• Friday, July 19

ਵਾਇਰਸ ਨਾਲ ਅਮਰੀਕੀ ਰਾਸ਼ਟਰਪਤੀ ਦੇ ਦਫਤਰ ਵਿੱਚ ਫੜੀ ਗਈ ਔਰਤ ਤੇ ਮਾਇਕ ਪੋਪੀਓ ਦਾ ਬਿਆਨ - ਇਹ ਚੀਨ ਵਲੋਂ ਆਉਣ ਵਾਲਾ ਖਤਰਾ

ਵਾਸ਼ਿੰਗਟਨ , 06 ਅਪ੍ਰੈਲ ( NRI MEDIA )

ਪਿਛਲੇ ਦਿਨੀਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫਲੋਰਿਡਾ ਵਿੱਚ ਸਥਿੱਤ ਮਾਰ - ਏ - ਲਾਗੂ ਰਿਜ਼ੋਰਟ ਵਿੱਚ ਇੱਕ ਚੀਨੀ ਔਰਤ ਨੂੰ ਖ਼ਤਰਨਾਕ ਵਾਇਰਸ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਉੱਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪਾਪੀਓ ਨੇ ਇਕ ਵੱਡਾ ਬਿਆਨ ਦਿੱਤਾ ਹੈ ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਦੇ ਰਿਜ਼ੋਰਟ ਵਿੱਚ ਫੜੀ ਗਈ ਚੀਨੀ ਔਰਤ ਦੇਸ਼ ਦੀ ਸੁਰੱਖਿਆ ਲਈ ਖਤਰਾ ਹੈ , ਇਕ ਨਿੱਜੀ ਚੈਨਲ ਨੂੰ ਦਿੱਤੇ ਗਏ ਇੰਟਰਵਿਊ ਵਿੱਚ ਮਾਈਕ ਪਾਪੀਓ ਨੇ ਕਿਹਾ ਕਿ ਅਮਰੀਕਾ ਦੇ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਚੀਨ ਆਉਣ ਵਾਲੇ ਦਿਨਾਂ ਵਿੱਚ ਅਮਰੀਕਾ ਲਈ ਇੱਕ ਵੱਡਾ ਖ਼ਤਰਾ ਬਣ ਸਕਦਾ ਹੈ |


ਵਿਦੇਸ਼ ਮੰਤਰੀ ਮਾਈਕ ਪਾਪੀਓ ਨੇ ਕਿਹਾ ਹੈ ਕਿ "ਮੈਂ ਸਮਝਦਾ ਹਾਂ ਕਿ ਇਹ ਘਟਨਾ ਅਮਰੀਕੀ ਲੋਕਾਂ ਨੂੰ ਦੱਸਦੀ ਹੈ ਕਿ ਚੀਨ ਤੋਂ ਭਵਿੱਖ ਵਿੱਚ ਬਹੁਤ ਸਾਰੇ ਖਤਰੇ ਹਨ , ਚੀਨ ਵਲੋਂ ਕੀਤੇ ਜਾ ਰਹੇ ਯਤਨ ਨਾ ਸਿਰਫ਼ ਸਰਕਾਰੀ ਅਧਿਕਾਰੀਆਂ ਦੇ ਵਿਰੁੱਧ ਹਨ ਸਗੋਂ ਇਹ ਉਸ ਤੋਂ ਵੀ ਵੱਧ ਹਨ , ਚੀਨ ਅਮਰੀਕਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ |

ਮਾਈਕ ਪਾਪੀਓ ਨੇ ਕਿਹਾ ਕਿ ਅਮਰੀਕੀ ਟੈਕਨਾਲਜੀ ਦੀ ਚੋਰੀ ਦਾ ਕਾਰੋਬਾਰ ਅਰਬਾਂ ਡਾਲਰ ਵਿਚ ਹੈ ਅਤੇ ਰਾਸ਼ਟਰਪਤੀ ਟਰੰਪ ਅਜਿਹੇ ਯਤਨਾਂ ਨੂੰ ਰੋਕਣ ਲਈ ਵਚਨਬੱਧ ਹਨ , ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਇਸ ਗ੍ਰਿਫਤਾਰੀ ਦੀ ਨਿਗਰਾਨੀ ਕਰ ਰਿਹਾ ਹੈ ਇਸ ਸਬੰਧ ਵਿਚ ਜਾਂਚ ਜਾਰੀ ਹੈ, ਇਹ ਬਹੁਤ ਮਹੱਤਵਪੂਰਨ ਹੈ ਕਿ ਇੱਕ ਚੀਨੀ ਔਰਤ ਨੂੰ ਟਰੰਪ ਦੇ ਫਲੋਰਿਡਾ ਆਧਾਰਤ ਮਾਰ-ਏ-ਲਾਗੋ ਰਿਜੋਰਟ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਉਸ ਕੋਲੋਂ ਦੋ ਮੋਬਾਈਲ ਫੋਨ ਅਤੇ ਕੰਪਿਊਟਰ ਨੁਕਸਾਨਦਾਇਕ ਸੌਫਟਵੇਅਰ (ਮਾਲਵੇਅਰ) ਨਾਲ ਲੈਸ ਇੱਕ USB ਡ੍ਰਾਈਵ (ਪੈਨ ਡਰਾਈਵ) ਵੀ ਬਰਾਮਦ ਕੀਤੀ ਗਈ ਸੀ |

ਟਰੰਪ ਅਕਸਰ ਗੋਲਫ ਖੇਡਣ ਅਤੇ ਦੋਸਤਾਂ ਨੂੰ ਮਿਲਣ ਲਈ ਸ਼ਨੀਵਾਰ-ਐਤਵਾਰ ਨੂੰ ਫਲੋਰਿਡਾ ਵਿੱਚ ਸਥਿੱਤ ਮਾਰ - ਏ - ਲਾਗੂ ਰਿਜ਼ੋਰਟ ਜਾਂਦੇ ਹਨ , ਔਰਤ ਨੂੰ ਬੀਤੇ ਹਫ਼ਤੇ ਸ਼ਨੀਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਅਦਾਲਤ ਦੇ ਦਸਤਾਵੇਜ ਮੰਗਲਵਾਰ ਨੂੰ ਪੇਸ਼ ਕੀਤੇ ਗਏ ਸਨ, ਫਲੋਰੀਡਾ ਦੇ ਪਾਮ ਬੀਚ ਸੰਘੀ ਜ਼ਿਲ੍ਹਾ ਅਦਾਲਤ ਦੇ ਦਸਤਾਵੇਜ਼ਾਂ ਅਨੁਸਾਰ, ਝਾਂਗ ਯੂਜਿਆਜ ਨੇ ਗੈਰਕਾਨੂੰਨੀ ਤਰੀਕੇ ਨਾਲ ਇਸ ਰਿਜ਼ੋਰਟ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.