ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ

by mediateam

ਕਾਲਾ ਸੰਘਿਆਂ (ਇੰਦਰਜੀਤ ਸਿੰਘ) : ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਪਿੰਡ ਨਿੱਜਰਾਂ ਦੇ ਗੁਰਦੁਆਰਾ ਬਾਬਾ ਗਲੀਆਂ ਤੋਂ ਸਜਾਇਆ ਗਿਆ ਜੋ ਪਿੰਡ ਪੁਵਾਰਾਂ, ਗੋਨਾ ਚੱਕ, ਅਲੀ ਚੱਕ, ਕੋਹਾਲਾ, ਗੋਬਿੰਦਪੁਰ ਆਦਿ ਪਿੰਡਾਂ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਦੇਰ ਸ਼ਾਮ ਪੁੱਜ ਕੇ ਸਮਾਪਤ ਹੋਇਆ ਜਿਸ ਦੌਰਾਨ ਵਹੀਰਾਂ ਘੱਤ ਕੇ ਸੰਗਤਾਂ ਸ਼ਾਮਿਲ ਹੋਇਆਂ ਅਤੇ ਭਾਰੀ ਮਾਤਰਾ ਵਿੱਚ ਫੁੱਲਾਂ ਦੀ ਵਰਖਾ ਕੀਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਏ ਵਿਸ਼ਾਲ ਨਗਰ ਕੀਰਤਨ ਦਾ ਵੱਖ ਵੱਖ ਪਿੰਡਾਂ ਵਿੱਚ ਭਰਵਾਂ ਸਵਾਗਤ ਕੀਤਾ ਗਿਆ ਅਤੇ ਸੰਗਤ ਦੀ ਵੱਖ ਵੱਖ ਪਕਵਾਨਾਂ ਨਾਲ ਸੇਵਾ ਕੀਤੀ ਗਈ।

ਇਸ ਮੌਕੇ ਤੇ ਪ੍ਰਸਿੱਧ ਢਾਡੀ ਗਿਆਨੀ ਚਰਨਜੀਤ ਸਿੰਘ ਆਲਮਗੀਰ ਅਤੇ ਰਾਗੀ ਜੱਥਾ ਗਿਆਨੀ ਬਲਵੀਰ ਸਿੰਘ ਵੱਲੋਂ ਸੰਗਤਾਂ ਨੂੰ ਗੁਰਇਤਿਹਾਸ ਅਤੇ ਗੁਰਬਾਣੀ ਨਾਲ ਜੋੜਿਆ ਗਿਆ। ਗੁਰਦੁਆਰਾ ਟਾਹਲੀ ਸਾਹਿਬ ਬਲੇਰਖਾਨਪੁਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਦਇਆ ਸਿੰਘ ਦੇ ਸ਼ਾਮਿਲ ਹੋਣ ਤੇ ਹਨਾਂ ਦਾ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ। ਇਸ ਮੋਕੇ ਤੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਵਿਸ਼ਾਲ ਦੀਵਾਨ ਸਜਾਏ ਗਏ।

ਇਸ ਮੋਕੇ ਤੇ ਬਾਬਾ ਗਲੀਆ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਜਿੰਦਰ ਸਿੰਘ ਨਿੱਜਰ, ਹੈਡ ਗ੍ਰੰਥੀ ਗਿਆਨੀ ਭੁਪਿੰਦਰ ਸਿੰਘ, ਦਲਜਿੰਦਰ ਸਿੰਘ ਨਿੱਜਰ, ਗੁਰਮੇਲ ਸਿੰਘ ਗੇਲਾ, ਜੱਥੇ: ਗੁਰਦੇਵ ਸਿੰਘ ਨਿੱਜਰ, ਪਿੰਡ ਪੁਆਰ ਤੋਂ ਹਰਜੀਤ ਸਿੰਘ, ਅਮਰੀਕ ਸਿੰਘ, ਜੁਝਾਰ ਸਿੰਘ, ਆਲੀ ਚੱਕ ਦੇ ਸਰਪੰਚ ਮੋਤਾ ਸਿੰਘ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ, ਗੋਨਾ ਚੱਕ ਦੇ ਸਾਬਕਾ ਸਰਪੰਚ ਰੇਸ਼ਮ ਸਿੰਘ, ਅਜਾਇਬ ਸਿੰਘ, ਗੁਰਦਿਆਲ ਸਿੰਘ, ਮੋਹਣ ਸਿੰਘ, ਪਿੰਡ ਕੁਹਾਲਾ ਦੇ ਸਰਪੰਚ ਜੱਸਾ ਸਿੰਘ, ਗੋਬਿੰਦਪੁਰ ਦੇ ਸਾਬਕਾ ਸਰਪੰਚ ਲਖਵੀਰ ਸਿੰਘ, ਸਰਪੰਚ ਲਹਿੰਬਰ ਸਿੰਘ ਗੋਬਿੰਦਪੁਰੀ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਸਟਰ ਗੁਰਦੀਪ ਸਿੰਘ, ਪਲਵਿੰਦਰ ਸਿੰਘ ਪਿੰਦਾ, ਗੁਜਰਾਜ ਸਿੰਘ ਸੰਘਾ ਆਦਿ ਵੀ ਹਾਜਰ ਸਨ।