Breaking News :

ਅਮਰੀਕਾ : ਬੌਸ ਨਾਲ ਕਰਦੀ ਰਹੀ 'SEX' ਗੱਡੀ 'ਚ ਤੜਪਦੀ ਰਹੀ 3 ਸਾਲਾ ਧੀ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਅਮਰੀਕਾ ਦੇ ਮਿੱਸੀਸਿੱਪੀ ਸੂਬੇ 'ਚ ਰਹਿਣ ਵਾਲੀ ਇਕ ਮਹਿਲਾ ਪੁਲਸ ਅਫਸਰ 2016 'ਚ 3 ਸਾਲਾ ਧੀ ਨੂੰ ਕਾਰ 'ਚ ਛੱਡ ਕੇ ਆਪਣੇ ਬੌਸ ਨਾਲ ਸੈਕਸ ਕਰਨ ਉਸ ਦੇ ਘਰ 'ਚ ਚਲੀ ਗਈ। 4 ਘੰਟੇ ਤੱਕ ਬੱਚੀ ਪੁਲਸ ਕਾਰ 'ਚ ਬੰਦ ਰਹੀ। ਜਿਸ ਕਾਰਨ ਅਤਾਲਤ ਨੇ ਮਹਿਲਾ ਨੂੰ ਦੋਸ਼ੀ ਮਾਣਿਆ ਹੈ| ਕਾਰ 'ਚ ਲਗਾਤਾਰ ਗਰਮੀ ਵਧਦੀ ਰਹੀ ਅਤੇ ਬੱਚੀ ਨੇ ਦਮ ਤੋੜ ਦਿੱਤਾ। ਮਿੱਸੀਸਿੱਪੀ ਦੇ ਗਲਫਪੋਰਟ ਦੀ ਸਾਬਕਾ ਪੁਲਸ ਅਧਿਕਾਰੀ ਕੇਸੀ ਬਰਕਰ ਨੇ ਅਦਾਲਤ ਸਾਹਮਣੇ ਕਬੂਲ ਕੀਤਾ ਕਿ ਉਹ ਆਪਣੀ ਧੀ ਨੂੰ ਪਾਰਕਿੰਗ 'ਚ ਖੜ੍ਹੀ ਗੱਡੀ 'ਚ ਛੱਡ ਕੇ ਚੱਲੀ ਗਈ ਸੀ ਅਤੇ ਕਾਰ ਦਾ ਏ. ਸੀ. ਕੰਮ ਨਹੀਂ ਕਰ ਰਿਹਾ ਸੀ। ਉਹ ਬੌਸ ਦੇ ਘਰ 'ਚ ਸੈਕਸ ਲਈ ਗਈ। ਉਸ ਨੇ ਪਹਿਲਾਂ ਸਰੀਰਕ ਸਬੰਧ ਬਣਾਏ ਅਤੇ ਫਿਰ ਸੋਅ ਗਈ। 


ਕਰੀਬ 4 ਘੰਟੇ ਬਾਅਦ ਜਦੋਂ ਉਹ ਵਾਪਸ ਆਈ ਤਾਂ ਕਾਰ 'ਚ ਬੰਦ ਉਸ ਦੀ 3 ਸਾਲਾ ਧੀ ਦੀ ਮੌਤ ਹੋ ਗਈ ਸੀ। ਦਸਣਯੋਗ ਹੈ ਕਿ ਕੋਰਟ ਨੇ ਜਿੱਥੇ ਕੇਸੀ ਨੂੰ ਦੋਸ਼ੀ ਮੰਨਿਆ ਹੈ ਤਾਂ ਉਥੇ ਉਸ ਦੇ ਬੌਸ, ਜੋ ਉਸ ਦਿਨ ਉਸ ਨਾਲ ਸੋਅ ਰਿਹਾ ਸੀ, ਉਸ ਨੂੰ ਬਰੀ ਕਰ ਦਿੱਤਾ। ਅਦਾਲਤ ਨੇ ਪਾਇਆ ਕਿ ਮਹਿਲਾ ਅਧਿਕਾਰੀ ਨਾਲ ਸੋਅ ਰਹੇ ਕਲਾਰਕ ਲਾਰਡਨ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਬੱਚੀ ਕਾਰ 'ਚ ਬੰਦ ਹੈ। ਦੋਹਾਂ ਨੇ ਅਦਾਲਤ ਨੂੰ ਦੱਸਿਆ ਕਿ ਜਦੋਂ ਉਨ੍ਹਾਂ ਨੇ ਕਾਰ ਖੋਲੀ ਤਾਂ ਬੱਚੀ ਦੇ ਸਰੀਰ ਦਾ ਤਾਪਮਾਨ 107 ਡਿਗਰੀ ਸੀ। ਮਾਮਲੇ 'ਚ ਸਰਕਾਰੀ ਵਕੀਲ ਨੇ ਸਾਬਕਾ ਪੁਲਸ ਅਧਿਕਾਰੀ ਕੇਸੀ ਬਰਕਰ (30) ਨੂੰ 20 ਸਾਲ ਦੀ ਸਜ਼ਾ ਦੀ ਮੰਗ ਕੀਤੀ ਹੈ, ਤੇ ਜੱਜ ਨੇ ਕੇਸੀ ਨੂੰ 20 ਸਾਲ ਜੇਲ ਦੀ ਸਜ਼ਾ ਸੁਣਾਈ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.