ਵੈਨੇਜ਼ੁਏਲਾ ਵਿੱਚ ਹਾਲਾਤ ਲਗਾਤਾਰ ਲੋ ਰਹੇ ਨੇ ਖ਼ਰਾਬ – ਹੁਣ ਰੂਸੀ ਸੈਨਾ ਪੁੱਜੀ ਵੈਨੇਜ਼ੁਏਲਾ

by

ਕਰਾਕਸ , 26 ਮਾਰਚ ( NRI MEDIA )

ਦੱਖਣੀ ਅਮਰੀਕੀ ਸ਼ਹਿਰ ਵੈਨੇਜ਼ੁਏਲਾ ਵਿਚ ਤਖਤਾਪਲਟ ਦੀਆਂ ਕੋਸ਼ਿਸ਼ਾਂ ਦੇ ਵਿਚਕਾਰ ਹਾਲਾਤ ਲਗਾਤਾਰ ਖਰਾਬ ਹੁੰਦੇ ਜਾ ਰਹੇ ਹਨ ਸੋਮਵਾਰ ਦੀ ਰਾਤ ਨੂੰ ਇਕ ਵਾਰ ਫਿਰ ਪੂਰੇ ਦੇਸ਼ ਦੇ ਵਿੱਚ ਬਿਜਲੀ ਚਲੀ ਗਈ ਜਿਸ ਤੋਂ ਬਾਅਦ ਆਮ ਲੋਕ ਸੜਕਾਂ ਉੱਤੇ ਉੱਤਰ ਆਏ , ਹਸਪਤਾਲਾਂ ਅਤੇ ਸਰਕਾਰੀ ਇਮਾਰਤਾਂ ਤੋਂ ਲੈ ਕੇ ਆਮ ਲੋਕ ਇਸ ਸਮੇਂ ਬਿਜਲੀ ਲਈ ਤਰਸ ਰਹੇ ਹਨ , ਇਸ ਤੋਂ ਇਲਾਵਾ ਇਕ ਹੋਰ ਮੀਡੀਆ ਰਿਪੋਰਟ ਸਾਹਮਣੇ ਆਈ ਜਿਸ ਵਿੱਚ ਗੁਪਤ ਤਰੀਕੇ ਨਾਲ ਰੂਸ ਦੇ ਸੈਨਿਕਾਂ ਅਤੇ ਵੱਡੇ ਹਥਿਆਰਾਂ ਨੂੰ ਵੈਨਜ਼ੂਏਲਾ ਵਿੱਚ ਭੇਜਣ ਦੀ ਖਬਰ ਸਾਹਮਣੇ ਆਈ ਹੈ |


ਰੂਸ ਦੀ ਨਿਊਜ਼ ਏਜੰਸੀ ਸਪੂਤਨਿਕ ਦੇ ਮੁਤਾਬਕ ਤਕਨੀਕੀ ਸੈਨਾ ਦੇ ਕਰਾਰ ਨੂੰ ਪੂਰਾ ਕਰਨ ਲਈ ਰੂਸ ਦੇ ਦੋ ਜਹਾਜ਼ ਵੈਨੇਜ਼ੁਏਲਾ ਪੁੱਜੇ ਹਨ ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਸੈਨਾ ਦੇ ਹਥਿਆਰ ਅਤੇ ਸੈਨ ਟੁਕੜੀਆਂ ਮੌਜੂਦ ਹਨ , ਏਜੰਸੀ ਨੇ ਇਸ ਤੋਂ ਇਲਾਵਾ ਕੋਈ ਵੀ ਜਾਣਕਾਰੀ ਸਾਹਮਣੇ ਲਿਆਂਦੀ ਪਰ ਕਰਾਕਸ ਵਿੱਚ ਰੂਸੀ ਰਾਜਦੂਤ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਇਨ੍ਹਾਂ ਉਡਾਣਾਂ ਨੂੰ ਲੈ ਕੇ ਕੁਝ ਵੀ ਗੁਪਤ ਨਹੀਂ ਹੈ ਹਾਲਾਂਕਿ ਨਿਊਜ ਏਜੰਸੀ ਨੇ ਅਧਿਕਾਰੀ ਦਾ ਨਾਮ ਦੱਸਣ ਤੋਂ ਸਾਫ ਇਨਕਾਰ ਕਰ ਦਿੱਤਾ |

