ਫੁੱਲਾਂ ਦੀ ਮਹੱਤਤਾ ਨੂੰ ਸਮਝਣਾ ਤੇ ਵਾਤਾਵਰਨ ਨੂੰ ਬਚਾਉਣਾ ਅੱਜ ਦੇ ਸਮੇਂ ਦੀ ਮੁੱਖ ਲੋੜ

by mediateam

ਕਪੂਰਥਲਾ (ਇੰਦਰਜੀਤ ਸਿੰਘ ਚਾਹਲ) : ਸੰਗੀਤ ਜਿੱਥੇ ਸਾਡੇ ਰੂਹ ਦੀ ਖ਼ੁਰਾਕ ਹੈ, ਉੱਥੇ ਫ਼ੁਲ ਸ਼ਾਂਤੀ ਤੇ ਖ਼ੁਸ਼ਹਾਲੀ ਦੇ ਪ੍ਰਤੀਕ ਹਨ | ਇਸ ਲਈ ਫੁੱਲਾਂ ਦੀ ਮਹੱਤਤਾ ਨੂੰ ਸਮਝਣਾ ਤੇ ਵਾਤਾਵਰਨ ਨੂੰ ਬਚਾਉਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ | ਇਹ ਗੱਲ ਡਾ: ਰਾਜੇਸ਼ ਗਰੋਵਰ ਡਾਇਰੈਕਟਰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਨੇ ਸਾਇੰਸ ਸਿਟੀ ਵਿਚ ਕਰਵਾਏ ਗਏ 5ਵੇਂ ਫਲਾਵਰ ਸ਼ੋਅ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੇ | ਡਾ: ਗਰੋਵਰ ਨੇ ਕਿਹਾ ਕਿ ਬਾਗਬਾਨੀ ਸ਼ੁਰੂ ਤੋਂ ਹੀ ਇਕ ਆਨੰਦ ਦੇਣ ਵਾਲੀ ਰੁਚੀ ਰਹੀ ਹੈ ਤੇ ਫੁੱਲਾਂ ਦੀ ਮਹੱਤਤਾ ਨੂੰ ਸਮਝਣਾ ਤੇ ਵਾਤਾਵਰਨ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ | ਫਲਾਵਰ ਸ਼ੋਅ ਦੇ ਮੁਕਾਬਲੇ ਵਿਚ 500 ਤੋਂ ਵੱਧ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਤੇ ਮਾਲੀਆਂ ਨੇ ਹਿੱਸਾ ਲਿਆ | 

ਇਸੇ ਦੌਰਾਨ ਹੀ ਕਰਵਾਏ ਗਏ ਪੇਂਟਿੰਗ ਦੇ ਮੁਕਾਬਲੇ ਵਿਚ ਸੰਤਸਰ ਸੀਨੀਅਰ ਸੈਕੰਡਰੀ ਸਕੂਲ ਬੁਤਾਲਾ ਅੰਮਿ੍ਤਸਰ ਦੀ ਵਿਦਿਆਰਥਣ ਮਨਦੀਪ ਕੌਰ ਪਹਿਲੇ, ਤਾਜ਼ੇ ਫੁੱਲਾਂ ਨੂੰ ਸਜਾਉਣ ਦੇ ਮੁਕਾਬਲੇ ਵਿਚ ਦੁਆਬਾ ਕਾਲਜ ਜਲੰਧਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਪੋਟੇਡ ਫਲਾਵਰ ਮੁਕਾਬਲੇ ਵਿਚ ਪਹਿਲਾ ਤੇ ਦੂਜਾ ਸਥਾਨ ਦੁਆਬਾ ਕਾਲਜ ਜਲੰਧਰ ਨੇ ਜਿੱਤਿਆ | ਇਸੇ ਤਰ੍ਹਾਂ ਪੋਟੇਡ ਫਲਾਵਰ ਨਰਸਰੀ ਕੈਟਾਗਰੀ ਵਿਚ ਪੰਜਾਬ ਤਕਨੀਕੀ ਯੂਨੀਵਰਸਿਟੀ ਨੇ ਪਹਿਲਾ, ਦੁਆਬਾ ਕਾਲਜ ਜਲੰਧਰ ਨੇ ਦੂਜਾ, ਸਾਇੰਸ ਸਿਟੀ ਨੇ ਤੀਜਾ ਸਥਾਨ ਹਾਸਲ ਕੀਤਾ |