Breaking News :

ਅਮਰੀਕੀ ਸੁਪਰੀਮ ਕੋਰਟ ਨੇ ਟਰੰਪ ਦੀ ਟਰਾਂਸਜੈਂਡਰ ਪਾਬੰਦੀ ਨੂੰ ਦਿੱਤੀ ਪ੍ਰਵਾਨਗੀ

ਅਮਰੀਕਾ ਦੀ ਸੁਪਰੀਮ ਕੋਰਟ ਨੇ ਫ਼ੌਜ ‘ਚ ਭਰਤੀ ਹੋਣ ਤੋਂ ਰੋਕਣ ਵਾਲੀ ਟਰਾਂਸਜੈਂਡਰ ਪਾਬੰਦੀ ਦੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨੀਤੀ ਨੂੰ ਲਾਗੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਉੱਥੇ ਹੀ ਅਦਾਲਤ ਨੇ ਟਰੰਪ ਪ੍ਰਸ਼ਾਸਨ ਦੇ ਇਸ ਫ਼ੈਸਲੇ ਨੂੰ 5-4 ਨਾਲ ਪ੍ਰਵਾਨ ਕੀਤਾ। ਹਾਲਾਂਕਿ ਹੇਠਲੀ ਅਦਾਲਤਾਂ ਵਿਚ ਨੀਤੀ ਨੂੰ ਚੁਨੋਤੀ ਦੇਣ ਦੇ ਮਾਮਲੇ ਚਲਦੇ ਰਹਿਣਗੇ।

ਖ਼ਬਰਾਂ ਮੁਤਾਬਕ ਸੁਪਰੀਮ ਕੋਰਟ ਦੇ ਚਾਰ ਜੱਜਾਂ ਨੇ ਟੱਰਪ ਪ੍ਰਸ਼ਾਸਨ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਵਿਚ ਕਿਨਰਾਂ ਨੂੰ ਫ਼ੌਜ ਵਿਚ ਭਰਤੀ ਕਰਨ ਦੀ ਨੀਤੀ ਨੂੰ ਲਾਗੂ ਕੀਤਾ ਗਿਆ ਸੀ। ਦੱਸ ਡਾਈਏਏ ਕਿ ਇਸ ਨੀਤੀ ਅਧੀਨ ਕਿਨਰ ਨਾ ਸਿਰਫ ਫ਼ੌਜ ਵਿਚ ਭਰਤੀ ਹੋ ਸਕਦੇ ਸਨ, ਸਗੋਂ ਉਹਨਾਂ ਨੂੰ ਲਿੰਗ ਸਰਜਰੀ ਲਈ ਵੀ ਸਰਕਾਰੀ ਮਦਦ ਦੇਣ ਦਾ ਪ੍ਰਬੰਧ ਕੀਤਾ ਗਿਆ ਸੀ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.