ਫ਼ੋਟੋ ਰਾਹੀਂ ਅਮਰੀਕੀ ਸਿੱਖ ਮੇਅਰ ਨੂੰ ਦਿਖਾਇਆ ਅਰਬੀ ਤਾਨਸ਼ਾਹ

ਫ਼ੋਟੋ ਰਾਹੀਂ ਅਮਰੀਕੀ ਸਿੱਖ ਮੇਅਰ ਨੂੰ ਦਿਖਾਇਆ ਅਰਬੀ ਤਾਨਸ਼ਾਹ

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਨਿਊਜਰਸੀ ਸਥਿਤ ਇੱਕ ਵੈਬਸਾਇਟ ਇੱਕ ਫ਼ੋਟੋ ਨਾਲ ਛੇੜਖ਼ਾਨੀ ਕਰ ਕੇ ਨਿਸ਼ਾਨੇ 'ਤੇ ਆ ਗਈ ਹੈ। ਫ਼ੋਟੋ ਵਿੱਚ ਇੱਕ ਸਿੱਖ ਨੂੰ ਅਰਬ ਦੇ ਇੱਕ ਤਾਨਾਸ਼ਾਹ ਦੇ ਰੂਪ ਵਿੱਚ ਦਿਖਾਇਆ ਗਿਆ ਹੈ। ਅਮਰੀਕਨ ਬਾਜ਼ਾਰ ਦੀ ਮੰਗਲਵਾਰ ਦੀ ਰਿਪੋਰਟ ਮੁਤਾਬਕ ਵੈਬਸਾਇਟ ਹਡਸਨ ਮਾਇਲ ਸੁਕੇਅਰ ਵਿਊ ਨੇ ਹੋਬੋਕੇਨ ਮੇਅਰ ਰਵੀ ਭੱਲਾ ਦੀ ਇੱਕ ਫ਼ੋਟੋ ਜਾਰੀ ਕੀਤੀ ਹੈ ਜੋ ਕਿ ਕਾਮੇਡੀ ਫ਼ਿਲਮ 'ਦ ਡਿਕਟੇਟਰ' ਵਿੱਚ ਬ੍ਰਿਟਿਸ਼ ਅਦਾਕਾਰ ਸਾਚਾ ਬਾਰੋਨ ਕੋਹੇਨ ਵਲੋਂ ਨਿਭਾਏ ਗਏ ਰੋਲ ਨਾਲ ਮੇਲ ਖਾਂਦੀ ਹੈ। 

ਫ਼ੋਟੋ ਇੱਕ ਸਟੋਰੀ ਦੇ ਨਾਲ ਦਿੱਤੀ ਗਈ ਹੈ ਜੋ ਕਰ ਵਿੱਚ ਵਾਧੇ ਨਾਲ ਸਬੰਧਤ ਹੈ। ਜਿਸ ਵਿੱਚ ਕਿਹਾ ਗਿਆ ਕਿ ਭੱਲਾ ਆਪਣੇ ਅਹੁਦੇ ਦੀ ਸ਼ਕਤੀਆਂ ਦੀ ਵਰਤੋਂ ਕਰ ਵਿੱਚ ਵਾਧੇ ਲਈ ਕਰ ਰਹੇ ਹਨ ਜਿਸ ਵਿੱਚ ਨਗਰ ਪ੍ਰੀਸ਼ਦ ਨੇ ਮੰਨਜ਼ੂਰੀ ਨਹੀਂ ਦਿੱਤੀ ਹੈ। ਵੈਬਸਾਇਟ ਮੁਤਾਬਕ, ਭੱਲਾ ਨੇ 3 ਫ਼ੀਸਦੀ ਕਰ ਵਾਧੇ ਦਾ ਪ੍ਰਸਤਾਵ ਰੱਖਿਆ ਸੀ ਜਿਸ ਨੂੰ ਨਗਰ ਪ੍ਰੀਸ਼ਦ ਨੇ ਘਟਾ ਕੇ 1 ਫ਼ੀਸਦੀ ਕਰ ਦਿੱਤਾ। ਤੁਹਾਨੂੰ ਦੱਸ ਦਈਏ ਕਿ ਸਿੱਖਾਂ ਨੇ ਇਸ ਤਸਵੀਰ ਨੂੰ ਨਸਲੀ ਭੇਦ-ਭਾਵ ਐਲਾਨਿਆ ਹੈ। 


ਸਿੱਖ ਸਮਾਜਿਕ ਵਰਕਰ ਸਿਮਰਨ ਜੀਤ ਸਿੰਘ ਨੇ ਟਵੀਟ ਕਰ ਕਿਹਾ,"ਰਵੀ ਭੱਲਾ ਅਜਿਹੇ ਪਹਿਲੇ ਪੱਗ ਵਾਲੇ ਸਿੱਖ ਹਨ ਜੋ ਅਮਰੀਕਾ ਦੇ ਇਤਿਹਾਸ ਵਿੱਚ ਮੇਅਰ ਹਨ। ਉਨ੍ਹਾਂ ਨੇ ਬਹੁਤ ਜ਼ਿਆਦਾ ਨਸਲੀ ਗਾਲੀਆਂ ਸਹਿਣ ਕੀਤੀਆ ਹਨ। ਉਨ੍ਹਾਂ ਨੂੰ ਅੱਤਵਾਦੀ ਵੀ ਕਹਿ ਕੇ ਬੁਲਾਇਆ ਗਿਆ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਵੀ ਧਮਕੀ ਦਿੱਤੀ ਗਈ। ਹੁਣ ਜੇ ਕੋਈ ਰਵੀ ਦੀ ਫ਼ੋਟੋ ਨਾਲ ਇੱਕ ਤਾਨਸ਼ਾਹ ਦੇ ਰੂਪ ਵਿੱਚ ਦਿਖਾਇਆ ਗਿਆ ਹੈ। ਇਹ ਕੰਮ ਨਸਲੀਵਾਦੀ ਅਤੇ ਗਲਤ ਹੈ। ਬਾਅਦ ਵਿੱਚ ਵੈਬਸਾਇਟ ਨੇ ਸਫ਼ਾਈ ਵਿੱਚ ਕਿਹਾ ਕਿ ਫ਼ੋਟੋ ਇੱਕ ਪਾਠਕ ਨੇ ਪੇਸ਼ ਕੀਤੀ ਸੀ। ਹਾਲਾਂਕਿ ਅਮਰੀਕਨ ਬਾਜ਼ਾਰ ਨੇ ਦੱਸਿਆ ਕਿ ਇਸੇ ਵੈਬਸਾਇਟ ਨੇ ਬੀਤੀ ਅਗਸਤ ਵਿੱਚ ਵੀ ਭੱਲਾ ਲਈ ਅਜਿਹੀ ਲਈ ਇੱਕ ਅਜਿਹੀ ਹੀ ਇੱਕ ਫ਼ੋਟੋ ਦੀ ਵਰਤੋਂ ਕੀਤੀ ਸੀ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.