ਵੈਨਜ਼ੁਏਲਾ ਦੇ ਇੱਕ ਪੱਤਰਕਾਰ ਜੇਵੀਅਰ ਮਿਰਕਾ ਨੇ ਟਵਿੱਟਰ ਤੇ ਜਾਣਕਾਰੀ ਦਿੱਤੀ ਸੀ ਕਿ ਰੂਸੀ ਹਵਾਈ ਸੈਨਾ ਦੇ ਦੋ ਜਹਾਜ਼ਾਂ ਨੂੰ ਕਰਾਕਸ ਦੇ ਮੁੱਖ ਹਵਾਈ ਅੱਡੇ ਤੇ ਉਤਾਰਿਆ ਗਿਆ ਹੈ ਜਿਸ ਤੋਂ ਬਾਅਦ ਰੂਸ ਦੀ ਸਰਕਾਰੀ ਨਿਊਜ਼ ਏਜੰਸੀ ਸਪੂਤਨਿਕ ਨੇ ਇਹ ਖਬਰ ਪੇਸ਼ ਕੀਤੀ ਸੀ ਅਤੇ ਇਸਦੀ ਪੁਸ਼ਟੀ ਕੀਤੀ ਸੀ |

ਪਾਵਰ ਗਰਿੱਡ ਦੇ ਫੇਲ ਹੋ ਜਾਣ ਤੋਂ ਬਾਅਦ ਵੈਨਜ਼ੂਏਲਾ ਦੇ ਹਾਲਾਤ ਅਚਾਨਕ ਵਿਗੜ ਗਏ ਹਨ , ਸੋਮਵਾਰ ਨੂੰ ਸਕੂਲ ਅਤੇ ਕਾਰੋਬਾਰ ਬੰਦ ਹੋ ਗਏ, ਕੁਝ ਗੈਸੋਲੀਨ ਸਟੇਸ਼ਨਾਂ 'ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਦੇਖਿਆ ਜਾ ਰਹੀਆਂ ਹਨ ਅਤੇ ਹਸਪਤਾਲਾਂ ਨੇ ਬਿਜਲੀ ਦੇ ਬਿਨਾਂ ਬਹੁਤ ਸਾਰੇ ਮਰੀਜ਼ਾਂ ਦੀ ਦੇਖ-ਭਾਲ ਕੀਤੀ , ਜੈਨਰੇਟਰਾਂ ਦੇ ਨਾਲ ਕੁਝ ਸਥਾਨਾਂ ਉੱਤੇ ਹਾਲਾਤ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |

ਟਰੰਪ ਪ੍ਰਸ਼ਾਸਨ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਡੁਰੋ ਦੇ ਸੱਤਾ ਤੋਂ ਬਾਹਰ ਜਾਣ ਦੇ ਲਈ ਜ਼ੋਰ ਦੇ ਰਿਹਾ ਹੈ ਅਤੇ ਉਸਨੇ ਦੇਸ਼ ਦੇ ਜਾਇਜ਼ ਲੀਡਰ ਵਜੋਂ ਵਿਰੋਧੀ ਧਿਰ ਦੇ ਨੇਤਾ ਜੁਆਨ ਗੁਆਡੋ ਨੂੰ ਮਾਨਤਾ ਦਿੱਤੀ ਹੈ ਜਦਕਿ ਰੂਸ ਮਜੂਦਾ ਰਾਸ਼ਟਰਪਤੀ ਨਿਕੋਲਸ ਮਡੁਰੋ ਦਾ ਸਮਰਥਨ ਕਰ ਰਿਹਾ ਹੈ |