ਕੈਨੇਡਾ ਨੇ ਟੈਕਸ ਹਟਾਉਣ ਲਈ ਕੀਤਾ ਅਮਰੀਕਾ ਦਾ ਰੁਖ

ਕੈਨੇਡਾ ਨੇ ਟੈਕਸ ਹਟਾਉਣ ਲਈ ਕੀਤਾ ਅਮਰੀਕਾ ਦਾ ਰੁਖ

ਵਾਸ਼ਿੰਗਟਨ / ਓਟਾਵਾ ,16 ਮਈ , ਰਣਜੀਤ ਕੌਰ ( NRI MEDIA )

ਕੈਨੇਡਾ ਦੀ ਵਿਦੇਸ਼ੀ ਮਾਮਲਿਆਂ ਦੀ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਵਾਸ਼ਿੰਗਟਨ ਵਿਚ ਟ੍ਰੇਡ ਰੋਬਰਟ ਲਾਈਥੀਜ਼ਰ ਨਾਲ ਮੀਟਿੰਗ ਕੀਤੀ ਤਾਂ ਕਿ ਸਟੀਲ ਅਤੇ ਐਲੂਮਿਨੀਅਮ ਤੇ ਲਗਾਏ ਗਏ ਸਖਤ ਟੈਕਸਾਂ ਨੂੰ ਹਟਾਇਆ ਜਾ ਸਕੇ। ਇਹ ਮੀਟਿੰਗ  ਵਪਾਰ ਪ੍ਰਤੀਨਿਧ ਦੇ ਵਾਸ਼ਿੰਗਟਨ ਦਫ਼ਤਰ ਵਿਚ ਕੀਤੀ ਗਈ , ਇਸ ਤੋ ਇਲਾਵਾ ਫ੍ਰੀਲੈਂਡ ਪ੍ਰਭਾਵਸ਼ਾਲੀ ਰਿਪਬਲਿਕਨ ਅਤੇ ਵਿੱਤੀ ਕਮੇਟੀ ਦੇ ਚੇਅਰਮੈਨ ਚੱਕ ਗ੍ਰਾਸਲੇ ਨੂੰ ਵੀ ਕੈਪੀਟਲ ਹਿੱਲ ਮਿਲਣ ਲਈ ਜਾਣਗੇ |


ਇਕ ਸਰਕਾਰੀ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਕਿ ਅਸੀਂ ਇਸ ਵੇਲੇ ਇਹਨਾਂ ਟੈਕਸਾਂ ਨੂੰ ਖਤਮ ਕਰਨ ਲਈ ਇਸ ਪੋਇੰਟ ਤੇ ਹਾਂ ਜਿਥੇ ਸਾਨੂੰ ਉਹ ਸਭ ਕਰਨ ਅਤੇ ਹਰ ਕਿਸੇ ਨਾਲ ਗੱਲ ਕਰਨ ਦੀ ਜਰੂਰਤ ਹੈ ਕਿ ਅਸੀਂ ਇਸਨੂੰ ਅਨਿਆ ਦੇ ਰੂਪ ਵਿਚ ਕਿਉਂ ਦੇਖਦੇ ਹਾਂ , ਇਹ ਮੀਟਿੰਗਾਂ ਪਿਛਲੇ ਹਫ਼ਤੇ ਰਾਸ਼ਟਰਪਤੀ ਟ੍ਰੰਪ ਅਤੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਦੇ ਆਪਸ ਵਿਚ ਹੋਈ ਫੋਨ ਕਾਲ ਤੋ ਬਾਅਦ ਸ਼ੁਰੂ ਹੋਈਆਂ ਜਿਸ ਵਿਚ ਵਿਵਾਦਗ੍ਰਸਤ  25% ਕੈਨੇਡੀਅਨ ਸਟੀਲ ਟੈਕਸ ਅਤੇ 10% ਐਲੁਮੀਨੀਅਮ ਟੈਕਸ ਦਾ ਵਿਸ਼ਾ ਖਾਸ ਗਲਬਾਤ ਦਾ ਹਿੱਸਾ ਸੀ।


