ਝੰਡੀ ਦੀ ਕੁਸ਼ਤੀ ਪਿ੍ਰਤਪਾਲ ਫਗਵਾੜਾ ਅਤੇ ਡੇਵਿਡ ਇਰਾਨ ਵਿਚਕਾਰ ਹੋਈ, ਪਿ੍ਰਤਪਾਲ ਫਗਵਾੜਾ ਰਿਹਾ ਜੇਤੂ

by mediateam

ਮੋਰਿੰਡਾ : ਪਿੰਡ ਕਾਈਨੌਰ ਵਿਖੇ ਸਮੂਹ ਨਗਰ ਨਿਵਾਸੀਆਂ, ਪਰਵਾਸੀ ਵੀਰਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਲੱਖ ਦਾਤਾ ਲਾਲਾਂ ਵਾਲੇ ਪੀਰ ਦੇ ਸਥਾਨ 'ਤੇ ਸਾਲਾਨਾ ਭੰਡਾਰਾ ਅਤੇ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਿਛੰਝ ਸਬੰਧੀ ਜਾਣਕਾਰੀ ਦਿੰਦੇ ਹੋਏ ਦਰਗਾਹ ਦੇ ਮੁੱਖ ਪ੍ਰਬੰਧਕ ਬਾਬਾ ਸ਼ੇਰ ਸਿੰਘ, ਕੁਲਵੀਰ ਸਿੰਘ ਕਾਈਨੌਰ ਨੇ ਦੱਸਿਆ ਕਿ ਇਸ ਿਛੰਝ ਮੇਲੇ 'ਚ 125 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ। ਇਸ ਵਾਰ ਝੰਡੀ ਦੀ ਕੁਸ਼ਤੀ ਪਿ੍ਰਤਪਾਲ ਫਗਵਾੜਾ ਅਤੇ ਡੇਵਿਡ ਇਰਾਨ ਵਿਚਕਾਰ ਹੋਈ, ਜਿਸ 'ਚ ਪਿ੍ਰਤਪਾਲ ਫਗਵਾੜਾ ਜੇਤੂ ਰਿਹਾ। ਇਸੇ ਤਰ੍ਹਾਂ ਹੋਰ ਮੁਕਾਬਲੇ ਵਿੱਚ ਜੀਤ ਿਢੱਲਵਾਂ ਨੇ ਕਰਮਾ ਕਾਂਗੜਾ ਨੂੰ, ਸੰਤ ਉੱਚਾ ਪਿੰਡ ਨੇ ਗੋਲਡੀ ਬਸੀ ਨੂੰ, ਬਾਬੂ ਫਗਵਾੜਾ ਨੇ ਕ੍ਰਿਸ਼ਨ ਦੋਰਾਹਾ ਨੂੰ, ਅਸ਼ੀਸ਼ ਮੁੱਲਾਂਪੁਰ ਨੇ ਮੋਹਿਤ ਡੂਮਛੇੜੀ ਨੂੰ, ਗੋਲੂ ਚੰਡੀਗੜ੍ਹ ਨੇ ਗੁਰਜੀਤ ਮਗਰੋੜ ਨੂੰ, ਸਹਿਜਪ੍ਰਰੀਤ ਮੁੱਲਾਂਪੁਰ ਨੇ ਹੈਪੀ ਬਲਾੜੀ ਨੂੰ, ਪਵਿੱਤਰ ਮਲਕਪੁਰ ਨੇ ਸੁਖਵੀਰ ਬਿਲਾਸਪੁਰ ਨੂੰ ਕ੍ਰਮਵਾਰ ਚਿੱਤ ਕੀਤਾ।

ਇਸ ਮੋਕੇ ਬਾਬਾ ਸ਼ੇਰ ਸਿੰਘ, ਨਰਿੰਦਰ ਸਿੰਘ ਪ੍ਰਧਾਨ ਕੋਆਪਰੇਟਿਵ ਸੁਸਾਇਟੀ, ਨਰਿੰਦਰ ਸਿੰਘ ਪਲਵਾਨ, ਦਰਬਾਰਾ ਸਿੰਘ, ਬਾਬਾ ਦੀਪਾ ਬਾਬਾ ਫਲਾਹੀ, ਬਲਵਿੰਦਰ ਸਿੰਘ, ਕਰਤਾਰ ਸਿੰਘ, ਸੁਖਵਿੰਦਰ ਸਿੰਘ, ਮਨਜੀਤ ਸਿੰਘ, ਰੁਲਦਾ ਸਿੰਘ, ਜਥੇਦਾਰ ਰਜਿੰਦਰ ਸਿੰਘ, ਬਲਵੀਰ ਚੰਦ ਵਰਮਾ ਤੇ ਉੱਘੇ ਕੁਮੈਂਟਰ ਸੁਰਜੀਤ ਕਕਰਾਲੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਆਏ ਮਹਿਮਾਨਾਂ ਅਤੇ ਭਲਵਾਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਕੁਲਵੀਰ ਕਾਈਨੌਰ, ਨਰਿੰਦਰ ਸਿੰਘ, ਬਲਵਿੰਦਰ ਰੋਡਾ, ਪੰਮਾ ਪਹਿਲਵਾਨ, ਲਾਲੀ, ਸ਼ੰਟੀ, ਬਿੱਲਾ, ਗਿੰਦੀ, ਪਵਨ, ਸੁਖਵੀਰ, ਰੋਡਾ, ਨੀਟਾ, ਲੱਖਾ, ਲਾਲੀ, ਕਰਤਾਰ ਸਿੰਘ, ਬਿੱਲਾ, ਰਾਜਬੀਰ ਸਿੰਘ ਆਦਿ ਹਾਜ਼ਰ ਸਨ। ਇਸ ਿਛੰਝ ਦੀ ਕੁਮੈਂਟਰੀ ਸ਼ਿਵ ਬੈਂਸ ਅਤੇ ਮੰਚ ਤੋਂ ਜੀਤਾ ਕਕਰਾਲੀ ਨੇ ਬਾਖੂਬੀ ਕੀਤੀ