Breaking News :

ਅਮਰੀਕਾ ਦੇ ਹਿੰਦੂ ਮੰਦਰ 'ਚ ਹੋਈ ਭੰਨਤੋੜ

31 ਜਨਵਰੀ, ਸਿਮਰਨ ਕੌਰ, (NRI MEDIA) :

ਅਮਰੀਕਾ ਦੇ ਕੈਂਟਕੀ ਸੂਬੇ ਵਿਚ ਕੁਝ ਸ਼ਰਾਰਤੀ ਤੱਤਾਂ ਨੇ ਇਕ ਹਿੰਦੂ ਮੰਦਰ 'ਚ ਭੰਨਤੋੜ ਕੀਤੀ। ਇਨ੍ਹਾਂ ਲੋਕਾਂ ਨੇ ਭਗਵਾਨ ਦੀ ਮੂਰਤੀ 'ਤੇ ਕਾਲਾ ਪੇਂਟ ਸਪਰੇ ਕਰਨ ਪਿੱਛੋਂ ਮੁੱਖ ਹਾਲ ਵਿਚ ਰੱਖੀ ਕੁਰਸੀ 'ਤੇ ਚਾਕੂ ਨਾਲ ਹਮਲਾ ਕੀਤਾ। ਪੁਲਿਸ ਇਸ ਘਟਨਾ ਦੀ ਨਫ਼ਰਤੀ ਅਪਰਾਧ ਦੇ ਨਜ਼ਰੀਏ ਤੋਂ ਜਾਂਚ ਕਰ ਰਹੀ ਹੈ।

ਮੀਡਿਆ ਦੀਆਂ ਰਿਪੋਰਟਾਂ ਮੁਤਾਬਕ ਇਹ ਘਟਨਾ ਕੈਂਟਕੀ ਦੇ ਲੁੂਈਸਵਿਲੇ ਸ਼ਹਿਰ ਵਿਚ ਸਥਿਤ ਸਵਾਮੀ ਨਾਰਾਇਣ ਮੰਦਰ ਵਿਚ ਐਤਵਾਰ ਰਾਤ ਤੋਂ ਮੰਗਲਵਾਰ ਸਵੇਰ ਦੌਰਾਨ ਹੋਈ। ਮੰਗਲਵਾਰ ਸਵੇਰੇ ਜਦੋਂ ਮੰਦਰ ਖੋਲਿ੍ਆ ਗਿਆ ਤਾਂ ਖਿੜਕੀਆਂ ਟੁੱਟੀਆਂ ਹੋਈਆਂ ਸਨ ਅਤੇ ਦੀਵਾਰਾਂ 'ਤੇ ਸਪਰੇ ਪੇਂਟ ਨਾਲ ਨਫ਼ਰਤ ਭਰੇ ਸ਼ਬਦ ਲਿਖੇ ਸਨ। ਮੰਦਰ ਦੇ ਦਾਨ ਪਾਤਰ ਵੀ ਖਾਲੀ ਮਿਲੇ।

ਇਸ ਘਟਨਾ ਨਾਲ ਭਾਰਤੀ-ਅਮਰੀਕੀ ਭਾਈਚਾਰੇ ਵਿਚ ਰੋਸ ਹੈ। ਲੂਈਸਵਿਲੇ ਦੇ ਮੇਅਰ ਗ੍ਰੇਗ ਫਿਸ਼ਰ ਨੇ ਸ਼ਹਿਰ ਵਾਸੀਆਂ ਨੂੰ ਇਸ ਨਫ਼ਰਤੀ ਅਪਰਾਧ ਖ਼ਿਲਾਫ਼ ਖੜ੍ਹਾ ਹੋਣ ਦੀ ਅਪੀਲ ਕੀਤੀ ਹੈ। ਪੁਲਿਸ ਮੁਖੀ ਸਟੀਵ ਕਾਨਰੇਡ ਨੇ ਕਿਹਾ ਹੈ ਕਿ ਮੰਦਰ ਨੂੰ ਜ਼ਿਆਦਾ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ। ਇਸ ਭੰਨਤੋੜ ਅਤੇ ਨਫ਼ਰਤੀ ਅਪਰਾਧ ਨੂੰ ਅੰਜਾਮ ਦੇਣ ਵਾਲਿਆਂ ਨੂੰ ਛੱਡਿਆ ਨਹੀਂ ਜਾਵੇਗਾ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.