ਪ੍ਰੈਸ ਕਾਨਫਰੰਸ ਦੇ ਦੌਰਾਨ ਗ੍ਰੱਸਲੇ  ਨੇ ਕਿਹਾ ਕਿ ਟੈਕਸਾਂ ਦਾ ਅੰਤ ਨੇੜੇ ਹੈ।ਪਿਛਲੇ ਮਹੀਨੇ ਗ੍ਰਸਲੈ ਨੇ ਟਵੀਟ ਕੀਤਾ ਸੀ ਕਿ ਨਵੀਂ ਉੱਤਰੀ ਅਮਰੀਕਾ ਵਪਾਰ ਸਮਝੌਤੇ ਨੂੰ ਪ੍ਰਵਾਨਗੀ ਦੇਣ ਤੋ ਪਹਿਲਾ ਟ੍ਰੰਪ ਨੂੰ ਟੈਕਸ ਹਟਾ ਦੇਣੇ ਚਾਹੀਦੇ ਹਨ , ਟ੍ਰੰਪ ਨੇ ਇਹ ਟੈਕਸ ਯੂ ਐੱਸ ਦੇ ਵਪਾਰ ਕਾਨੂੰਨ ਦੇ ਇੱਕ ਹਿੱਸੇ ਦੀ ਵਰਤੋਂ ਕਰਕੇ ਲਗਾਏ ਸਨ ਜਿਸ ਵਿਚ ਰਾਸ਼ਟਰਪਤੀ ਨੂੰ ਇਹ ਇਜਾਜਤ ਹੁੰਦੀ ਹੈ ਕਿ ਉਹ ਦੇਸ਼ ਦੀ ਸੁਰੱਖਿਆ ਦੇ ਅਧਾਰ ਤੇ ਆਯਾਤ ਉੱਪਰ ਟੈਕਸ ਲਗਾ ਸਕਦਾ ਹੈ।

ਫ੍ਰੀਲੈਂਡ, ਟਰੂਡੋ ਅਤੇ ਬਾਕੀ ਕੈਨੇਡੀਅਨ ਸਰਕਾਰ ਨੇ ਟੈਕਸ ਨੂੰ ਬੇਹੂਦਾ, ਗੈਰ ਕਾਨੂੰਨੀ ਅਤੇ ਅਪਮਾਨਜਨਕ ਕਰਾਰ ਦਿੱਤਾ ਸੀ ਪਰ ਫ੍ਰੀਲੈਂਡ ਨੇ ਕਿਹਾ ਕਿ ਉਹ ਰਿਪਬਲਿਕਨ ਅਤੇ ਡੇਮੋਕ੍ਰੇਟਿਕ ਅਮਰੀਕਨ ਸੰਸਦ ਮੈਂਬਰਾਂ ਦੇ ਹਾਲ ਹੀ ਵਿਚ ਕੀਤੀ ਗਈ ਟਿੱਪਣੀ ਤੋ ਭਰੋਸੇਮੰਦ ਹੈ ਜਿਸ ਵਿਚ ਉਹ ਕਹਿੰਦੇ ਹਨ ਕਿ ਨਵੀਂ ਉੱਤਰੀ ਅਮਰੀਕਨ ਵਪਾਰਕ ਸਮਝੌਤੇ ਜਿਸ ਵਿਚ ਮੈਕਸੀਕੋ ਵੀ ਸ਼ਾਮਿਲ ਹੈ ਸੈਕਸ਼ਨ 232 ਟੈਕਸਾਂ ਨਾਲ ਪ੍ਰਵਾਨਗੀ ਨਹੀਂ ਦੇ ਸਕਦੀ।

ਹਾਲ ਹੀ ਵਿਚ ਇਕ ਇੰਟਰਵਿਊ ਦੌਰਾਨ ਕੈਨੇਡਾ ਦੇ ਕਾਰੋਬਾਰੀ ਕੌਂਸਲ ਦੇ ਮੁਖੀ ਜੌਹਨ ਮੈਨਲੇ ਜੋਂ ਕੇ ਸਾਬਕਾ ਵਿਦੇਸ਼ੀ ਮਾਮਲਿਆਂ ਦੇ ਮੰਤਰੀ ਸਨ ਉਹਨਾਂ ਕਿਹਾ ਕਿ ਟ੍ਰੰਪ ਪ੍ਰਸ਼ਾਸਨ ਨਾਲ ਨਜਿੱਠਣ ਵਿਚ ਕੁਝ ਵੀ ਹੋ ਸਕਦਾ ਹੈ ਜਿਸ ਵਿਚ ਜਲਦੀ ਹੀ ਟੈਕਸ ਹਟਾਉਣ ਦੀ ਸੰਭਾਵਨਾ ਵੀ ਸ਼ਾਮਲ ਹੈ ਅੱਗੇ ਗਲ ਕਰਦਿਆ ਉਹਨਾਂ ਕਿਹਾ ਮੈਂ ਉਦੋਂ ਵਿਸ਼ਵਾਸ ਕਰੂੰਗਾ ਜਦੋਂ ਮੈਂ ਦੇਖਾਂਗਾ।Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.