• Sunday, July 21

Breaking News :

ਟਰੰਪ ਦੀ ਪ੍ਰਵਾਸੀਆਂ ਨੂੰ ਧਮਕੀ - ਅਮਰੀਕਾ ਨਾ ਆਓ, ਚਲੇ ਜੋ ਵਾਪਸ

ਵਾਸ਼ਿੰਗਟਨ , 08 ਅਪ੍ਰੈਲ ( NRI MEDIA )

2020 ਦੇ ਰਾਸ਼ਟਰਪਤੀ ਚੋਣ ਮੁਹਿੰਮ ਨੂੰ ਮਜ਼ਬੂਤ ​​ਕਰਨ ਲਈ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਪ੍ਰਵਾਸੀਆਂ ਦੇ ਮੁੱਦੇ ਨੂੰ ਵਰਤ ਕੇ ਇਨ੍ਹਾਂ ਚੋਣਾਂ ਨੂੰ ਜਿੱਤਣ ਲਈ ਕੋਈ ਵੀ ਕਸਰ ਨਹੀਂ ਛੱਡਣਾ ਚਾਹੁੰਦੇ , ਹਾਲ ਹੀ ਵਿਚ ਉਹ ਕੈਲੇਕਸੀਕੋ ਸ਼ਹਿਰ ਵਿਚ ਪਹੁੰਚ ਗਏ ਜਿਥੇ ਉਨ੍ਹਾਂ ਨੇ ਅਮਰੀਕਾ ਦੇ ਸਰਹੱਦ 'ਤੇ ਸਰਹੱਦੀ ਗਸ਼ਤ ਕਰਨ ਵਾਲੇ ਏਜੰਟਾਂ ਨਾਲ ਮੁਲਾਕਾਤ ਕੀਤੀ , ਇੱਥੇ ਸੈਨਿਕਾਂ ਨਾਲ ਗੱਲ ਕਰਦੇ ਹੋਏ, ਟ੍ਰੰਪ ਨੇ ਕਿਹਾ ਕਿ ਪਰਵਾਸੀਆਂ ਦੀ ਸਮੱਸਿਆ ਸਾਡੀ ਪ੍ਰਣਾਲੀ ਵਿੱਚ ਬਹੁਤ ਵੱਡੀ ਸਮੱਸਿਆ ਹੈ ਅਤੇ ਅਸੀਂ ਇਸ ਨੂੰ ਵਾਪਰਨ ਨਹੀਂ ਦੇ ਸਕਦੇ, ਇਸ ਤੋਂ ਬਾਅਦ ਟਰੰਪ ਨੇ ਕਿਹਾ ਕਿ ਅਮਰੀਕਾ ਪ੍ਰਵਾਸੀਆਂ ਨਾਲ ਬੁਰੀ ਤਰ੍ਹਾਂ ਭਰਿਆ ਹੋਇਆ ਹੈ, ਅਸੀਂ ਇਥੇ ਹੋਰ ਲੋਕਾਂ ਨੂੰ ਨਹੀਂ ਰੱਖ ਸਕਦੇ, ਜੇ ਪ੍ਰਵਾਸੀ ਵਾਪਸ ਜਾਂਦੇ ਹਨ ਤਾਂ ਬਿਹਤਰ ਹੋਵੇਗਾ |


ਯੂਐਸ-ਮੈਕਸੀਕੋ ਸਰਹੱਦ 'ਤੇ ਦੋਵਾਂ ਮੁਲਕਾਂ ਦੇ ਪ੍ਰਦਰਸ਼ਨਕਾਰੀ ਆਹਮਣੇ ਸਾਹਮਣੇ ਹਨ , ਮੈਕਸਿਕੋ ਦੇ ਸ਼ਹਿਰ ਮੈਕਸੀਕਾਲੀ ਵਿਚ 200 ਪ੍ਰਦਰਸ਼ਨਕਾਰੀ ਹਨ , ਬਾਰਡਰ ਕੋਲ ਬੇਬੀ ਟ੍ਰੰਪ (ਡਾਇਪਰ ਕੱਪੜਾ) ਦਾ ਵੱਡਾ ਗੁਬਾਰਾ ਲਗਾਇਆ ਗਿਆ ਸੀ , ਪ੍ਰਦਾਰਸ਼ਕਾਰੀਆ ਦੇ ਹੱਥਾਂ ਵਿੱਚ ਬੋਰਡ ਸਨ ਜਿਨ੍ਹਾਂ ਤੇ ਲਿਖਿਆ ਸੀ ਕਿ ਪਰਿਵਾਰ ਨੂੰ ਵੱਖ ਕਰਨਾ ਬੰਦ ਕਰੋ , ਉਨ੍ਹਾਂ ਦੁਆਰਾ ਟਰੰਪ ਦੇ ਵਿਰੋਧ ਵਿੱਚ ਲਿਖਿਆ ਗਿਆ ਸੀ ਕਿ ਜੇ ਤੁਸੀਂ ਕੰਧ ਬਣਾਈ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਉਸ ਨੂੰ ਉਖਾੜ ਦੇਵੇਗੀ , ਅਮਰੀਕਾ ਦੇ ਪਾਸੇ ਤੇ ਵੀ ਸੈਂਕੜੇ ਲੋਕ ਇਕੱਠੇ ਹੋਏ ਸਨ, ਉਨ੍ਹਾਂ ਦੇ ਪੋਸਟਰਾਂ ਵਿੱਚ 'ਕੰਧ ਬਣਾਓ ' ਜਿਹੇ ਨਾਅਰੇ ਲਿਖੇ ਗਏ ਸਨ |

