Breaking News :

ਅਮਰੀਕਾ 'ਚ ਭਾਰਤੀ ਨੂੰ ਜਿਨਸੀ ਸੋਸ਼ਣ ਦੇ ਮਾਮਲੇ 'ਚ ਮਿਲੀ ਉਮਰਕੈਦ ਦੀ ਸਜ਼ਾ

13 ਅਪ੍ਰੈਲ, ਸਿਮਰਨ ਕੌਰ- (NRI MEDIA) : 

ਮੀਡਿਆ ਡੈਸਕ (ਸਿਮਰਨ ਕੌਰ) : ਅਮਰੀਕਾ 'ਚ ਭਾਰਤੀ ਮੂਲ ਦੇ ਵਿਅਕਤੀ ਨੂੰ ਨਾਬਾਲਿਗ਼ ਕੁੜੀ ਦਾ ਜਿਨਸੀ ਸ਼ੋਸ਼ਣ ਕਰਨ 'ਤੇ ਉਮਰ ਕੈਦ ਅਤੇ ਚਾਈਲਡ ਪੋਰਨੋਗ੍ਰਾਫ਼ੀ ਲਈ 30 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ |


ਇਨ੍ਹਾਂ ਮਾਮਲਿਆਂ 'ਚ ਕੈਲੀਫੋਰਨੀਆ 'ਚ ਰਹਿਣ ਵਾਲੇ ਦੀਪਕ ਦੇਸ਼ਪਾਂਡੇ (41) ਨੇ ਪਿਛਲੇ ਸਾਲ ਅਕਤੂਬਰ 'ਚ ਆਪਣਾ ਜੁਰਮ ਕਬੂਲ ਕੀਤਾ ਸੀ | ਉਸ ਨੂੰ ਅਮਰੀਕੀ ਜ਼ਿਲ੍ਹਾ ਜੱਜ ਕਾਰਲੋਸ ਮੈਂਡੋਜ ਨੇ ਸਜ਼ਾ ਸੁਣਾਈ ਹੈ | ਅਦਾਲਤ ਵਿਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਅਤੇ ਸਬੂਤਾਂ ਅਨੁਸਾਰ, ਦੇਸ਼ਪਾਂਡੇ ਨੇ ਜੁਲਾਈ 2017 ਵਿਚ ਆਨਲਾਈਨ ਚੈਟ ਰਾਹੀਂ ਆਰਲੈਂਡੋ ਦੀ ਇਕ ਨਾਬਾਲਿਗ਼ ਕੁੜੀ ਨਾਲ ਸੰਪਰਕ ਕੀਤਾ ਸੀ |

ਉਸ ਸਮੇਂ ਦੇਸ਼ਪਾਂਡੇ ਨੇ ਖ਼ੁਦ ਨੂੰ ਮਾਡਲਿੰਗ ਏਜੰਟ ਦੱਸਿਆ ਅਤੇ ਨਾਬਾਲਿਗ਼ ਨੂੰ ਆਪਣੀਆਂ ਨਗਨ ਤਸਵੀਰਾਂ ਭੇਜਣ ਲਈ ਕਿਹਾ | ਕੁਝ ਮਹੀਨੇ ਪਿੱਛੋਂ ਦੇਸ਼ਪਾਂਡੇ ਨੇ ਦੋ ਅਲੱਗ-ਅਲੱਗ ਵਿਅਕਤੀ ਬਣ ਕੇ ਉਸੇ ਨਾਬਾਲਿਗ਼ ਨਾਲ ਸੰਪਰਕ ਕੀਤਾ ਅਤੇ ਧਮਕੀ ਦਿੱਤੀ ਕਿ ਜੇਕਰ ਪੀੜਤਾ ਚਾਈਲਡ ਪੋਰਨੋਗ੍ਰਾਫ਼ੀ ਵਿਚ ਮਦਦ ਨਹੀਂ ਕਰੇਗੀ ਤਾਂ ਉਹ ਉਸ ਦੀਆਂ ਨਗਨ ਤਸਵੀਰਾਂ ਜਨਤਕ ਕਰ ਦੇਵੇਗਾ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.