Breaking News :

ਟਰੰਪ ਪ੍ਰਸ਼ਾਸਨ ਵਲੋਂ ਵੇਨੇਜ਼ੁਏਲਾ ਦੀ ਤੇਲ ਕੰਪਨੀ ‘ਤੇ ਲੱਗੀ ਪਾਬੰਦੀ

31 ਜਨਵਰੀ, ਸਿਮਰਨ ਕੌਰ, (NRI MEDIA) :

ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨੇ ਇਕ ਆਰਥਿਕ ਕਦਮ ਚੁੱਕਦੇ ਹੋਏ ਵੇਨੇਜ਼ੁਏਲਾ ਦੇ ਰਾਸ਼ਟਰਪਤੀ ਨੂੰ ਸੱਤਾ ਸੌਪਣ ਦਾ ਦਬਾਅ ਬਣਾਉਣ ਲਈ ਵੇਨੇਜੂਲ਼ੇ ਦੀ ਤੇਲ ਕੰਪਨੀ ਪੀ.ਡੀ.ਵੀ.ਐਸ.ਏ ‘ਤੇ ਪਾਬੰਦੀ ਲਗਾ ਦਿੱਤੀ ਹੈ | ਜਾਣਕਾਰੀ ਮੁਤਾਬਕ ਪਤਾ ਲੱਗਾ ਹੈ ਕਿ ਵਿੱਤ ਮੰਤਰੀ ਸਵੀਟਨ ਮਨੁਚਿਨ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਨੇ ਕੰਪਨੀ ਖਿਲਾਫ ਸਖਤ ਕਦਮ ਚੁੱਕਣ ਦਾ ਐਲਾਨ ਕੀਤਾ ਹੈ |

ਇਸ ਦਾ ਆਦੇਸ਼ ਮਾਦੁਰੋ ਦੇ ਵਿਰੋਧੀ ਧੀਰ ਦੇ ਨੇਤ ਜਾਨ ਰਾਇਡੂ ਨੂੰ ਦਿੱਤਾ ਗਿਆ ਜਿਹਨਾਂ ਨੂੰ ਪਿੱਛਲੇ ਹਫ਼ਤੇ ਅਮਰੀਕੀ ਪ੍ਰਸ਼ਾਸਨ ਨੇ ਵੇਨਜ਼ੂਏਲਾ ਦੇ ਕਾਨੂੰਨੀ ਨੇਤਾ ਕਰਾਰ ਦਿੱਤਾ ਸੀ | ਤੁਹਾਨੂੰ ਦਸ ਦਈਏ ਕਿ ਇਸ ਦੇ ਤਹਿਤ ਕੰਪਨੀ ਦੀਆਂ ਜਾਇਦਾਤਾਂ ਨੂੰ ਅਮਰੀਕੀ ਅਧਿਕਾਰ ਖੇਤਰ ਵਲੋਂ ਜਬਤ ਕਰ ਲਿਆ ਗਿਆ ਹੈ |

ਇਸ ਦੇ ਤਹਿਤ ਮਾਦੁਰੋ ਨੇ ਪੀ.ਡੀ.ਵੀ.ਐਸ.ਏ ਪਾਬੰਦੀ ਦੇ ਮਧੇਨਜ਼ਰ ਅਮਰੀਕਾ ਨੂੰ ਉਚਿਤ ਜਵਾਬ ਦੇਣ ਦੀ ਊਰਜਾ ਪ੍ਰਗਟਾਈ ਹੈ | ਓਥੇ ਹੀ ਉਹਨਾਂ ਨੇ ਸਰਕਾਰੀ ਟੀਵੀ ਚੈਨਲ ਨੂੰ ਦਸਿਆ ਕਿ ਉਹਨਾਂ ਨੇ ਪੀ.ਡੀ.ਵੀ.ਐਸ.ਏ ਦੇ ਪ੍ਰਮੁੱਖ ਨੂੰ ਵਿਸ਼ੇਸ਼ ਨਿਰਦੇਸ਼ ਦਿੱਤੇ ਹਨ ਕਿਉਂ ਅਮਰੀਕਾ ਦੀਆ ਅੰਤਰਾਸ਼ਟਰੀ ਅਦਾਲਤਾਂ ‘ਚ ਰਾਜਨੀਤਕ ਅਤੇ ਕਾਨੂੰਨੀ ਕਢਣ ਚੁੱਕਣ ਤਾ ਕਿ ਕੰਪਨੀ ਦੀ ਜਾਇਦਾਦ ਨੂੰ ਸੁਰਖਿਅਤ ਰੱਖਿਆ ਜਾ ਸਕੇ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.