Breaking News :

ਰਾਸ਼ਟਰਪਤੀ ਟਰੰਪ ਦੇ ਰਿਜ਼ਾਰਟ ਤੋਂ ਚੀਨੀ ਔਰਤ ਖ਼ਤਰਨਾਕ ਵਾਇਰਸ ਸਮੇਤ ਗਿਰਫ਼ਤਾਰ

ਫਲੋਰਿਡਾ , 04 ਅਪ੍ਰੈਲ ( NRI MEDIA )

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫਲੋਰਿਡਾ ਸਥਿਤ ਰਿਜ਼ਾਰਟ ਮਾਰ -ਏ-ਲੇਗੋ ਵਿੱਚ ਇਕ ਚੀਨੀ ਔਰਤ ਯੂਜ਼ਿੰਗ ਜਾਂਗ ਨੂੰ ਗ੍ਰਿਫਤਾਰ ਕੀਤਾ ਗਿਆ ਹੈ , ਉਸ ਉੱਤੇ ਖ਼ਤਰਨਾਕ ਸਮਾਨ ਲੈ ਕੇ ਰਿਜ਼ਾਰਟ ਵਿੱਚ ਦਖ਼ਲ ਹੋਣ ਅਤੇ ਪੁਲਿਸ ਨੂੰ ਝੂਠ ਬੋਲਣ ਦਾ ਦੋਸ਼ ਹੈ , ਔਰਤ ਕੋਲੋਂ ਇੱਕ ਥੰਮ ਡਰਾਈਵ, ਖਤਰਨਾਕ ਵਾਇਰਸ, ਚਾਰ ਮੋਬਾਈਲ ਫੋਨ, ਇਕ ਲੈਪਟਾਪ ਅਤੇ ਹਾਰਡ ਡਰਾਈਵ ਵੀ ਬਰਾਮਦ ਕੀਤੇ ਗਏ ਹਨ , ਵਾਸ਼ਿੰਗਟਨ ਪੋਸਟ ਨੇ ਜਾਣਕਾਰੀ ਦਿੱਤੀ ਹੈ ਕਿ ਔਰਤ ਉੱਤੇ ਪਾਬੰਦੀ ਸ਼ੁਦਾ ਖੇਤਰ ਵਿੱਚ ਘੁੰਮਣ ਅਤੇ ਗੁਪਤ ਸਰਵਿਸ ਦੇ ਅਧਿਕਾਰੀ ਨੂੰ ਝੂਠ ਬੋਲਣ ਦਾ ਦੋਸ਼ ਵੀ ਹੈ , ਡੇਮੋਕ੍ਰੇਟ੍ਸ ਨੇ ਇਸ ਮਾਮਲੇ ਤੋਂ ਬਾਅਦ ਸੁਰਖਿਆ ਤੇ ਸਵਾਲ ਚੁੱਕੇ ਹਨ |


ਵਾਸ਼ਿੰਗਟਨ ਪੋਸਟ ਨੇ ਕਿਹਾ ਹੈ ਕਿ ਸ਼ਨੀਵਾਰ ਨੂੰ ਪਾਮ ਬੀਚ 'ਤੇ ਸਥਿਤ ਇਕ ਰਿਜ਼ੋਰਟ ਵਿਚ ਔਰਤ ਆਈ ਸੀ ,ਕਲੱਬ ਦੀ ਸੁਰੱਖਿਆ ਜਾਂਚ ਪੁਆਇੰਟ ਤੇ, ਉਸਨੇ ਦੱਸਿਆ ਕਿ ਉਹ ਸਵਿਮਿੰਗ ਪੂਲ ਵਿਚ ਜਾਣਾ ਚਾਹੁੰਦੀ ਹੈ ਔਰਤ ਨੂੰ ਪੁੱਛਿਆ ਗਿਆ ਕਿ ਕੀ ਉਸ ਦਾ ਪਿਤਾ ਕਲੱਬ ਦਾ ਮੈਂਬਰ ਹੈ, ਪਰ ਚੀਨੀ ਔਰਤ ਨੇ ਇਸਦਾ ਸਹੀ ਉੱਤਰ ਨਹੀਂ ਦਿੱਤਾ.

