• Friday, July 19

ਡੈਮੋਕ੍ਰੇਟ ਹਾਊਸ ਨੇ ਮੰਗਿਆ ਟਰੰਪ ਕੋਲੋਂ ਪਿੱਛਲੇ ਛੇ ਸਾਲਾਂ ਦਾ ਟੈਕਸ ਰਿਟਰਨ

4 ਅਪ੍ਰੈਲ, ਸਿਮਰਨ ਕੌਰ- (NRI MEDIA) : 

ਮੀਡਿਆ ਡੈਸਕ (ਸਿਮਰਨ ਕੌਰ) : ਅਮਰੀਕਾ ਦੇ ਡੇਮੋਕ੍ਰੇਟਿਕ ਪਾਰਟੀ ਦੇ ਇੱਕ ਨੇਤਾ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟੈਕਸ ਰਿਟਰਨ ਦਾ ਪਿੱਛਲੇ ਛੇ ਸਾਲ ਦਾ ਬਿਊਰਾ ਮੰਗਿਆ ਹੈ | ਉਨ੍ਹਾਂ ਨੇ 10 ਅਪ੍ਰੈਲ ਤੱਕ ਬਿਊਰਾ ਉਪਲੱਬਧ ਕਰਵਾਉਣ ਦੀ ਬੇਨਤੀ ਕੀਤੀ ਹੈ | ਇਸ ਕਦਮ ਨਾਲ ਟਰੰਪ ਪ੍ਰਸ਼ਾਸਨ ਅਤੇ ਡੈਮੋਕ੍ਰੇਟਾਂ ਵਿਚਾਲੇ ਨਵੀਂ ਜੰਗ ਦੀ ਜ਼ਮੀਨ ਤਿਆਰ ਹੋ ਗਈ ਹੈ | ਇਸ ਗੱਲ ਦੀ ਪੂਰੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਟਰੰਪ ਪ੍ਰਸ਼ਾਸਨ ਇਸ ਬੇਨਤੀ ਨੂੰ ਕਾਨੂੰਨੀ ਤੌਰ 'ਤੇ ਚੁਣੌਤੀ ਦੇਵੇਗਾ |


ਦੋਵੇਂ ਧਿਰਾਂ ਵਿਚ ਪਹਿਲਾਂ ਤੋਂ ਹੀ ਕਈ ਮਸਲਿਆਂ 'ਤੇ ਖਿੱਚੋਤਾਣ ਚੱਲ ਰਹੀ ਹੈ | ਇਸ ਵਿਚ ਉਨ੍ਹਾਂ ਟਰੰਪ ਦੇ ਨਿੱਜੀ ਅਤੇ ਕਾਰੋਬਾਰ ਦੀ ਟੈਕਸ ਰਿਟਰਨ ਦੇ ਛੇ ਸਾਲਾਂ ਦਾ ਬਿਊਰਾ ਉਪਲੱਬਧ ਕਰਵਾਉਣ ਦੀ ਬੇਨਤੀ ਕੀਤੀ ਹੈ | ਟਰੰਪ ਦੀ ਟੈਕਸ ਰਿਟਰਨ ਦੇ ਬਾਰੇ ਵਿਚ ਜਾਣਕਾਰੀ ਹਾਸਲ ਕਰਨ ਲਈ ਉਨ੍ਹਾਂ ਸੰਘੀ ਟੈਕਸ ਕਾਨੂੰਨ ਦੀ ਇਕ ਤਜਵੀਜ਼ ਦਾ ਇਸਤੇਮਾਲ ਕੀਤਾ ਹੈ | ਟਰੰਪ ਨੇ ਇਹ ਸੰਕੇਤ ਦਿੱਤਾ ਹੈ ਕਿ ਉਹ ਆਪਣੀ ਟੈਕਸ ਰਿਟਰਨ ਦਾ ਬਿਊਰਾ ਮੁਹੱਈਆ ਨਹੀਂ ਕਰਵਾਉਣਗੇ |


ਇਸ ਸਾਲ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ 'ਚ ਡੈਮੋਕ੍ਰੇਟ ਸੰਸਦ ਮੈਂਬਰਾਂ ਦੇ ਬਹੁਮਤ ਵਿਚ ਆਉਣ ਤੋਂ ਬਾਅਦ ਟਰੰਪ ਪ੍ਰਸ਼ਾਸਨ ਨਾਲ ਕਈ ਮਸਲਿਆਂ 'ਤੇ ਖਿੱਚੋਤਾਣ ਵਧ ਗਈ ਹੈ | ਇਸ ਸਾਲ ਇਹ ਖਿੱਚੋਤਾਣ ਉਸ ਸਮੇਂ ਸ਼ੁਰੂ ਹੋਈ, ਜਦੋਂ ਟਰੰਪ ਨੇ ਮੈਕਸੀਕੋ ਸਰਹੱਦ 'ਤੇ ਦੀਵਾਰ ਬਣਾਉਣ ਲਈ 5.7 ਅਰਬ ਡਾਲਰ ਦਾ ਬਜਟ ਮੰਗਿਆ ਸੀ ਪਰ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਇਹ ਟੈਕਸਦਾਤਿਆਂ ਦੇ ਪੈਸਿਆਂ ਦੀ ਬਰਬਾਦੀ ਹੈ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.