Breaking News :

ਟਰੰਪ ਦੀ ਫਿਸਲੀ ਜ਼ੁਬਾਨ ਐਪਲ ਦੇ CEO ਦਾ ਲੀਤਾ ਪੁੱਠਾ ਨਾਮ

ਓਂਟਾਰੀਓ (ਵਿਕਰਮ ਸਹਿਜਪਾਲ) : ਐਪਲ ਦੇ ਸੀ. ਈ. ਓ. ਟਿਮ ਕੁੱਕ ਨੂੰ 'ਟਿਮ ਐਪਲ' ਕਹਿਣ 'ਤੇ ਘਿਰੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣਾ ਬਚਾਅ ਕੀਤਾ ਹੈ। ਉਨ੍ਹਾਂ ਆਖਿਆ ਕਿ ਮੈਂ ਸਮਾਂ ਅਤੇ ਸ਼ਬਦ ਬਚਾਉਣ ਦੇ ਇਰਾਦੇ ਨਾਲ ਇਹ ਕੀਤਾ। ਟਰੰਪ ਨੇ ਅਮਰੀਕੀ ਕਰਮਚਾਰੀ ਨੀਤੀ ਸਲਾਹਕਾਰ ਬੋਰਡ ਦੀ ਬੈਠਕ 'ਚ ਉਦਯੋਗਪਤੀਆਂ ਨੂੰ ਸੰਬੋਧਿਤ ਕਰਦੇ ਹੋਏ ਦੇਸ਼ 'ਚ ਜ਼ਿਆਦਾ ਨਿਵੇਸ਼ ਕਰਨ ਲਈ ਕੁੱਕ ਦੀ ਤਰੀਫ ਕੀਤੀ ਸੀ ਅਤੇ ਉਨ੍ਹਾਂ ਨੂੰ 'ਟਿਮ ਐਪਲ' ਨਾਂ ਨਾਲ ਕਹਿ ਕੇ ਬੁਲਾਇਆ ਸੀ। ਟਰੰਪ ਦੇ ਅਜਿਹਾ ਕਹਿਣ 'ਤੇ ਸ਼ੋਸ਼ਲ ਮੀਡੀਆ 'ਤੇ ਲੋਕਾਂ ਨੇ ਉਨ੍ਹਾਂ ਦਾ ਚੰਗਾ ਮਖੌਲ ਉਡਾਇਆ। 

ਟਰੰਪ ਨੇ ਜ਼ੁਬਾਨ ਫਿੱਸਲਣ ਵਾਲੇ ਪਲ ਨੂੰ ਰਿਕਾਰਡ ਕਰਨ ਨੂੰ ਲੈ ਕੇ ਮੀਡੀਆ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਆਖਿਆ ਕਿ ਇਹ 'ਫਰਜ਼ੀ ਖਬਰ ਅਪਜਾਨਜਨਕ ਹੈ।' ਟਰੰਪ ਨੇ ਸੋਮਵਾਰ ਨੂੰ ਟਵੀਟ 'ਚ ਕਿਹਾ ਕਿ ਹਾਲ ਹੀ 'ਚ ਉਦਯੋਗਪਤੀਆਂ ਦੀ ਰਾਊਂਡ ਟੇਬਲ ਬੈਠਕ 'ਚ ਮੈਂ ਐਪਲ ਦੇ ਸੀ. ਈ. ਓ. ਟਿਮ ਕੁੱਕ ਨੂੰ ਟਿਮ + ਐਪਲ ਦੇ ਰੂਪ 'ਚ ਸੰਬੋਧਿਤ ਕੀਤਾ। 

ਇਹ ਸਮਾਂ ਅਤੇ ਸ਼ਬਦ ਬਚਾਉਣ ਦਾ ਇਕ ਸੌਖਾ ਤਰੀਕਾ ਹੈ। ਤੁਹਾਨੂੰ ਦੱਸ ਦਈਏ ਕਿ ਟਰੰਪ ਦੇ ਇਸ ਸੰਬੋਧਨ ਤੋਂ ਬਾਅਦ ਟਿਮ ਕੁੱਕ ਨੇ ਟਵਿੱਟਰ 'ਤੇ ਆਪਣਾ ਨਾਂ ਬਦਲ ਲਿਆ ਹੈ। ਉਨ੍ਹਾਂ ਨੇ ਆਪਣੇ ਨਾਂ ਦੇ ਆਖਰੀ ਅੱਖਰ 'ਕੁੱਕ' ਦੀ ਥਾਂ ਐਪਲ ਦਾ ਇਮੋਜ਼ੀ ਲਾਇਆ ਹੈ। ਇਹ ਐਪਲ ਦਾ ਲੋਗੋ ਹੈ। ਜ਼ਿਕਰਯੋਗ ਹੈ ਕਿ ਟਰੰਪ ਉਪਨਾਮ (ਸਰਨੇਮ) ਅਤੇ ਗਲਤ ਨਾਂ ਬੋਲਣ ਕਰਨ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਐਮਾਜ਼ਨ ਦੇ ਜੈੱਫ ਬੋਜੇਸ ਨੂੰ ਜੈੱਫ ਬੋਜੋ ਅਤੇ ਲਾਕਹੀਡ ਮਾਰਟਿਨ ਦੇ ਸੀ. ਈ. ਓ. ਮੈਰੀਲਿਨ ਹੇਸਨ ਨੂੰ ਮੈਰੀਲਿਨ ਲਾਕਹੀਡ ਕਿਹਾ ਸੀ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.