ਚੰਡੀਗੜ੍ਹ ਤੋਂ ਉਡਾਣ ਭਰਨ ਵਾਲਿਆਂ ਫਲਾਈਟਾਂ ਦੇ ਸਮੇਂ ‘ਚ ਕੀਤੀ ਗਈ ਤਬਦਿਲੀ

by

ਚੰਡੀਗੜ੍ਹ: ਇੰਟਰਨੈਸ਼ਨਲ ਏਅਰਪੋਰਟ ਚੰਡੀਗੜ੍ਹ ਤੋਂ ਡੋਮੈਸਟਿਕ ਅਤੇ ਇੰਟਰਨੈਸ਼ਨਲ ਫਲਾਈਟਸ ਦਾ ਵਿੰਟਰ ਸ਼ੈਡਿਊਲ ਏਅਰਪੋਰਟ ਵਿਭਾਗ ਨੇ ਜਾਰੀ ਕਰ ਦਿੱਤਾ ਹੈ। ਏਅਰਪੋਰਟ ਅਧਿਕਾਰੀਆਂ ਵੱਲੋਂ ਜਾਰੀ ਵਿੰਟਰ ਸ਼ੈਡਿਊਲ ਮੁਤਾਬਕ ਏਅਰਪੋਰਟ ਤੋਂ ਪਹਿਲੀ ਉਡਾਨ ਸਵੇਰੇ 7:05 ‘ਤੇ ਭਰੀ ਜਾਵੇਗੀ। ਉਧਰ ਹੀ ਰਾਤ ਨੂੰ ਆਖਰੀ ਫਲਾਈਟ 10:50 ‘ਤੇ ਲੈਂਡ ਕਰੇਗੀ।

ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਇੰਟਰਨੇਸ਼ਨਲ ਏਅਰਪੋਰਟ ਦੇ ਸੀਈਓ ਸੁਨੀਲ ਦੱਤ ਨੇ ਕਿਹਾ ਕਿ ਵਿੰਟਰ ਸ਼ੈਡਿਊਲ 27 ਅਕਤੂਬਰ 2019 ਤੋਂ 28 ਮਾਰਚ 2020 ਤਕ ਲਾਗੂ ਰਹੇਗਾ। ਇਸ ਦੇ ਨਾਲ ਹੀ ਨਵੇਂ ਸ਼ੈਡਿਊਲ ‘ਚ ਹਰ ਐਤਵਾਰ ਨੂੰ ਮੁੰਬਈ ਜਾਣ ਵਾਲੀ ਵਿਸਤਾਰਾ ਦੀ ਫਲਾਈਟ ਵੀ ਸ਼ਾਮਲ ਕੀਤੀ ਗਈ ਹੈ।

ਜਾਣਕਾਰੀ ਮੁਤਾਬਕ ਇਸ ਵਿੰਟਰ ਸ਼ੈਡੀਊਲ ‘ਚ ਚੰਡੀਗੜ੍ਹ ਏਅਰਪੋਰਟ ਤੋਂ ਦੋ ਇੰਟਰਨੈਸ਼ਨਲ ਫਲਾਈਟਸ ਅਤੇ 34 ਡੋਮੈਸਟਿਕ ਫਲਾਈਟਸ ਰੋਜ਼ ਏਅਰਪੋਰਟ ਤੋਂ ਉਡਾਣ ਭਰਣਗੀਆਂ। ਦੁਬਈ ਤੋਂ ਜੋ ਫਲਾਈਟ ਚੰਡੀਗੜ੍ਹ ਸਵੇਰੇ 1.:20 ‘ਤੇ ਲੈਨਡ ਕਰਦੀ ਸੀ ਉਹ ਹੁਣ 11:40 ‘ਤੇ ਲੈਂਡ ਕਰੇਗੀ।

ਚੰਡੀਗੜ੍ਹ ਤੋਂ ਦੁਬਈ ਜਾਣ ਲਈ 3:45 ਵਜੇ ਜਾਣ ਵਾਲੀ ਫਲਾਈਟ ਹੁਣ ਸ਼ਾਮ 4:00 ਵਜੇ ਰਵਾਨਾ ਹੋਵੇਗੀ। ਇੰਡੀਗੋ ਏਅਰਲਾਈਨ ਦੇ ਸੂਤਰਾਂ ਮੁਤਾਬਕ ਠੰਡ ਦੌਰਾਨ ਆਮ ਤੌਰ ‘ਤੇ ਏਅਰਪੋਰਟ ਸਵੇਰੇ ਕੋਹਰੇ ਅਤੇ ਧੁੰਧ ਨਾਲ ਘਿਰਆ ਰਹਿੰਦਾ ਹੈ ਜਿਸ ਕਰਕੇ ਖ਼ਰਾਬ ਵਿਜ਼ੀਵਿਲਟੀ ਕਰਕੇ ਫਲਾਈਟ ਲੇਟ ਹੋ ਜਾਂਦੀ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।