ਕੈਨੇਡਾ ਦੇ ਵੈਨਕੂਵਰ ਵਿੱਚ ਫੈਲਿਆ ਖਸਰਾ - 33 ਬੱਚੇ ਅਤੇ 1 ਅਧਿਆਪਕ ਪੀੜਿਤ
ਕੌਮੀ ਐਮਰਜੈਂਸੀ ਲਾਗੂ ਕਰ ਸਕਦੇ ਹਨ ਡੋਨਾਲਡ ਟਰੰਪ
11 ਜਨਵਰੀ - ਵਿਕਰਮ ਸਹਿਜਪਾਲ
ਵਾਸ਼ਿੰਗਟਨ (ਮੀਡਿਆ ਡੈਸਕ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇਸ਼ ਵਿਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਲਈ ਅਮਰੀਕਾ-ਮੈਕਸੀਕੋ ਦੀ ਸੀਮਾ ‘ਤੇ ਕੰਧ ਬਣਵਾਉਣਾ ਚਾਹੁੰਦੇ ਹਨ। ਇਸ ਲਈ ਟਰੰਪ ਜਲਦੀ ਕੌਮੀ ਐਮਰਜੈਂਸੀ ਲਾਗੂ ਕਰ ਸਕਦੇ ਹਨ। ਆਪਣੀ ਵਿਵਾਦਮਈ ਅਮਰੀਕਾ-ਮੈਕਸੀਕੋ ਸੀਮਾ ਕੰਧ ਯੋਜਨਾ ਲਈ ਸਮਰਥਨ ਜੁਟਾਉਣ ਦੇ ਉਦੇਸ਼ ਨਾਲ ਟਰੰਪ ਨੇ ਵੀਰਵਾਰ ਨੂੰ ਟੈਕਸਾਸ ਦਾ ਦੌਰਾ ਕੀਤਾ। ਇਸ ਦੌਰਾਨ ਟਰੰਪ ਤੋਂ ਪੁੱਛਿਆ ਗਿਆ ਕੀ ਉਹ ਐਮਰਜੈਂਸੀ ਲਾਗੂ ਕਰਨ ਵਾਲੇ ਹਨ।
ਉਨ੍ਹਾਂ ਨੇ ਇਸ ਦੇ ਜਵਾਬ ਵਿਚ ਕਿਹਾ,”ਅਸੀਂ ਇਸ ਦੇ ਨੇੜੇ ਹਾਂ। ਮੈਨੂੰ ਲੱਗਦਾ ਹੈ ਕਿ ਅਸੀਂ ਅਜਿਹਾ ਜਲਦੀ ਕਰ ਸਕਦੇ ਹਾਂ। ਕਿਉਂਕਿ ਇਹ ਸਧਾਰਨ ਸਮਝ ਦੀ ਗੱਲ ਹੈ ਅਤੇ ਇਹ ਖਰਚੀਲਾ ਵੀ ਨਹੀਂ ਹੈ।” ਟਰੰਪ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਕੌਮੀ ਐਮਰਜੈਂਸੀ ਲਾਗੂ ਕਰਨਾ ਆਖਰੀ ਵਿਕਲਪ ਹੈ। ਉਨ੍ਹਾਂ ਨੇ ਧਮਕੀ ਦਿੱਤੀ ਸੀ ਕਿ ਜੇ ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਕੰਧ ਬਣਾਉਣ ਲਈ 5.7 ਅਰਬ ਡਾਲਰ ਦੀ ਰਾਸ਼ੀ ਨਿਰਧਾਰਤ ਨਹੀਂ ਕਰਦੇ ਹਨ ਤਾਂ ਉਹ ਐਮਰਜੈਂਸੀ ਲਾਗੂ ਕਰ ਦੇਣਗੇ।
Add Comment