ ਦੇ ਬਾਅਦ ਸੱਤਾ ਵਿਚ ਆਏ ਸਨ , ਉਹ ਲੰਮੇ ਸਮੇਂ ਤੱਕ ਰਾਸ਼ਟਰਪਤੀ ਬਣਨ ਵਾਲੇ ਅਫ਼ਰੀਕਾ ਦੇ ਆਗੂਆਂ ਵਿੱਚੋਂ ਇੱਕ ਹਨ , ਉਹ ਨਸਲਕੁਸ਼ੀ ਅਤੇ ਯੁੱਧ ਅਪਰਾਧ ਲਈ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਵਿਚ ਦੋਸ਼ੀ ਹਨ |


ਫੌਜ ਨੇ ਇੱਕ ਮਹੱਤਵਪੂਰਨ ਘੋਸ਼ਣਾ ਦਾ ਵਾਅਦਾ ਕੀਤਾ, ਜਿਸ ਤੋਂ ਬਾਅਦ ਸੁਡਾਨ ਦੇ ਲੋਕ ਖਰਟੂਮ ਦੇ ਚੌਂਕ ਵਿੱਚ ਆਉਣ ਲੱਗੇ ਅਤੇ ਸਰਕਾਰ ਦੇ ਵਿਰੋਧ ਵਿੱਚ ਨਾਅਰੇ ਲਗਾਉਣ ਲੱਗੇ , ਉਹ ਸਾਰੇ ਫੌਜੀ ਹੈੱਡਕੁਆਰਟਰ ਦੇ ਬਾਹਰ ਖੁੱਲ੍ਹੇ ਮੈਦਾਨ ਵਿਚ ਗਏ ਜਿੱਥੇ ਪ੍ਰਦਰਸ਼ਨਕਾਰੀਆਂ ਨੇ ਪ੍ਰਦਰਸ਼ਨ ਕੀਤੇ , ਫੌਜ ਦੀ ਘੋਸ਼ਣਾ ਤੋਂ ਬਾਅਦ ਲੋਕਾਂ ਦੀ ਖੁਸ਼ੀ ਦਾ ਠਿਕਾਣਾ ਨਹੀਂ ਹੈ |