ਔਰਤ ਨੂੰ ਪੁੱਛਿਆ ਗਿਆ ਕਿ ਕੀ ਉਹ ਕਿਸੇ ਨਾਲ ਮੁਲਾਕਾਤ ਕਰਨ ਲਈ ਕਲੱਬ ਆਈ ਹੈ ਤਾਂ ਉਹ ਫਿਰ ਸਹੀ ਉੱਤਰ ਨਹੀਂ ਦੇ ਸਕੀ , ਸੁਰੱਖਿਆ ਅਧਿਕਾਰੀ ਨੂੰ ਚੀਨੀ ਭਾਸ਼ਾ ਸਮਝਣ ਵਿੱਚ ਮੁਸ਼ਕਲ ਆ ਰਹੀ ਸੀ , ਉਨ੍ਹਾਂ ਨੇ ਸਮਝਿਆ ਕਿ ਔਰਤ ਕਲੱਬ ਦੇ ਮੈਂਬਰ ਜੈਂਗ ਦੀ ਰਿਸ਼ਤੇਦਾਰ ਹੈ ਅਤੇ ਉਸ ਨੂੰ ਅੰਦਰ ਜਾਣ ਦਿੱਤਾ ਗਿਆ |

ਸਵਿਮਿੰਗ ਪੂਲ ਖੇਤਰ ਵਿੱਚ, ਔਰਤ ਤੋਂ ਇੱਕ ਰਿਸੈਪਸ਼ਨਿਸਟ ਨੇ ਦੁਬਾਰਾ ਸਵਾਲ ਕੀਤੇ , ਔਰਤ ਨੇ ਦੱਸਿਆ ਕਿ ਉਹ ਸੰਯੁਕਤ ਰਾਸ਼ਟਰ ਦੇ ਚਾਈਨੀਜ਼ ਅਮਰੀਕੀ ਐਸੋਸੀਏਸ਼ਨ ਕਲੱਬ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਹੈ, ਸ਼ੱਕ ਹੋਣ ਤੇ, ਰਿਸੈਪਸ਼ਨਿਸਟ ਨੇ ਸੁਰੱਖਿਆ ਸੇਵਾ ਨੂੰ ਚੇਤਾਵਨੀ ਦਿੱਤੀ ਇਸ ਤੋਂ ਬਾਅਦ ਜ਼ੈਂਗ ਨੂੰ ਗ੍ਰਿਫਤਾਰ ਕਰ ਲਿਆ ਗਿਆ |

ਵਾਸ਼ਿੰਗਟਨ ਪੋਸਟ ਨੇ ਕਿਹਾ ਹੈ ਕਿ ਹਾਲਾਂਕਿ ਉਸ ਔਰਤ ਨੇ ਸੁਰੱਖਿਆ ਜਾਂਚ ਦੌਰਾਨ ਸਵੀਮਿੰਗ ਪੂਲ ਵਿਚ ਜਾਣ ਦੀ ਗੱਲ ਕੀਤੀ ਸੀ, ਪਰ ਉਸ ਕੋਲ ਤੈਰਾਕੀ ਦੇ ਕੱਪੜੇ ਨਹੀਂ ਸਨ. ਪੁਲਸ ਦਾ ਕਹਿਣਾ ਹੈ ਕਿ ਔਰਤ ਝੂਠ ਬੋਲ ਕੇ ਇਕ ਪਾਬੰਦੀ ਸ਼ੁਦਾ ਖੇਤਰ ਆਈ ਸੀ ਉਸ ਵਿਰੁੱਧ ਕੇਸ ਦਰਜ ਕੀਤਾ ਜਾਵੇਗਾ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.