Breaking News :

ਅੱਤਵਾਦੀ ਮਸੂਦ ਅਜ਼ਹਰ ਦੇ ਖਿਲਾਫ ਫਿਰ ਪ੍ਰਸਤਾਵ - ਚੀਨ ਅਮਰੀਕਾ ਭਿੜੇ

ਵਾਸ਼ਿੰਗਟਨ / ਬੀਜਿੰਗ , 29 ਮਾਰਚ ( NRI MEDIA )

ਪੁਲਵਾਮਾ ਹਮਲੇ ਦੇ ਦੋਸ਼ੀ ਅੱਤਵਾਦੀ ਮਸੂਦ ਅਜ਼ਹਰ ਦੇ ਖਿਲਾਫ ਪਿਛਲੇ ਦਿਨੀ ਸਯੁੰਕਤ ਰਾਸ਼ਟਰ ਵਿੱਚ ਅਮਰੀਕਾ ਬ੍ਰਿਟੇਨ ਅਤੇ ਫਰਾਂਸ ਨੇ ਪ੍ਰਸਤਾਵ ਲਿਆਂਦਾ ਸੀ ਜਿਸਨੂੰ ਚੀਨ ਨੇ ਵੀਟੋ ਲਾ ਕੇ ਰੋਕ ਦਿੱਤਾ ਸੀ ਹੁਣ ਇਕ ਵਾਰ ਫਿਰ ਅਮਰੀਕਾ ਬ੍ਰਿਟੇਨ ਅਤੇ ਫਰਾਂਸ ਨੇ ਅੱਤਵਾਦੀ ਮਸੂਦ ਅਜ਼ਹਰ ਨੂੰ ਘੇਰਨ ਦੀ ਤਿਆਰੀ ਕੀਤੀ ਹੈ , ਇਹ ਪੇਸ਼ਕਸ਼ ਯੂਐਨਐਸਸੀ ਦੇ ਸਾਰੇ 15 ਮੈਂਬਰਾਂ ਨੂੰ ਦਿੱਤੀ ਗਈ ਹੈ ਅਤੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ,ਜੇ ਪ੍ਰਸਤਾਵ ਉੱਤੇ ਇਕ ਮਤ ਬਣਦਾ ਹੈ ਤਾਂ ਮਸੂਦ ਤੇ ਟ੍ਰੈਵਲ ਬੈਨ, ਸੰਪਤੀ ਸੀਜ ਹੋਣ ਵਰਗੀਆਂ ਕਈ ਕਾਰਵਾਈਆਂ ਹੋ ਸਕਦੀਆਂ ਹਨ. ਜਿਸ ਤੋਂ ਬਾਅਦ ਮਸੂਦ ਅਜ਼ਹਰ ਤੇ ਬੈਨ ਲੱਗ ਸਕਦਾ ਹੈ , ਚੀਨ ਨੇ ਅਮਰੀਕਾ ਦੇ ਇਸ ਕਦਮ ਦਾ ਵਿਰੋਧ ਕੀਤਾ ਹੈ |


ਇਸ ਤੋਂ ਪਹਿਲਾਂ 2 ਹਫਤੇ ਪਹਿਲਾਂ ਵੀ ਇਹ ਸਯੁੰਕਤ ਰਾਸ਼ਟਰ ਵਿੱਚ ਅਮਰੀਕਾ ਬ੍ਰਿਟੇਨ ਅਤੇ ਫਰਾਂਸ ਨੇ ਪ੍ਰਸਤਾਵ ਲਿਆਂਦਾ ਸੀ ਪਰ ਚੀਨ ਨੇ ਇਸ ਵਿੱਚ ਟੈਕਨੀਕਲ ਹੋਲਡ ਲਗਾਇਆ ਸੀ ਅਤੇ ਵੀਟੋ ਦਾ ਇਸਤੇਮਾਲ ਕਰਦੇ ਹੋਏ ਇਸਨੂੰ ਰੋਕ ਦਿੱਤਾ ਸੀ , ਸੁਰੱਖਿਆ ਕੌਂਸਲ ਦੇ 15 ਮੈਂਬਰ ਦੇਸ਼ਾਂ ਵਿੱਚੋਂ 14 ਨੇ ਮਸੂਦ ਅਜ਼ਹਰ ਉੱਤੇ ਕਾਰਵਾਈ ਦੀ ਮੰਗ ਕੀਤੀ ਹੈ | 

ਇਸ ਪ੍ਰਸਤਾਵ ਤੋਂ ਬਾਅਦ ਚੀਨ ਨੇ ਅਮਰੀਕਾ ਉੱਤੇ ਸਯੁੰਕਤ ਰਾਸ਼ਟਰ ਦੀ ਦਹਿਸ਼ਤ ਵਿਰੋਧੀ ਸੰਸਥਾ ਨੂੰ ਕਮਜ਼ੋਰ ਕਰਨ ਦੇ ਦੋਸ਼ ਲਾਏ ਹਨ , ਚੀਨ ਨੇ ਕਿਹਾ, ਅਮਰੀਕਾ ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਘੋਸ਼ਤ ਕਰਵਾਉਣ ਲਈ ਜ਼ਬਰਦਸਤੀ ਕਰ ਰਿਹਾ ਹੈ ਅਤੇ ਬਾਰ ਬਾਰ ਪ੍ਰਸਤਾਵ ਲਿਆ ਰਿਹਾ ਹੈ ,ਇਸ ਨਾਲ ਇਹ ਮੁੱਦਾ ਹੋਰ ਵੀ ਉਲਝ ਜਾਵੇਗਾ |


ਇਸ ਤੋਂ ਪਹਿਲਾ ਅਮਰੀਕਾ ਨੇ ਸਖ਼ਤ ਸ਼ਬਦਾਂ ਵਿੱਚ ਚੀਨ ਦੀ ਨਿੰਦਾ ਕੀਤੀ ਸੀ , ਉਨ੍ਹਾਂ ਕਿਹਾ ਸੀ ਕਿ ਚੀਨ ਆਪਣੇ ਦੇਸ਼ ਵਿੱਚ ਮੁਸਲਮਾਨਾਂ ਉੱਤੇ ਜ਼ੁਲਮ ਕਰਦਾ ਹੈ ਪਰ ਸੰਯੁਕਤ ਰਾਸ਼ਟਰ ਵਿੱਚ ਜਾ ਕੇ ਚੀਨ ਅੱਤਵਾਦੀਆਂ ਨੂੰ ਬਚਾਉਂਦਾ ਹੈ ਜੋ ਕਿ ਪੂਰੇ ਵਿਸ਼ਵ ਲਈ ਖਤਰਨਾਕ ਹੈ , ਇਸ ਬਿਆਨ ਤੋਂ ਬਾਅਦ ਅਮਰੀਕਾ ਅਤੇ ਚੀਨ ਆਹਮਣੇ ਸਾਹਮਣੇ ਆ ਗਏ ਹਨ ਅਤੇ ਭਾਰਤ ਦੀ ਕੂਟਨੀਤੀ ਜ਼ਬਰਦਸਤ ਸਫਲ ਹੋ ਰਹੀ ਹੈ |Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.