• Sunday, July 21

Breaking News :

ਐਚ 1-ਬੀ ਵੀਜ਼ਾ ਧੋਖਾਧੜੀ ਦੇ ਕੇਸ 'ਚ ਭਾਰਤੀ ਮੂਲ ਦੇ ਤਿੰਨ ਅਧਿਕਾਰੀ ਗਿਰਫ਼ਤਾਰ

2 ਅਪ੍ਰੈਲ, ਸਿਮਰਨ ਕੌਰ- (NRI MEDIA) : 

ਮੀਡਿਆ ਡੈਸਕ (ਸਿਮਰਨ ਕੌਰ) : ਖ਼ਬਰ ਸਾਹਮਣੇ ਆਈ ਹੈ ਕਿ ਭਾਰਤੀ ਮੂਲ ਦੇ ਤਿੰਨ ਅਧਿਕਾਰੀਆਂ ਨੂੰ ਅਮਰੀਕਾ ਦੇ ਐਚ -1 ਬੀ ਵੀਜ਼ਾ ਦੇ ਧੋਖਾਧੜੀ ਦੇ ਮਾਮਲੇ ਵਿੱਚ ਗਿਰਫ਼ਤਾਰ ਕੀਤਾ ਗਿਆ ਹੈ | ਦੱਸ ਦਈਏ ਕਿ ਭਾਰਤੀ ਮੂਲ ਦੇ ਕਿਸ਼ੋਰ ਦੱਤਾਪੁਰਮ, ਕੁਮਾਰ ਅਸ਼ਵਪਤੀ ਤੇ ਸੰਤੋਸ਼ ਗਿਰੀ ਨੂੰ ਐੱਚ–1ਬੀ ਵੀਜ਼ਾ ਦੀ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ | ਉਨ੍ਹਾਂ ਵਿਰੁੱਧ ਕੈਲੀਫ਼ੋਰਨੀਆ ਦੀ ਇੱਕ ਫ਼ੈਡਰਲ ਕੋਰਟ (ਕੇਂਦਰੀ ਜਾਂ ਸੰਘੀ ਅਦਾਲਤ) ਵਿੱਚ ਦੋਸ਼ ਆਇਦ ਕੀਤੇ ਗਏ ਹਨ |


ਉਹਨਾਂ 'ਤੇ ਇਹ ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਹ ਕੰਸਲਟਿੰਗ ਫਾਰਮ ਖੋਲ ਕੇ ਗੈਰ ਕਾਨੂੰਨੀ ਢੰਗ ਨਾਲ ਲੋਕਾਂ ਦੀ ਪਲੇਸਮੇਂਟ ਕਰਵਾਉਂਦੇ ਸਨ | ਉਥੇ ਹੀ ਤਿੰਨੇ ਮੁਲਜ਼ਮਾਂ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਤੋਂ ਸਾਫ਼ ਇਨਕਾਰ ਕੀਤਾ ਹੈ ਤੇ ਉਨ੍ਹਾਂ ਨੂੰ ਜ਼ਮਾਨਤ ਉੱਤੇ ਰਿਹਾਅ ਵੀ ਕਰ ਦਿੱਤਾ ਗਿਆ ਹੈ | ਅਦਾਲਤੀ ਦਸਤਾਵੇਜ਼ਾਂ ਮੁਤਾਬਕ ਇਨ੍ਹਾਂ ਤਿੰਨਾਂ ਦੀ ਇੱਕ ਸਲਾਹਕਾਰ ਫ਼ਰਮ ‘ਨੈਨੋਸੀਮੈਂਟਿਕਸ ਇਨ’ ਚਲਾਉਂਦੇ ਸੀ |

ਇਸੇ ਰਾਹੀਂ ਕਥਿਤ ਤੌਰ ਉੱਤੇ ਜਾਅਲੀ ਐੱਚ–1ਬੀ ਵੀਜ਼ਾ ਅਰਜ਼ੀਆਂ ਦਿੱਤੀਆਂ ਜਾਂਦੀਆਂ ਸਨ, ਤਾਂ ਜੋ ਉਹ ਕਾਮਿਆਂ ਦਾ ਇੱਕ ਪੂਲ ਆਪਣੇ ਹੋਰ ਗਾਹਕਾਂ ਲਈ ਤਿਆਰ ਰੱਖ ਸਕਣ | ਅਮਰੀਕਾ ਦਾ ਐੱਚ–1ਬੀ ਵੀਜ਼ਾ ਨਾੱਨ–ਇਮੀਗ੍ਰਾਂਟ ਵੀਜ਼ਾ ਹੁੰਦਾ ਹੈ, ਜੋ ਬਹੁਤ ਜ਼ਿਆਦਾ ਉੱਚ–ਸਿੱਖਿਆ ਤੇ ਤਕਨੀਕੀ ਸਿੱਖਿਆ ਪ੍ਰਾਪਤ ਵਿਅਕਤੀਆਂ ਨੂੰ ਮਨਜ਼ੂਰ ਕੀਤਾ ਜਾਂਦਾ ਹੈ | ਪਿਛਲੇ ਸਾਲ ਇਹ ਵੀਜ਼ਾ 74 ਫ਼ੀ ਸਦੀ ਭਾਰਤੀਆਂ (3,09,986 ਜਣਿਆਂ) ਨੂੰ ਹੀ ਮਿਲਿਆ ਸੀ | 


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.