Breaking News :

ਸੀਰੀਆ ‘ਚ ਹੋਇਆ ਬੰਬ ਧਮਾਕਾ, 4 ਅਮਰੀਕੀਆਂ ਦੀ ਹੋਈ ਮੌਤ

17 ਜਨਵਰੀ, ਸਿਮਰਨ ਕੌਰ- (NRI MEDIA) :

ਸੀਰੀਆ ਦੇ ਮਨਬਿਜ ਸ਼ਹਿਰ ‘ਚ ਬੰਬ ਧਮਾਕੇ ‘ਚ ਹੋਇਆ ਜਿਸ ‘ਚ ਦੋ ਅਮਰੀਕੀ ਫ਼ੌਜੀਆਂ ਸਮੇਤ ਦੋ ਅਮਰੀਕੀ ਨਾਗਰਿਕਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਦੋਵੇਂ ਨਾਗਰਿਕ ਉੱਤਰੀ ਸੀਰੀਆ ‘ਚ ਮੌਜੂਦ ਅਮਰੀਕੀ ਫ਼ੌਜ ਲਈ ਕੰਮ ਕਰਦੇ ਸਨ। ਆਈਐੱਸ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਧਮਾਕੇ ‘ਚ ਤਿੰਨ ਅਮਰੀਕੀ ਫ਼ੌਜੀ ਜ਼ਖ਼ਮੀ ਵੀ ਹੋ ਗਏ ਹਨ।

ਇਸ ਨੂੰ ਅਮਰੀਕੀ ਫ਼ੌਜ ਲਈ ਸੀਰੀਆ ‘ਚ 2015 ‘ਚ ਤਾਇਨਾਤੀ ਤੋਂ ਬਾਅਦ ਦਾ ਸਭ ਤੋਂ ਵੱਡਾ ਨੁਕਸਾਨ ਮੰਨਿਆ ਜਾ ਰਿਹਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਮਹੀਨੇ ਆਈਐੱਸ ਨੂੰ ਹਰਾਉਣ ਦਾ ਦਾਅਵਾ ਕਰਦਿਆਂ ਸੀਰੀਆ ਤੋਂ ਅਮਰੀਕੀ ਫ਼ੌਜਾਂ ਦੀ ਵਾਪਸੀ ਦਾ ਐਲਾਨ ਕੀਤੀ ਸੀ।

ਸੀਰੀਆ ‘ਚ ਕਰੀਬ 2 ਹਜ਼ਾਰ ਅਮਰੀਕੀ ਫ਼ੌਜੀ ਹਨ। ਅਮਰੀਕੀ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਸੀਰੀਆ ‘ਚ ਧਮਾਕੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਇਸ ਧਮਾਕੇ ਨਾਲ ਸੀਰੀਆ ਤੋਂ ਅਮਰੀਕੀ ਫ਼ੌਜਾਂ ਦੀ ਵਾਪਸੀ ‘ਤੇ ਕੋਈ ਅਸਰ ਨਹੀਂ ਪਵੇਗਾ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.