World AIDS Day : ਹੁਣ ਤੱਕ ਪੰਜਾਬ ‘ਚ 2400 ਬੱਚੇ ਹੋਏ ਏਡਜ਼ ਦੇ ਸ਼ਿਕਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ 2400 ਬੱਚੇ ਹੁਣ ਤੱਕ ਏਡਜ਼ ਦੇ ਸ਼ਿਕਾਰ ਹੋ ਚੁੱਕੇ ਹਨ। ਦੱਸ ਦਈਏ ਕਿ ਆਦਮੀ ਜਾਂ ਔਰਤਾਂ ਹੀ ਨਹੀ ਬੱਚੇ ਵੀ ਏਡਜ਼ ਦੀ ਬਿਮਾਰੀ ਦੇ ਸ਼ਿਕਾਰ ਹੋ ਰਹੇ ਹਨ। ਪਿਛਲੇ 6 ਮਹੀਨਿਆਂ ਦੌਰਾਨ ਹੋਈਆਂ 267 ਜਣੇਪਿਆਂ 'ਚੋ ਸਿਰਫ਼ ਇਕ ਬੱਚਾ ਹੀ HIV ਪਾਜ਼ੇਟਿਵ ਪਾਇਆ ਗਿਆ ਹੈ। ਦੇਸ਼ ਭਰ 'ਚ ਏਡਜ਼ ਰੋਗੀਆਂ ਦੀ ਗਿਣਤੀ 24 ਲੱਖ, 1 ਹਜ਼ਾਰ ਦੱਸੀ ਜਾ ਰਹੀ ਹੈ ਤੇ ਪੰਜਾਬ 'ਚ ਏਡਜ਼ ਰੋਗੀ 89979 ਰਜਿਸਟਰਡ ਕੀਤੇ ਗਏ ਹਨ ।

ਜਾਣਕਾਰੀ ਅਨੁਸਾਰ ਸੂਬੇ ਦੇ 19 ਸੈਂਟਰਾਂ 'ਚ ਏਡਜ਼ ਪੀੜਤਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਡਾਕਟਰਾਂ ਵਲੋਂ ਏਡਜ਼ ਨਾਲ ਪੀੜਤਾਂ ਨੂੰ ਨਿਰੰਤਰ ਦਵਾਈ ਖਾਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ । ਜਿਸ ਦਾ ਨਤੀਜਾ ਨਿਕਲਿਆ ਕਿ 6 ਮਹੀਨਿਆਂ 'ਚ ਹੋਏ 267 ਜਣੇਪਿਆਂ 'ਚ ਇਕ ਔਰਤ ਦੇ HIV ਬੱਚਾ ਪੈਦਾ ਹੋਇਆ ਹੈ । ਪੰਜਾਬ ਸਰਕਾਰ ਨੇ ਸਾਲ 2025 -26 ਤੱਕ HIV ਤੇ ਏਡਜ਼ ਰੋਕਥਾਮ ਤੇ ਨਿਯੰਤਰਣ ਐਕਟ ਨੂੰ ਸਖ਼ਤੀ ਨਾਲ ਲਾਗੂ ਕਰਨ ਦਾ ਟੀਚਾ ਰੱਖਿਆ ਹੈ । ਏਡਜ਼ ਨੂੰ ਦੁਨੀਆਂ ਭਰ 'ਚ ਸਭ ਤੋਂ ਗੰਭੀਰ ਬਿਮਾਰੀਆਂ 'ਚੋ ਇਕ ਮੰਨਿਆ ਜਾਂਦਾ ਹੈ।