ਟੋਰਾਂਟੋ ਪੁਲਿਸ ਨੂੰ ਇਸ ਦੋਸ਼ੀ ਦੀ ਭਾਲ – ਜਾਣਕਾਰੀ ਦੇ ਜਿੱਤੋ 25 ਲੱਖ

by mediateam

ਟੋਰਾਂਟੋ , 26 ਜੂਨ ( NRI MEDIA )

ਟੋਰਾਂਟੋ ਪੁਲਿਸ ਨੇ ਬੋਲੋ ਪ੍ਰੋਗਰਾਮ ਦੇ ਤਹਿਤ ਇਕ ਖੂੰਖਾਰ ਦੋਸ਼ੀ ਦੀ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ 50 ਹਜ਼ਾਰ ਡਾਲਰ ( ਲਗਭਗ 25 ਲੱਖ ਭਾਰਤੀ ਰੁਪਏ ) ਦਾ ਇਨਾਮ ਦੇਣ ਦੀ ਘੋਸ਼ਣਾ ਕੀਤੀ ਹੈ , ਵੀਰਵਾਰ, 14 ਜੂਨ, 2018 ਨੂੰ ਟੋਰਾਂਟੋ ਦੇ ਇਕ ਗਰਮ ਦਿਨ ਵਿੱਚ ਸਕਾਰਬਰੋ ਦੇ ਮੈਕੋਕਨ ਰੋਡ ਅਤੇ ਸਟੀਲਜ਼ ਐਵੇਨਿਊ ਖੇਤਰ ਵਿੱਚ ਭਾਈਚਾਰੇ ਦੇ ਖੇਡ ਦੇ ਮੈਦਾਨ ਵਿੱਚ ਖੇਡ ਰਹੇ ਬੱਚਿਆਂ ਉੱਤੇ ਇਸ ਅਪਰਾਧੀ ਵਲੋਂ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਵਿੱਚ ਕਈ ਬੱਚੇ ਭਿਆਨਕ ਜ਼ਖਮੀ ਹੋਏ ਸਨ |


ਟੋਰਾਂਟੋ ਪੁਲਿਸ ਸਰਵਿਸ ਇਨਵੈਸਟੀਗੇਟਰਾਂ ਨੇ ਇਸ ਬੇਸਮਝੀ ਗੋਲੀਬਾਰੀ ਵਿੱਚ ਤਿੰਨ ਸ਼ੱਕੀ ਲੋਕਾਂ ਦੀ ਪਛਾਣ ਕੀਤੀ ਸੀ ਜਿਸ ਵਿੱਚ ਪਹਿਲੇ ਦੋ ਸ਼ੱਕੀ ਵਿਅਕਤੀਆਂ ਨੂੰ 2018 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਪਰ ਇਕ ਸ਼ੱਕੀ ਹੁਣ ਤਕ ਪੁਲਿਸ ਦਾ ਗ੍ਰਿਫਤ ਵਿੱਚ ਨਹੀਂ ਆਇਆ ਜਿਸ ਉੱਤੇ ਹੁਣ ਇਹ ਇਨਾਮ ਰੱਖਿਆ ਗਿਆ ਹੈ |


ਕਤਲ ਅਤੇ ਅਤਿਆਚਾਰੀ ਹਮਲੇ ਸਮੇਤ ਕਈ ਦੋਸ਼ਾਂ ਲਈ ਕੈਨੇਡਾ-ਵਿਆਪੀ ਵਾਰੰਟ ਉੱਤੇ ਅਪਰਾਧੀ ਟੀਕਾਨ ਰੌਬਰਟਸਨ ਆਖ਼ਰੀ ਸ਼ੱਕੀ ਮੁਜਰਮ ਹੈ , ਰੌਬਰਟਸਨ ਟੋਰਾਂਟੋ ਤੋਂ ਹੈ ਅਤੇ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਉਸਦੇ ਕਈ ਕੁਨੈਕਸ਼ਨ ਹਨ, ਉਸਨੂੰ "ਟੌਪ ਗੁਨਨਾ" ਵੀ ਕਿਹਾ ਜਾਂਦਾ ਹੈ , ਰੌਬਰਟਸਨ ਨੂੰ ਹਥਿਆਰਬੰਦ ਅਤੇ ਖਤਰਨਾਕ ਮੰਨਿਆ ਜਾਂਦਾ ਹੈ , ਪੁਲਿਸ ਨੇ ਕਿਹਾ ਕਿ ਜੋ ਵੀ ਵਿਅਕਤੀ ਉਸਦੀ ਗਿਰਫ਼ਤਾਰੀ ਤੋਂ ਬਚਣ ਵਿਚ ਸਹਾਇਤਾ ਕਰ ਰਿਹਾ ਹੈ ਉਸ ਨੂੰ ਇਸ ਮਾਮਲੇ ਵਿੱਚ ਦੋਸ਼ੀ  ਮੰਨਿਆ ਜਾ ਸਕਦਾ ਹੈ |

If you see this suspect, call 911. If you wish to submit a tip anonymously, please contact Toronto Crime Stoppers at 1-800-222-TIPS (8477) or online at www.222tips.com.