Breaking News :

ਈਰਾਨ ਦੀ ਫ਼ੌਜ ਨੂੰ ਅਤਿਵਾਦੀ ਐਲਾਨਣ ਦੀ ਤਿਆਰੀ 'ਚ ਟਰੰਪ

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਅਮਰੀਕਾ ਲਗਾਤਾਰ ਈਰਾਨ ਨਾਲ ਪਰਮਾਣੂ ਸਮਝੌਤਾ ਤੋੜਨ ਪਿਛੋਂ ਉਸ 'ਤੇ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਇਸ ਕੋਸ਼ਿਸ਼ ਵਿਚ ਅਮਰੀਕਾ ਹੁਣ ਈਰਾਨ ਦੇ ਵਿਸ਼ੇਸ਼ ਫ਼ੌਜੀ ਬਲ ਰਿਵੋਲੂਸ਼ਨਰੀ ਗਾਰਡਸ ਨੂੰ ਅਤਿਵਾਦੀ ਐਲਾਨਣ ਦੀ ਤਿਆਰੀ ਕਰ ਰਿਹਾ ਹੈ। ਇਸ ਖ਼ਬਰ 'ਤੇ ਈਰਾਨ ਦੇ ਸੀਨੀਅਰ ਐਮਪੀ ਹਸ਼ਮਤੋਲਾਹ ਨੇ ਟਵਿੱਟਰ 'ਤੇ ਲਿਖਿਆ ਕਿ ਜੇਕਰ ਅਮਰੀਕਾ ਅਜਿਹਾ ਕਰਦਾ ਹੈ ਤਾਂ ਉਸ ਨੂੰ ਵੀ ਅਜਿਹਾ ਹੀ ਜਵਾਬ ਦਿਤਾ ਜਾਵੇਗਾ। 

ਈਰਾਨ ਵੀ ਅਮਰੀਕੀ ਫ਼ੌਜ ਨੂੰ ਕਾਲੀ ਸੂਚੀ ਵਿਚ ਪਾ ਦੇਵੇਗਾ। ਈਰਾਨ ਦੇ ਰਿਵੋਲੂਸ਼ਨਰੀ ਗਾਰਡਸ ਨੂੰ ਜੇਕਰ ਅਤਿਵਾਦੀ ਜਮਾਤ ਐਲਾਨਿਆ ਜਾਂਦਾ ਹੈ ਤਾਂ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਅਮਰੀਕਾ ਕਿਸੇ ਦੂਜੇ ਦੇਸ਼ ਦੀ ਫ਼ੌਜ 'ਤੇ ਇਸ ਤਰ੍ਹਾਂ ਦਾ ਰਸਮੀ ਲੇਬਲ ਲਗਾਏਗਾ। ਅਮਰੀਕਾ ਦੇ 'ਵਾਲ ਸਟਰੀਟ ਜਰਨਲ' ਅਖ਼ਬਾਰ ਨੇ ਅਣਪਛਾਤੇ ਅਧਿਕਾਰੀਆਂ ਦੇ ਹਵਾਲੇ ਨਾਲ ਸ਼ੁੱਕਰਵਾਰ ਨੂੰ ਕਿਹਾ ਕਿ ਟਰੰਪ ਪ੍ਰਸ਼ਾਸਨ ਇਸ ਫ਼ੈਸਲੇ ਦਾ ਐਲਾਨ ਸੋਮਵਾਰ ਨੂੰ ਕਰ ਸਕਦਾ ਹੈ। ਇਸ ਖ਼ਬਰ 'ਤੇ ਵਿਦੇਸ਼ ਮੰਤਰਾਲੇ ਅਤੇ ਵਾਈਟ ਹਾਊਸ ਵਲੋਂ ਅਜੇ ਕੋਈ ਬਿਆਨ ਨਹੀਂ ਆਇਆ ਹੈ। 

Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.