ਪਹਿਲਾਂ ਟਰੰਪ ਨੇ ਵਾਸ਼ਿੰਗਟਨ ਵਿੱਚ ਕਿਹਾ ਸੀ ਕਿ ਉਨ੍ਹਾਂ ਦੀ ਸਰਹੱਦ ਨੂੰ ਬੰਦ ਕਰਨ ਦੀ ਧਮਕੀ ਦਾ ਹੌਲੀ ਹੌਲੀ ਅਸਰ ਦਿਸ ਰਿਹਾ ਹੈ ਕਿਉਂਕਿ ਮੈਕਸੀਕਨ ਅਫਸਰਾਂ ਨੇ ਲੋਕਾਂ ਨੂੰ ਅਮਰੀਕਾ ਜਾਣ ਤੋਂ ਰੋਕ ਦਿੱਤਾ ਹੈ ਅਤੇ ਅਵੇਧ ਪ੍ਰਵਾਸੀਆਂ ਨੂੰ  ਰੋਕ ਦਿੱਤਾ ਹੈ , ਉਨ੍ਹਾਂ ਨੇ ਕਿਹਾ ਕਿ ਪਿਛਲੇ ਚਾਰ ਦਿਨਾਂ ਤੋਂ ਮੈਕਸੀਕੋ ਦੇ ਵਿਹਾਰ ਵਿਚ ਕਾਫੀ ਸੁਧਾਰ ਹੋਇਆ ਹੈ , ਆਉਣ ਵਾਲੇ ਦਿਨਾਂ ਵਿੱਚ ਹੋਰ ਚੰਗੇ ਨਤੀਜੇ ਵੇਖਣ ਨੂੰ ਮਿਲਣਗੇ |

ਟਰੰਪ ਨੇ ਫ਼ਰਵਰੀ ਵਿਚ ਐਮਰਜੈਂਸੀ ਕਾਲ ਦੀ ਘੋਸ਼ਣਾ ਕੀਤੀ ਸੀ ਤਾਂ ਕਿ ਮੈਕਸਿਕਨ ਸਰਹੱਦ 'ਤੇ ਇਕ ਕੰਧ ਬਣਾਉਣ ਦੇ ਮਕਸਦ ਲਈ ਫੰਡ ਇਕੱਤਰ ਕੀਤਾ ਜਾ ਸਕੇ, ਉਨ੍ਹਾਂ ਨੇ ਕਿਹਾ ਸੀ ਕਿ ਜੇ ਯੂਐਸ ਕਾਂਗਰਸ ਕੰਧ ਲਈ 5.7 ਅਰਬ ਡਾਲਰ ਨਹੀਂ ਦਿੰਦਾ ਤਾਂ ਫਿਰ ਸਰਕਾਰ ਨੂੰ ਸ਼ਟਡਾਊਨ ਕਰ ਦਿੱਤਾ ਜਾਵੇਗਾ ਹਾਲਾਂਕਿ ਬਾਅਦ ਵਿਚ ਦੇਸ਼ ਦੇ ਰੱਖਿਆ ਵਿਭਾਗ (ਪੈਨਟਾਗਨ) ਨੇ ਕੰਧ ਲਈ $ 1 ਬਿਲੀਅਨ (7000 ਕਰੋੜ ਰੁਪਏ) ਦੀ ਰਕਮ ਜਾਰੀ ਕੀਤੀ ਸੀ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.