Breaking News :

ਅਗਲੇ ਹਫ਼ਤੇ ਨਿਕਲੇ ਗੀ ਟਰੰਪ ਅਤੇ ਕਿਮ ਜੋਂਗ ਦੀ ਮੁਲਾਕਾਤ ਦੀ ਤਾਰੀਕ

1 ਫਰਵਰੀ - ਵਿਕਰਮ ਸਹਿਜਪਾਲ

ਵਾਸ਼ਿੰਗਟਨ (Media Desk) : ਤੁਹਾਨੂੰ ਦਸ ਦਈਏ ਕਿ ਵੀਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾਕਿ ਉਹ ਫਰਵਰੀ ਵਿਚ ਅਖੀਰ ਵਿਚ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੇ ਨਾਲ ਹੋਣ ਵਾਲੀ ਦੂਜੀ ਸ਼ਿਖਰ ਵਾਰਤਾ ਦੀ ਤਰੀਕ ਅਤੇ ਜਗ੍ਹਾ ਦਾ ਐਲਾਨ ਅਗਲੇ ਹਫਤੇ ਕਰਨਗੇ। ਟਰੰਪ ਨੇ ਕਿਹਾ ਕਿ ਉਹ ਮੰਗਲਵਾਰ ਨੂੰ ਕਾਂਗਰਸ ਵਿਚ ਆਪਣੇ ਸਟੇਟ ਆਫ ਦਿ ਯੂਨੀਅਨ ਸੰਬੋਧਨ ਦੌਰਾਨ ਪ੍ਰੋਗਰਾਮ ਦਾ ਐਲਾਨ ਕਰਨਾ ਚਾਹੁੰਦੇ ਹਨ। ਟਰੰਪ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਮੀਟਿੰਗ ਕਰਨਾ ਚਾਹੁੰਦੇ ਹਨ। ਤੁਹਾਨੂੰ ਦੱਸ ਦਈਏ ਕਿ ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਉੱਤਰ ਕੋਰੀਆ ਦੀ ਪ੍ਰਮਾਣੂੰ ਇੱਛਾਵਾਂ ਨੂੰ ਕੰਟਰੋਲ ਕਰਨ ਦੇ ਸਬੰਧ ਵਿਚ ਹੈਰਾਨੀਜਨਕ ਤਰੱਕੀ ਕੀਤੀ ਹੈ। ਟਰੰਪ ਨੇ ਕਿਹਾ ਕਿ ਜਨਵਰੀ 2017 ਵਿਚ ਮੇਰੇ ਅਹੁਦਾ ਸੰਭਾਲਣ ਤੋਂ ਪਹਿਲਾਂ ਅਜਿਹਾ ਲੱਗਦਾ ਸੀ ਕਿ ਅਸੀਂ ਉੱਤਰ ਕੋਰੀਆ ਦੇ ਨਾਲ ਜੰਗ ਵੱਲ ਵੱਧ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਹੁਣ ਉੱਤਰ ਕੋਰਈਆ ਨਾ ਤਾਂ ਮਿਜ਼ਾਈਲ, ਨਾ ਰਾਕਟ ਅਤੇ ਨਾ ਹੀ ਪ੍ਰਮਾਣੂ ਪ੍ਰੀਖਣ ਕਰ ਰਿਹਾ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.