Breaking News :

ਬੱਚਿਆਂ ਦੀ ਡਿਲੀਵਰੀ ਦੌਰਾਨ 1800 ਔਰਤਾਂ ਦੀ ਬਣਾਈ ਗੁਪਤ ਵੀਡੀਓ, ਮਾਮਲਾ ਦਰਜ

8 ਅਪ੍ਰੈਲ, ਸਿਮਰਨ ਕੌਰ- (NRI MEDIA) : 

ਮੀਡਿਆ ਡੈਸਕ (ਸਿਮਰਨ ਕੌਰ) : ਅਮਰੀਕਾ ਦੇ ਇੱਕ ਹਸਪਤਾਲ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 1800 ਔਰਤਾਂ ਦੀ ਗਾਇਨੋਕੌਲੀਜਿਕਲ ਸਰਜਰੀਜ਼ ਦੌਰਾਨ ਵੀਡੀਓ ਬਣਾਈ ਗਈ ਸੀ | ਇਹ ਘਟਨਾਵਾਂ ਜੁਲਾਈ 2012 ਤੋਂ ਜੂਨ 2013 ਦਰਮਿਆਨ ਵਾਪਰੀਆਂ ਸਨ | ਸ਼ਾਰਪ ਗ੍ਰੌਸਮੋਂਟ ਹਸਪਤਾਲ ਨੇ ਸਪੱਸ਼ਟੀਕਰਨ ਦਿੱਤਾ ਕਿ ਹਸਪਤਾਲ ਵਿਚੋਂ ਕਈ ਤਾਕਤਵਰ ਦਵਾਈਆਂ ਦੇ ਗ਼ਾਇਬ ਹੋਣ ਮਗਰੋਂ ਸੁਰੱਖਿਆ ਦੇ ਲਿਹਾਜ਼ ਨਾਲ ਕੈਮਰੇ ਲਾਏ ਗਏ ਸਨ | ਇਨ੍ਹਾਂ ਵਿੱਚ ਹੀ ਔਰਤਾਂ ਦੀ ਜਣੇਪੇ ਦੌਰਾਨ ਵੀਡੀਓ ਬਣ ਗਈ ਸੀ |


ਸਪਤਾਲ ਨੇ ਕਿਹਾ ਕਿ ਅੱਗੇ ਤੋਂ ਅਜਿਹਾ ਕਦੇ ਵੀ ਨਹੀਂ ਵਾਪਰੇਗਾ, ਕਿਉਂਕਿ ਜੋ ਦਵਾਈਆਂ ਚੋਰੀ ਕਰਦਾ ਸੀ ਉਹ ਵਿਅਕਤੀ ਹੁਣ ਹਸਪਤਾਲ ਵਿਚ ਕੰਮ ਨਹੀਂ ਕਰਦਾ | ਇਸ ਲਈ ਉਨ੍ਹਾਂ ਦੱਸਿਆ ਕਿ ਇਹ ਨਿਗਰਾਨੀ ਸਿਸਟਮ ਹਟਾ ਲਿਆ ਗਿਆ ਹੈ | ਜ਼ਿਕਰਯੋਗ ਹਸਪਤਾਲ 'ਤੇ 81 ਔਰਤਾਂ ਨੇ ਕੇਸ ਦਾਇਰ ਕੀਤਾ ਸੀ | ਉੱਥੇ ਹੀ ਹਸਪਤਾਲਾ ਨੇ ਇਸ ਮਾਮਲੇ ਨੂੰ ਲੈ ਔਰਤਾਂ ਕੋਲੋਂ ਮਾਫ਼ੀ ਮੰਗ ਲਈ ਹੈ | 


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.