‘ਦ ਹੰਡਰੈੱਡ’ ਕ੍ਰਿਕਟ ਟੂਰਨਾਮੈਟ ਲਈ 8 ਟੀਮਾਂ ਦੀ ਘੋਸ਼ਣਾ 20 ਅਕਤੂਬਰ ਨੂੰ

by mediateam

ਲੰਦਨ,17 ਮਈ , ਰਣਜੀਤ ਕੌਰ ( NRI MEDIA )

ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ ਨੇ ਘੋਸ਼ਣਾ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਕ੍ਰਿਕਟ ਟੂਰਨਾਮੈਂਟ "ਦ ਹੰਡਰੈੱਡ" ਲਈ 8 ਟੀਮਾਂ 20 ਅਕਤੂਬਰ ਨੂੰ ਫ਼ਾਇਨਲ ਕੀਤੀਆ ਜਾਣਗੀਆਂ , ਈ. ਸੀ. ਬੀ. ਚੀਫ ਐਗਜ਼ੈਕਿਊਟੀਵ ਟੋਮ ਹੈਰੀਸਨ ਨੇ ਆਪਣੀ ਸਟੇਟਮੈਂਟ ਵਿਚ ਕਿਹਾ ਕਿ "ਦ ਹੰਡਰੈਡ" ਇਕ ਨਵਾਂ ਤੇ ਦਿਲਚਸਪ ਕ੍ਰਿਕਟ ਟੂਰਨਾਮੈਂਟ ਹੋਵੇਗਾ ਅਤੇ ਅਸੀਂ ਇਹ ਉਮੀਦ ਕਰਦੇ ਹਾਂ ਕਿ ਇਹ ਸਾਡੇ ਅਦਭੁੱਤ ਖੇਡ ਨੂੰ ਹੋਰ ਅੱਗੇ ਵਧਾਏਗਾ।


ਪ੍ਰਸ਼ੰਸਕ ਦੁਨੀਆ ਭਰ ਦੇ ਨਾਮੀ ਕ੍ਰਿਕੇਟਰਾਂ ਨੂੰ ਇੱਕ ਦਮ ਨਵੀਆ 8 ਟੀਮਾਂ ਵਿਚ ਔਰਤਾਂ ਅਤੇ ਆਦਮੀਆਂ ਦੇ ਮੁਕਾਬਲਿਆਂ ਵਿਚ ਖੇਡਦੇ ਹੋਏ ਦੇਖ ਸਕਣਗੇ , ਇਸ ਮੁਕਾਬਲੇ ਲਈ ਪਹਿਲੇ ਮੇਲ ਕ੍ਰਿਕਟਰਾਂ ਦਾ ਸੇਲੈਕਸ਼ਨ ਅਕਤੂਬਰ ਵਿਚ ਹੋਵੇਗਾ ਅਤੇ ਸਾਰੀਆ ਟੀਮਾਂ ਸਕਾਈ ਸਪੋਰਟਸ ਅਤੇ ਬੀ. ਬੀ. ਸੀ. ਟੈਲੀਵਿਯਨ ਤੇ ਲਾਈਵ ਚੁਣੀਆ ਜਾਣਗੀਆਂ।

ਈ. ਸੀ. ਬੀ. ਦੁਆਰਾ ਪੇਸ਼ ਕੀਤੇ ਗਏ ਇਸ ਨਵੇਂ ਮੁਕਾਬਲੇ ਵਿਚ 15 ਮੈਂਬਰਾਂ ਦੀ ਟੀਮ ਹੋਵੇਗੀ ਜਿਸ ਵਿਚ ਵਧ ਤੋ ਵਧ 4 ਵਿਦੇਸ਼ੀ ਖਿਡਾਰੀ ਹੋਣਗੇ ਬਾਕੀ ਸਾਰੇ ਦੇਸ਼ ਦੇ ਹੀ ਹੋਣਗੇ , "ਦ ਹੰਡਰੈੱਡ" ਜੁਲਾਈ 2020 ਵਿਚ ਲਾਂਚ ਕੀਤਾ ਜਾਵੇਗਾ ਅਤੇ ਇਸ ਵਿੱਚ ਦਿਲਚਸਪ 100 ਗੇਂਦਾ ਦਾ ਕ੍ਰਿਕਟ ਪੇਸ਼ ਕੀਤਾ ਜਾਵੇਗਾ ਜਿਸ ਵਿਚ ਪ੍ਰਸਿੱਧ ਖਿਡਾਰੀ ਹੋਣਗੇ ਜੋਂ ਕਿ 8 ਟੀਮਾਂ ਲਈ ਖੇਡਣਗੇ।

ਕ੍ਰਿਕਟ ਦਾ "ਦ ਹੈਂਡਰੈੱਡ" ਕੋਂਨਸੇਪਟ ਇਸ ਲਈ ਪੇਸ਼ ਕੀਤਾ ਗਿਆ ਹੈ ਤਾਂ ਕਿ ਮੈਚ 2.5 ਘੰਟੇ ਤੋ ਘਟ ਸਮੇਂ ਵਿਚ ਪੂਰਾ ਹੋ ਸਕੇ , ਈ ਸੀ ਬੀ ਫਿਲਹਾਲ ਟੀਮਾਂ ਦੀ ਸੇਲੈਕਸ਼ਨ ਤੇ ਕੰਮ ਕਰ ਰਿਹਾ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਟੂਰਨਾਮੈਂਟ ਨਾਲ ਸੰਬੰਧਿਤ  ਅਗਲੀ ਜਾਣਕਾਰੀ ਜਲਦੀ ਹੀ ਸਾਹਮਣੇ ਆਵੇਗੀ।