ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜ ਗ੍ਰਿਫਤਾਰ , ਕੋਰਟ ਵਿੱਚ ਹੋਵੇਗੀ ਪੇਸ਼ੀ

by

ਲੰਦਨ , 11 ਅਪ੍ਰੈਲ ( NRI MEDIA )

ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜ ਦੀ ਬਰਤਾਨਵੀ ਪੁਲਸ ਨੇ ਇਕਵਾਡੋਰਿਅਨ ਦੂਤਾਵਾਸ ਤੋਂ ਵੀਰਵਾਰ ਨੂੰ ਗ੍ਰਿਫਤਾਰ ਕਰ ਲਿਆ ਹੈ , ਇਕਵਾਡੋਰਿਅਨ ਦੂਤਾਵਾਸ ਨੇ ਪੁਲਸ ਨੂੰ ਅਸਾਂਜ ਦੀ ਗਿਰਫਤਾਰੀ ਲਈ ਬੁਲਾਇਆ ਸੀ , 2012 ਤੋਂ ਅਸਾਂਜ ਇਕਵਾਡੋਰ ਦੇ ਦੂਤਾਵਾਸ ਵਿਚ ਰਹਿ ਰਿਹਾ ਸੀ , ਉਸਨੇ ਗਿਰਫਤਾਰੀ ਤੋਂ ਬਚਣ ਲਈ ਇੱਥੇ ਸ਼ਰਨ ਲਈ ਹੋਈ ਸੀ |


ਇਕਵੇਡਾਰ ਨੇ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਜੂਲੀਅਨ ਅਸਾਂਜ ਦੀ ਰਾਜਨੀਤਿਕ ਸ਼ਰਨ ਨੂੰ ਗੈਰ ਕਾਨੂੰਨੀ ਘੋਸ਼ਿਤ ਕਰਾਰ ਦਿੱਤਾ ਹੈ , ਉਨ੍ਹਾਂ ਨੂੰ ਬ੍ਰਿਟਿਸ਼ ਪੁਲਿਸ ਨੇ ਇਕਵੇਡਾਰ ਐਂਬੈਸੀ ਤੋਂ ਗ੍ਰਿਫਤਾਰ ਕੀਤਾ ਹੈ ,ਜੂਲੀਅਨ ਅਸਾਂਜ ਨੂੰ 'ਦੂਤਾਵਾਸ' ਤੋਂ ਬਾਹਰ ਕੱਢਿਆ ਗਿਆ ਅਤੇ ਨੇੜੇ ਦੀ ਜੇਲ ਵਿੱਚ ਲਿਜਾ ਗਿਆ ਹੈ , ਲੰਦਨ ਦੀ ਮੈਟਰੋਪੋਲੀਟਨ ਪੁਲਿਸ ਨੇ ਕਿਹਾ ਕਿ ਅਸਾਂਜ ਇਸ ਵੇਲੇ ਹਿਰਾਸਤ ਵਿਚ ਹੈ ਅਤੇ ਉਸਨੂੰ ਵੈਸਟਮਿੰਸਟਰ ਮੈਜਿਸਟਰੇਟ ਕੋਰਟ ਅੱਗੇ ਪੇਸ਼ ਕੀਤਾ ਜਾਵੇਗਾ |

ਜਿਨਸੀ ਸੋਸ਼ਣ ਦੇ ਇਕ ਕੇਸ ਵਿਚ ਸਵੀਡਨ ਦੀ ਸਪੁਰਦਗੀ ਤੋਂ ਬਚਣ ਲਈ ਅਸਾਂਜ ਨੇ ਪਿਛਲੇ 7 ਸਾਲਾਂ ਤੋਂ ਇਕਵੇਡਾਰ ਦੇ ਦੂਤਘਰ ਵਿਚ ਸ਼ਰਨ ਲਈ ਹੋਈ ਸੀ , ਅਸਾਂਜ ਜੋ ਕਈ ਗੁਪਤ ਅਮਰੀਕੀ ਦਸਤਾਵੇਜ਼ਾਂ ਨੂੰ ਸਰਵਜਨਕ ਕਰ ਚੁਕੇ ਹਨ ਉਨ੍ਹਾਂ ਨੇ 2012 ਵਿਚ ਲੰਦਨ ਵਿਚ ਇਕਵੇਡਾਰ ਦੇ ਦੂਤਘਰ ਵਿੱਚ ਸ਼ਰਨ ਲਈ ਸੀ ਹਾਲਾਂਕਿ ਸਵੀਡਨ ਵਿੱਚ ਉਨ੍ਹਾਂ ਖਿਲਾਫ ਜਿਨਸੀ ਸੋਸ਼ਣ ਦੇ ਕੇਸ ਨੂੰ ਬਾਅਦ ਵਿੱਚ ਵਾਪਸ ਲੈ ਲਿਆ ਗਿਆ ਸੀ |