ਪੁਰਤਗਾਲ ਵਿੱਚ ਦਰਦਨਾਕ ਹਾਦਸਾ – ਟੂਰਿਸਟ ਬੱਸ ਪਲਟਣ ਨਾਲ 29 ਜਰਮਨ ਯਾਤਰੀਆਂ ਦੀ ਮੌਤ

by

ਮੈਡੀਰੀਆ , ਅਪ੍ਰੈਲ ( NRI MEDIA )

ਦੱਖਣੀ ਯੂਰਪੀ ਦੇਸ਼ ਪੁਰਤਗਾਲ ਦੇ ਮਡੀਰਾ ਟਾਪੂ 'ਤੇ ਵੱਡਾ ਬੱਸ ਹਾਦਸਾ ਵਾਪਰਿਆ ਹੈ ,ਇਸ ਬੱਸ ਹਾਦਸੇ ਦੇ ਕਾਰਨ ਜਰਮਨੀ ਦੇ 29 ਸੈਲਾਨੀ ਮਾਰੇ ਗਏ ਹਨ ,ਸਥਾਨਕ ਮੀਡੀਆ ਨੇ ਦੱਸਿਆ ਕਿ ਇਹ ਲਗਦਾ ਹੈ ਕਿ ਬਸ ਸੜਕ ਤੇ ਫਿਸਲਣ ਕਾਰਣ ਕਈ ਵਾਰ ਪਲਟੀ ਅਤੇ ਢਲਾਨ ਦੇ ਹੇਠਾਂ ਇਕ ਘਰ ਨਾਲ ਟਕਰਾਉਣ ਤੋਂ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਈ , ਘਟਨਾ ਤੋਂ ਬਾਅਦ  ਇਕ ਜਰਮਨ ਸਰਕਾਰੀ ਬੁਲਾਰੇ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ , ਉਨ੍ਹਾਂ ਕਿਹਾ ਕਿ "ਸਾਡੇ ਲਈ ਪੁਰਤਗਾਲ ਦੇ ਮਡੀਰਾ ਤੋਂ ਇਕ ਭਿਆਨਕ ਖ਼ਬਰ ਆਈ ਹੈ , ਮਾਮਲੇ ਦੀ ਜਾਣਕਾਰੀ ਲਈ ਜਾ ਰਹੀ ਹੈ |


ਸਥਾਨਕ ਮੇਅਰ ਫਿਲੀਪ ਸੋਸਾ ਨੇ ਕੇਬਲ ਨਿਊਜ਼ ਚੈਨਲ ਨੂੰ ਦੱਸਿਆ ਕਿ ਇਹ ਬੱਸ 55 ਲੋਕਾਂ ਨੂੰ ਲੈ ਕੇ ਜਾ ਰਹੀ ਸੀ,ਜੋ ਰਾਜਧਾਨੀ, ਫੰਚਾਲ ਦੇ ਪੂਰਬ ਵਾਲੇ ਪਾਸੇ ਇੱਕ ਸੜਕ ਦੇ ਕਿਨਾਰੇ ਘਰ ਨਾਲ ਜਾ ਟਾਕਰੇ ਅਤੇ ਇਹ ਹਾਦਸਾ ਵਾਪਰਿਆ ,ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ 28 ਲੋਕ ਜ਼ਖਮੀ ਹੋਏ ਹਨ , ਡਾਇਰੀਓ ਡਿ ਨੋਟਿਸਿਆਜ਼ ਅਖ਼ਬਾਰ ਅਨੁਸਾਰ 12 ਮਰਦ ਅਤੇ 17 ਔਰਤਾਂ ਦੀ ਮੌਤ ਹੋਈ ਹੈ , ਅਖਬਾਰ ਨੇ ਕਿਹਾ ਕਿ ਇਹ ਸਾਰੇ ਲੋਕ ਜਰਮਨ ਨਾਗਰਿਕ ਸਨ ,ਇਸ ਦੁਰਘਟਨਾ ਵਿੱਚ, ਬੱਸ ਦੇ ਡਰਾਈਵਰ ਅਤੇ ਗਾਈਡ ਨੂੰ ਵੀ ਸੱਟਾਂ ਲੱਗੀਆਂ ਹਨ |

ਇਕ ਖੇਤਰੀ ਸਿਵਲ ਸਰਜਨ ਬੁਲਾਰੇ ਨੇ ਇਕ ਨਿਊਜ਼ ਕਾਨਫਰੰਸ ਵਿੱਚ ਦੱਸਿਆ ਕਿ ਜਰਮਨ ਸੈਲਾਨੀ ਦੇ ਇਕੋ ਗਰੁੱਪ ਦੇ ਹੋਰ ਮੈਂਬਰ ਇਕ ਹੋਰ ਬੱਸ ਵਿੱਚ ਸਫਰ ਕਰ ਰਹੇ ਸਨ, ਜੋ ਕਿ ਹਾਦਸੇ ਵਿਚ ਸ਼ਾਮਲ ਨਹੀਂ ਹੈ , ਉਨਾਂ ਨੇ ਪੀੜਿਤਾਂ ਨੂੰ ਕੱਢਣ ਵਿੱਚ ਮਦਦ ਕੀਤੀ , ਜ਼ਖ਼ਮੀਆਂ ਨੂੰ  ਮੈਡੀਰੀਆ ਦੀ ਰਾਜਧਾਨੀ ਫੁੰਚਲਾਂ ਵਿਚ ਇਕ ਹਸਪਤਾਲ ਵਿੱਚ ਲਿਜਾਇਆ ਗਿਆ ਹੈ |


ਹਸਪਤਾਲ ਦੇ ਇਕ ਬੁਲਾਰੇ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ 28 ਲੋਕ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਇਸ ਤੋਂ ਬਾਅਦ ਜ਼ਖ਼ਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਸੀ ਪਰ ਇਕ ਜਰਮਨ ਸੈਲਾਨੀ ਸੱਟਾਂ ਦੀ ਤਾਬ ਨਾ ਸਹਿ ਸਕਿਆ ਅਤੇ ਉਸ ਦੀ ਮੌਤ ਨਾਲ ਮਰਨ ਵਾਲੀਆਂ ਦੀ ਗਿਣਤੀ 29 ਹੋ ਗਈ ਹੈ ,ਜ਼ਖਮੀ ਹੋਏ ਤਿੰਨ ਮਰੀਜ਼ ਸਰਜਰੀ ਲਈ ਭੇਜੇ ਗਏ ਹਨ , 23 ਮੈਡੀਕਲ ਅਧਿਕਾਰੀਆਂ ਦੀ ਨਿਗਰਾਨੀ ਹੇਠ ਹਨ ਜਦਕਿ ਦੋ ਨੂੰ ਛੁੱਟੀ ਦੇ ਦਿੱਤੀ ਗਈ ਹੈ |