ਲੀਬੀਆ ਵਿਚ ਫਿਰ ਗ੍ਰਹਿਯੁੱਧ ਵਰਗੇ ਹਾਲਾਤ – ਬਾਗੀ ਜਰਨੈਲ ਦੀ ਫੌਜ ਨੇ ਰਾਜਧਾਨੀ ਤ੍ਰਿਪੋਲੀ ਤੇ ਕੀਤੀ ਚੜਾਈ

by

ਤ੍ਰਿਪੋਲੀ , 06 ਅਪ੍ਰੈਲ ( NRI MEDIA )

ਪਿਛਲੇ ਅੱਠ ਸਾਲਾਂ ਤੋਂ ਉੱਤਰੀ ਅਫਰੀਕਨ ਦੇਸ਼ ਲੀਬੀਆ ਵਿੱਚ ਤਖ੍ਤਾਪਲਟ ਅਤੇ ਅਸਥਿਰਤਾ ਦਾ ਦੌਰ ਚਲ ਰਿਹਾ ਹੈ , ਹੁਣ ਇਸ ਦੇਸ਼ ਵਿੱਚ ਗ੍ਰਹਿ ਯੁੱਧ ਦੇ ਹਾਲਾਤ ਬਣ ਚੁੱਕੇ ਹਨ , ਮੁਲਕ ਦਾ ਬਾਗ਼ੀ ਜਨਰਲ ਖਲੀਫਾ ਹਫ੍ਤਾਰ ਆਪਣੀ ਫੌਜ ਨਾਲ ਦੇਸ਼ ਦੀ ਰਾਜਧਾਨੀ ਤ੍ਰਿਪੋਲੀ ਵੱਲ ਅੱਗੇ ਵਧ ਰਿਹਾ ਹੈ , ਪੱਛਮੀ ਦੇਸ਼ਾਂ ਨੇ ਇਲਜ਼ਾਮ ਲਗਾਇਆ ਹੈ ਕਿ ਜਨਰਲ ਨੂੰ ਸਾਊਦੀ ਅਰਬ ਅਤੇ ਮਿਸਰ ਤੋਂ ਇਲਾਵਾ ਰੂਸ ਤੋਂ ਸਹਾਇਤਾ ਪ੍ਰਾਪਤ ਹੈ. ਹਾਲਾਂਕਿ ਰੂਸ ਨੇ ਇਸ ਦੋਸ਼ ਨੂੰ ਇਨਕਾਰ ਕੀਤਾ ਹੈ , ਕੁਦਰਤੀ ਸਰੋਤਾਂ ਨਾਲ ਭਰਪੂਰ ਇਸ ਦੇਸ਼ ਵਿੱਚ ਹਰ ਕੋਈ ਆਪਣਾ ਸ਼ਾਸ਼ਨ ਚਾਹੁੰਦਾ ਹੈ |


ਜਨਰਲ ਹਫ੍ਤਾਰ ਹਥਿਆਰਬੰਦ ਬਾਗ਼ੀ ਤਾਕਤਾਂ ਦੇ ਸ਼ਕਤੀਸ਼ਾਲੀ ਨੇਤਾ ਹਨ ਉਨ੍ਹਾਂ ਨੇ ਆਪਣੀ ਸੈਨਾ ਨੂੰ ਤ੍ਰਿਪੋਲੀ ਵੱਲ ਮਾਰਚ ਕਰਨ ਦਾ ਹੁਕਮ ਦਿੱਤਾ ਹੈ , ਹੁਣ ਇਹ ਫ਼ੌਜ ਤ੍ਰਿਪੋਲੀ ਤੋਂ 50 ਕਿਲੋਮੀਟਰ ਦੀ ਦੂਰੀ ਤੇ ਪਹੁੰਚ ਚੁੱਕੀ ਹੈ, ਜਿੱਥੇ ਉਨ੍ਹਾਂ ਦੇ ਹੋਰ ਹਥਿਆਰਬੰਦ ਫੌਜਾਂ ਵਲੋਂ ਸੰਘਰਸ਼ ਦੀ ਖ਼ਬਰ ਆ ਰਹੀ ਹੈ , ਲੀਬੀਆ ਦੀ ਅੰਤਰਰਾਸ਼ਟਰੀ ਤੌਰ ਤੇ ਮਾਨਤਾ ਪ੍ਰਾਪਤ ਸਰਕਾਰ ਆਪਣੇ ਹੁਕਮਾਂ ਅਤੇ ਕਾਰੋਬਾਰਾਂ ਨੂੰ ਤ੍ਰਿਪੋਲੀ ਤੋਂ ਚਲਾਉਂਦੀ ਹੈ ,ਹਫ੍ਤਾਰ ਨੇ ਕਿਹਾ ਹੈ ਕਿ ਜਦੋਂ ਤਕ ਦੇਸ਼ ਵਿੱਚ ਅੱਤਵਾਦ ਖ਼ਤਮ ਨਹੀਂ ਹੋ ਜਾਂਦਾ ਉਸ ਦੀ ਮੁਹਿੰਮ ਜਾਰੀ ਰਹੇਗੀ |

ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀ ਗੁੱਟਰਸ ਨੇ ਜਨਰਲ ਖਲੀਫਾ ਹਫ੍ਤਾਰ ਨਾਲ ਮੁਲਾਕਾਤ ਕਰਨ ਗਏ ਪਰ ਕੋਈ ਨਤੀਜਾ ਨਹੀਂ ਨਿਕਲ ਸਕਿਆ , ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਖਲੀਫਾ ਹਫ੍ਤਾਰ ਨੂੰ ਰੋਕਣ ਦੀ ਵੀ ਅਪੀਲ ਕੀਤੀ ਹੈ , ਖਲੀਫ਼ਾ ਹਫ੍ਤਾਰ ਨੇ ਜਦੋਂ ਆਪਣੀ ਵਫ਼ਾਦਾਰ ਰਾਸ਼ਟਰੀ ਫੌਜ ਨੂੰ ਚੜਾਈ ਕਰਨ ਦਾ ਹੁਕਮ ਦਿੱਤਾ ਉਸ ਸਮੇਂ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀ ਗੁੱਟਰਸ ਤ੍ਰਿਪੋਲੀ ਵਿੱਚ ਮੌਜੂਦ ਸਨ ਪਰ ਉਹ ਜਨਰਲ ਖਲੀਫਾ ਹਫ੍ਤਾਰ ਨੂੰ ਰੋਕ ਨਹੀਂ ਸਕੇ |

2011 ਵਿੱਚ ਅਮਰੀਕੀ ਹਮਲੇ ਵਿੱਚ ਲੀਬੀਆ ਦੇ ਤਾਨਾਸ਼ਾਹ ਕਰਨਲ ਮੁਆਮਰ ਗੱਦਾਫੀ ਦੀ ਮੌਤ ਤੋਂ ਬਾਅਦ ਇਹ ਦੇਸ਼ ਸਥਿਰਤਾ ਲਈ ਲੋਚ ਰਿਹਾ ਹੈ , ਰਾਜਧਾਨੀ ਤ੍ਰਿਪੋਲੀ ਵਿਚ ਅਮਰੀਕਾ ਅਤੇ ਅਮਰੀਕਾ ਤੋਂ ਸਮਰਥਨ ਪ੍ਰਾਪਤ ਸਰਕਾਰ ਕਾਮ ਚਲਾ ਰਹੀ ਹੈ ਪਰ ਦੇਸ਼ ਦੇ ਪੂਰਬੀ ਹਿੱਸੇ ਵਿਚ ਲੀਬੀਆ ਦੇ ਜਨਰਲ ਖਲੀਫਾ ਦਾ ਕਬਜ਼ਾ ਹੈ, ਹੁਣ ਉਹ ਪ੍ਰਧਾਨ ਮੰਤਰੀ ਫੈਜ਼ ਅਲ-ਸੀਰਾਜ ਦੀ ਸਰਕਾਰ ਨੂੰ ਚੁਣੌਤੀ ਦੇ ਰਹੇ ਹਨ |