Breaking News :

ਪੈਪਸੀ ਕੰਪਨੀ ਦੀ ਸਾਬਕਾ ਸੀ.ਈ.ਓ ਇੰਦਰਾ ਨੂਈ ਬਣ ਸਕਦੇ ਹਨ ਵਿਸ਼ਵ ਬੈਂਕ ਦੀ ਮੁੱਖੀ

16 ਜਨਵਰੀ, ਸਿਮਰਨ ਕੌਰ- (NRI MEDIA) :

ਵ੍ਹਾਈਟ ਹਾਊਸ ਵਰਲਡ ਬੈਂਕ ਦੀ ਮੁੱਖੀ ਦੇ ਅਹੁਦੇ ਲਈ ਪੈਪਸੀਕੋ ਦੀ ਸਾਬਕਾ ਸੀਈਓ ਇੰਦਰਾ ਨੂਈ ਦਾ ਨਾਮ ਵੀ ਚਰਚਾ ‘ਚ ਆ ਰਿਹਾ ਹੈ। ਅਮਰੀਕੀ ਨਿਊਜ਼ ਵੈਬਸਾਈਟ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਵਰਲਡ ਬੈਂਕ ਦੀ ਪ੍ਰਧਾਨ ਜਿਮ ਯਾਂਗ ਕਿਮ ਨੇ ਅਚਾਨਕ ਅਸਤੀਫੇ ਦਾ ਐਲਾਨ ਕਰ ਦਿੱਤਾ ਸੀ। ਉਹ ਇਕ ਫਰਵਰੀ ਨੂੰ ਅਪਣਾ ਅਹੁਦਾ ਛੱਡ ਦੇਣਗੇ।

ਇਸ ਅਹੁਦੇ ਦੀ ਦੋੜ ਵਿਚ ਹੁਣ ਨੂਈ ਵੀ ਸ਼ਾਮਿਲ ਹੋ ਗਈ ਹੈ। ਭਾਰਤੀ ਮੂਲ ਦੀ 63 ਸਾਲ ਦੀ ਨੂਈ ਨੇ ਪਿਛਲੇ ਸਾਲ ਅਗਸਤ ਵਿਚ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਖ਼ਬਰ ਦੇ ਮੁਤਾਬਕ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੇ ‘ਨੂਈ ਨੂੰ ਪ੍ਰਬੰਧਕੀ ਸਾਥੀ’ ਦੱਸਿਆ ਹੈ। ਇਵਾਂਕਾ ਵਿਸ਼ਵ ਬੈਂਕ ਦੇ ਨਵੇਂ ਮੁਖੀ ਲਈ ਨਾਮਾਂਕਨ ਪ੍ਰਕਿਰਿਆ ਵਿਚ ਅਹਿਮ ਭੂਮਿਕਾ ਨਿਭਾ ਰਹੀ ਹੈ।

ਦੱਸ ਦਈਏ ਕਿ ਪਾਰੰਪਰਿਕ ਤੌਰ ‘ਤੇ ਸੰਸਾਰ ਬੈਂਕ ਦਾ ਮੁਖੀ ਕੋਈ ਅਮਰੀਕੀ ਅਤੇ ਅੰਤਰਰਾਸ਼ਟਰੀ ਮੁਦਰਾ ਕੋਸ਼ ਦਾ ਮੁਖੀ ਕੋਈ ਯੂਰੋਪੀਅਨ ਵਿਅਕਤੀ ਹੁੰਦਾ ਹੈ। ਸਾਲ 2012 ਵਿਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਦੱਖਣ ਕੋਰੀਆ ਦੇ ਮੈਡੀਕਲ ਮਾਹਰ ਡਾ. ਜਿਮ ਯੋਂਗ ਕਿਮ ਨੂੰ ਇਸ ਅਹੁਦੇ ‘ਤੇ ਨਿਯੁਕਤ ਕਰਾਇਆ ਸੀ। ਡਾ. ਕਿਮ ਲੰਮੇਂ ਸਮੇਂ ਤੱਕ ਵਿਸ਼ਵ ਸਿਹਤ ਸੰਗਠਨ ਵਿਚ ਕੰਮ ਕਰ ਚੁੱਕੇ ਹਨ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.