ਭਾਰੀ ਮੀਂਹ ਤੇ ਤੂਫ਼ਾਨ ਨੂੰ ਲੈ ਕੇ ਚੇਤਾਵਨੀ, ਹੈੱਡ ਅਲਰਟ ਜਾਰੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੀਤੀ ਦਿਨੀਂ ਪੰਜਾਬ ਦੇ ਸੂਬਿਆਂ ਵਿੱਚ ਭਾਰੀ ਬਾਰਿਸ਼ ਤੇ ਤੇਜ਼ ਹਵਾਵਾਂ ਕਾਰਨ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲਿਆ। ਮੌਸਮ ਵਿਭਾਗ ਅਨੁਸਾਰ ਤੂਫ਼ਾਨ ਬਿਪਰਜੋਏ ਕੱਛ ਤੋਂ 180 ਕਿਲੋਮੀਟਰ ਦੂਰ ਹੈ। ਇਸ ਕਾਰਨ ਮੌਸਮ ਵਿਭਾਗ ਵਲੋਂ ਹੈੱਡ ਅਲਰਟ ਜਾਰੀ ਕੀਤਾ ਗਿਆ, ਉੱਥੇ ਹੀ ਪੰਜਾਬ ਵਿੱਚ ਜਲੰਧਰ ,ਅੰਮ੍ਰਿਤਸਰ ,ਮੋਗਾ ,ਮਾਨਸਾ ਸਮੇਤ ਹੋਰ ਵੀ ਇਲਾਕੀਆਂ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜਦਕਿ ਗੁਜਰਾਤ 'ਚ ਤੇਜ਼ ਹਵਾ ਦੀ ਰਫਤਾਰ 150 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ।

ਗੁਜਰਾਤ ਮੌਸਮ ਵਿਭਾਗ ਅਨੁਸਾਰ ਦੱਖਣੀ ਅਰਬ ਸਾਗਰ 'ਚ ਤੂਫ਼ਾਨ ਦੀ ਸ਼ੁਰੂਆਤ ਹੋਣ ਤੋਂ ਬਾਅਦ ਇਹ ਗੁਜਰਾਤ ਤੱਟ ਦੇ ਕੋਲ ਪਹੁੰਚਣ ਤੱਕ ਇਸ ਦਾ ਕਈ ਵਾਰ ਰੁੱਖ ਬਦਲਦਾ ਰਹੇਗਾ, ਇਸ ਨਾਲ ਹੀ ਕਾਫੀ ਖ਼ਤਰਨਾਕ ਸਾਬਿਤ ਹੋ ਰਿਹਾ ਹੈ । ਦੱਸ ਦਈਏ ਕਿ ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ । ਮੌਸਮ ਵਿਭਾਗ ਮੁਤਾਬਕ ਗੁਜਰਾਤ ਦੇ ਨਾਲ- ਨਾਲ ਕਰਨਾਟਕ, ਮਹਾਰਾਸ਼ਟਰ ਸਮੇਤ ਹੋਰ ਵੀ ਹਿੱਸਿਆਂ 'ਚ ਤੂਫ਼ਾਨ ਤੇ ਭਾਰੀ ਮੀਂਹ ਪੈਣ ਦੇ ਆਸਾਰ ਹਨ ।