ਸੋਮਾਲੀਆ ਅੱਤਵਾਦੀ ਹਮਲੇ ‘ਚ ਕੈਨੇਡੀਅਨ ਪੱਤਰਕਾਰ ਸਣੇ 26 ਲੋਕਾਂ ਦੀ ਹੋਈ ਮੌਤ

by

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਦੱਖਣ ਸੋਮਾਲਿਆ ਦੇ ਇਕ ਹੋਟਲ 'ਚ ਸ਼ਨੀਵਾਰ ਨੂੰ ਇਕ ਵੱਡਾ ਅੱਤਵਾਦੀ ਹਮਲਾ ਹੋਇਆ ਸੀ ਜਿਸ 'ਚ 26 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਮਲੇ 'ਚ ਸੋਮਾਲੀਆ ਮੂਲ ਦੀ ਕੈਨੇਡੀਅਨ ਪੱਤਰਕਾਰ ਹੋਡਨ ਨਾਇਲੇ ਸਣੇ 26 ਲੋਕਾਂ ਦੀ ਮੌਤ ਹੋ ਗਈ ਤੇ 30 ਲੋਕ ਜ਼ਖ਼ਮੀ ਹੋਏ ਹਨ। ਮਰਨ ਵਾਲਿਆਂ 'ਚ ਅਮਰੀਕਾ, ਕੈਨੇਡਾ, ਕੀਨੀਆ, ਤਨਜਾਨੀਆ ਤੇ ਬਰਤਾਨੀਆ ਦੇ ਲੋਕ ਹਨ। ਕੈਨੇਡੀਅਨ ਪੱਤਰਕਾਰ ਹੋਡਨ ਦਾ ਜਨਮ ਸੋਮਾਲੀਆ ਵਿਚ ਹੋਇਆ ਸੀ ਤੇ ਉਹ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਵਿਚ ਓਨਟਾਰੀਓ ਸੂਬੇ ਦੇ ਵੋਹਨ ਖੇਤਰ 'ਚ ਰਹਿ ਰਹੀ ਸੀ। 

ਬੰਬ ਧਮਾਕੇ 'ਚ 43 ਸਾਲ ਹੋਡਨ ਦੇ ਨਾਲ ਉਨਾਂ ਦੇ ਪਤੀ ਫਰੀਦ ਜਾਮਾ ਸੁਲੇਮਾਨ ਦੀ ਵੀ ਮੌਤ ਹੋ ਗਈ। ਹੋਡਨ ਕੋਲ ਸੋਮਾਲੀਆ ਦੀ ਨਾਗਰਿਕਤਾ ਸੀ ਤੇ ਉਹ ਕੈਨੇਡਾ ਦੇ ਓਨਟਾਰੀਓ ਸੂਬੇ 'ਚ ਰਹਿੰਦੀ ਸੀ। ਇਸ ਦੌਰਾਨ ਇਮੀਗ੍ਰੇਸ਼ਨ, ਰੀਫਊਜੀ ਤੇ ਨਾਗਰਿਕਤਾ ਮੰਤਰੀ ਅਹਿਮਦ ਹੁਸੈਨ ਨੇ ਕਿਹਾ ਕਿ ਨਾਲਾਏਹ ਨੇ ਕੈਨੇਡੀਅਨ ਸੋਮਾਲੀ ਸਮੂਹ ਲਈ ਬੇਅੰਤ ਯੋਗਦਾਨ ਦਿੱਤੇ। ਉਨ੍ਹਾਂ ਕਿਹਾ, “ਇਕ ਪੱਤਰਕਾਰ ਹੋਣ ਦੇ ਨਾਤੇ, ਉਨ੍ਹਾਂ ਨੇ ਸਮੂਹ ਦੀਆਂ ਸਕਰਾਤਮਕ ਕਹਾਣੀਆਂ ਅਤੇ ਕੈਨੇਡਾ ਵਾਸਤੇ ਸਮੂਹ ਦੇ ਯੋਗਦਾਨ ਨੂੰ ਉਜਾਗਰ ਕੀਤਾ, ਇਸ ਤਰ੍ਹਾਂ ਉਹ ਕਾਫੀ ਸਾਰੇ ਲੋਕਾਂ ਲਈ ਅਵਾਜ ਬਣੀ। ਇਸ ਦੌਰਾਨ ਲਿਬਰਲ ਪਾਰਟੀ ਦੀ ਮੈਂਬਰ ਐਂਡ੍ਰੀਆ ਹੋਵਰਥ ਨੇ ਵੀ ਹੋਡਾਨ ਤੇ ਉਨ੍ਹਾਂ ਦੇ ਪਤੀ ਦੀ ਮੌਤ 'ਤੇ ਦੁੱਖ ਵਿਅਕਤ ਕੀਤਾ। ਤੁਹਾਨੂੰ ਦੱਸ ਦਈਏ ਕਿ ਅਲਕਾਇਦਾ ਨਾਲ ਜੁੜੇ ਅੱਤਵਾਦੀ ਸਮੂਹ ਅਲ ਸ਼ਬਾਬ ਨੇ ਇਸ ਹਮਲੇ ਦੀ ਜ਼ਿੰਮੇਦਾਰੀ ਲਈ ਹੈ।