• Friday, July 19

ਚੀਨ ਨੇ ਪਾਕਿਸਤਾਨ ਨੂੰ ਦਿੱਤਾ 10 ਅਰਬ ਡਾਲਰ ਦਾ ਕਰਜ਼ਾ

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਵਾਸ਼ਿੰਗਟਨ ਤੰਗਹਾਲੀ ਨਾਲ ਜੂਝ ਰਹੇ ਪਾਕਿਸਤਾਨ 'ਤੇ ਚੀਨ ਦਾ 10 ਅਰਬ ਡਾਲਰ (70 ਹਜ਼ਾਰ ਕਰੋੜ ਭਾਰਤੀ ਰੁਪਏ) ਦਾ ਕਰਜ਼ਾ ਹੈ। ਇਹ ਕਰਜ਼ਾ ਪਾਕਿਸਤਾਨ ਦੀ ਗਵਾਦਰ ਬੰਦਰਗਾਹ ਦੇ ਵਿਕਾਸ ਅਤੇ ਕੁਝ ਹੋਰ ਪ੍ਰਾਜੈਕਟਾਂ ਲਈ ਦਿੱਤਾ ਗਿਆ ਹੈ। ਇਹ ਜਾਣਕਾਰੀ ਅਮਰੀਕੀ ਫ਼ੌਜ ਦੇ ਇਕ ਜਨਰਲ ਨੇ ਦਿੱਤੀ ਹੈ। ਜਨਰਲ ਅਨੁਸਾਰ ਦੁਨੀਆ ਵਿਚ ਚੀਨ ਆਪਣਾ ਪ੍ਰਭਾਵ ਵਧਾਉਣ ਲਈ ਧਨ ਦੀ ਤਾਕਤ ਦੀ ਵਰਤੋਂ ਕਰ ਰਿਹਾ ਹੈ। ਅਰਬ ਸਾਗਰ ਦੇ ਕਿਨਾਰੇ ਸਥਿਤ ਗਵਾਦਰ ਬੰਦਰਗਾਹ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਹੈ। ਚੀਨ ਦੀ ਮਹੱਤਵਪੂਰਨ 'ਵਨ ਬੈਲਟ-ਵਨ ਰੋਡ' (ਓਬੀਓਆਰ) ਯੋਜਨਾ ਤਹਿਤ ਇਸ ਬੰਦਰਗਾਹ ਦਾ ਵਿਕਾਸ ਕੀਤਾ ਜਾ ਰਿਹਾ ਹੈ। 

ਇਸ ਦੇ ਵਿਕਾਸ ਨਾਲ ਚੀਨ ਲਈ ਅਹਿਮ ਇਸ ਬੰਦਰਗਾਹ ਦਾ ਕੰਟਰੋਲ ਚੀਨ ਦੇ ਹੱਥ ਵਿਚ ਰਹੇਗਾ। ਅਮਰੀਕੀ ਫ਼ੌਜ ਦੇ ਸਰਬਉੱਚ ਜਨਰਲ ਜੋਸਫ ਡਨਫੋਰਡ ਨੇ ਅਮਰੀਕੀ ਸੰਸਦ ਦੀ ਰੱਖਿਆ ਮਾਮਲਿਆਂ ਦੀ ਕਮੇਟੀ ਨੂੰ ਦੱਸਿਆ ਕਿ ਚੀਨ ਆਰਥਿਕ ਤਾਕਤ ਦੇ ਬਲ 'ਤੇ ਪਹਿਲੇ ਸ੍ਰੀਲੰਕਾ ਨੂੰ ਫਸਾ ਚੁੱਕਾ ਹੈ। ਇਸ ਪਿੱਛੋਂ ਉਸ ਨੇ ਉਥੇ ਹਬਨਟੋਟਾ ਬੰਦਰਗਾਹ ਨੂੰ 99 ਸਾਲ ਲਈ ਪਟੇ 'ਤੇ ਲੈ ਲਿਆ। ਇਸ ਬੰਦਰਗਾਹ 'ਤੇ ਚੀਨ ਦਾ 70 ਪ੍ਰਤੀਸ਼ਤ ਕੰਟਰੋਲ ਵੀ ਹੈ। 

ਇਸੇ ਤਰ੍ਹਾਂ ਮਾਲਦੀਵ ਡੇਢ ਅਰਬ ਡਾਲਰ ਦੇ ਚੀਨੀ ਕਰਜ਼ੇ ਦੇ ਜਾਲ ਵਿਚ ਹੈ। ਅਫਰੀਕੀ ਦੇਸ਼ ਜਿਬੂਤੀ ਦਾ ਚੀਨੀ ਕਰਜ਼ ਨੂੰ ਲੈ ਕੇ ਹੋਰ ਬੁਰਾ ਹਾਲ ਹੈ। ਅਰਜਨਟੀਨਾ ਚੀਨ ਤੋਂ ਕਰਜ਼ਾ ਲੈ ਕੇ ਫਸ ਚੁੱਕਾ ਹੈ ਅਤੇ ਹੁਣ ਫ਼ੌਜੀ ਸਾਮਾਨ ਵਿਚ ਉਹ ਭਾਈਵਾਲੀ ਕਰ ਰਿਹਾ ਹੈ। ਜਨਰਲ ਨੇ ਦੱਸਿਆ ਕਿ ਓਬੀਓਆਰ ਰਾਹੀਂ ਚੀਨ ਕਈ ਦੇਸ਼ਾਂ ਨੂੰ ਆਪਣੇ ਕਰਜ਼ੇ ਦੇ ਜਾਲ ਵਿਚ ਫਸਾ ਰਿਹਾ ਹੈ। ਕਰਜ਼ਾ ਦੇਣ ਵਿਚ ਉਹ ਅੰਤਰਰਾਸ਼ਟਰੀ ਮਾਪਦੰਡਾਂ ਅਤੇ ਅਰਥ-ਸ਼ਾਸਤਰ ਦੇ ਸਿਧਾਂਤਾਂ ਦਾ ਪੂਰੀ ਤਰ੍ਹਾਂ ਨਾਲ ਉਲੰਘਣ ਕਰਦਾ ਹੈ। ਉਹ ਨਿਵੇਸ਼ ਦੇ ਨਾਂ 'ਤੇ ਕਰਜ਼ਾ ਦੇ ਰਿਹਾ ਹੈ ਅਤੇ ਉਨ੍ਹਾਂ ਦੇ ਵਸੀਲਿਆਂ 'ਤੇ ਕਬਜ਼ਾ ਕਰ ਰਿਹਾ ਹੈ। 


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.