ਕੀ ਯੂ-ਟਿਊਬ ‘ਤੇ ਤੁਹਾਡਾ ਵੀ ਚੈਨਲ, ਜਲਦੀ ਹੋ ਸਕਦਾ ਬੰਦ

by

ਮੀਡੀਆ ਡੈਸਕ: ਕੰਟੈਂਟ ਕ੍ਰੀਏਟਰਸ ਨੇ ਗੂਗਲ ਦੀ ਮਾਲਕਾਨਾ ਹੱਕ ਵਾਲੀ ਯੂ-ਟਿਊਬ ਸੇਵਾ ਦੀਆਂ ਨਵੀਂਆਂ ਸ਼ਰਤਾਂ ਦੀ ਨਿੰਦਾ ਕੀਤੀ ਹੈ। ਨਵੀਂਆਂ ਸ਼ਰਤਾਂ ਮੁਤਾਬਕ ਜੇਕਰ ਯੂਜ਼ਰਸ ਦਾ ਅਕਾਉਂਟ ‘ਵਪਾਰਕ ਤੌਰ ‘ਤੇ ਵਿਵਹਾਰ ਨਹੀਂ ਕਰਦਾ ਤਾਂ ਅਜਿਹੀ ਸਥਿਤੀ ‘ਚ ਕੰਪਨੀ ਯੂਜ਼ਰਸ ਦੇ ਅਕਾਉਂਟ ਐਕਸੈਸ ਨੂੰ ਖ਼ਤਮ ਕਰ ਸਕਦੀ ਹੈ। ਆਉਣ ਵਾਲੀ 10 ਦਸੰਬਰ ਤੋਂ ਨਵੀਆਂ ਸ਼ਰਤਾਂ ਲਾਗੂ ਹੋਣਗੀਆਂ।

ਵੀਡੀਓ ਸ਼ੇਅਰਿੰਗ ਪਲੇਟਫਾਰਮ ਨੇ ਪਿਛਲੇ ਹਫਤੇ ਤੋਂ ਯੂਜ਼ਰਸ ਨੂੰ ਈਮੇਲ ਕਰਨਾ ਸ਼ੁਰੂ ਕਰ ਦਿੱਤਾ ਹੈ, ਤਾਂ ਜੋ ਉਨ੍ਹਾਂ ਨੂੰ ਹੋਣ ਵਾਲੇ ਬਦਲਾਅ ਬਾਰੇ ਜਾਣਕਾਰੀ ਮਿਲ ਸਕੇ। ਯੂਟਿਊਬ ਦੀਆਂ ਨਵੀਂਆਂ ਸ਼ਰਤਾਂ ਮੁਤਾਬਕ ਕਿਹਾ ਗਿਆ ਹੈ ਕਿ ਅਸੀਂ ਤੁਹਾਨੂੰ ਮੁਅੱਤਲ ਕਰਨ ਜਾਂ ਮੁਅੱਤਲ ਕਰਨ ਦੇ ਸਹੀ ਕਾਰਨਾਂ ਬਾਰੇ ਸੂਚਿਤ ਕਰਾਂਗੇ।”

ਕੰਟੈਂਟ ਕ੍ਰਿਏਟਰਸ ਨੂੰ ਇਹ ਨਵੀਂ ਤਬਦੀਲੀ ਬਿਲਕੁਲ ਵੀ ਪਸੰਦ ਨਹੀਂ ਆਈ। ਟਵਿੱਟਰ ਯੂਜ਼ਰ ਨੇ ਲਿਖਿਆ, "ਸਭ ਯੂ-ਟਿਊਬ ਨੂੰ ਦੱਸੋ ਕਿ ਇਹ ਸਹੀ ਨਹੀਂ। ਇਹ ਹਰ ਕਿਸੇ ਨੂੰ ਪ੍ਰਭਾਵਿਤ ਕਰੇਗਾ, ਹਰ ਕਿਸੇ ਦੀ ਪਸੰਦ ਦੀ ਸਮੱਗਰੀ ਨਿਰਮਾਤਾਵਾਂ ਸਮੇਤ। ਉਹ ਇਹ ਕਹਿਣਾ ਚਾਹੁੰਦੇ ਹਨ ਕਿ ਜੇ ਉਹ ਤੁਹਾਡੇ ਤੋਂ ਹੁਣ ਲਾਭ ਨਹੀਂ ਲੈਂਦੇ, ਤਾਂ ਇਹ ਤੁਹਾਡੇ ਖਾਤੇ ਹਟਾ ਦੇਵੇਗਾ।”

ਦੂਜੇ ਨੇ ਲਿਖਿਆ, "ਯੂਟਿਊਬ 10 ਦਸੰਬਰ, 2019 ਤੋਂ ਆਪਣੀਆਂ ਨਵੀਆਂ ਸ਼ਰਤਾਂ ਨੂੰ ਲਾਗੂ ਕਰ ਰਿਹਾ ਹੈ ਜਿਸ ਨਾਲ ਪਲੇਟਫਾਰਮ 'ਤੇ ਆਉਣ ਵਾਲੇ ਨਵੇਂ ਕ੍ਰਿਏਟਰਸ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।"

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।